ਡੇਰਾ ਸ਼ਰਧਾਲੂ ਨੇ ਆਪਣੀ ਜਾਨ ਖਤਰੇ ’ਚ ਪਾ ਕੇ ਬਚਾਈ ਗਾਂ ਦੀ ਜਾਨ

mansa cow
ਮਾਨਸਾ : ਗਾਂ ਬਚਾਉਣ ਸਬੰਧੀ ਜਾਣਕਾਰੀ ਦਿੰਦਾ ਹੋਇਆ ਕੁਲਦੀਪ ਇੰਸਾਂ।

ਮੀਂਹ ਦਾ ਪਾਣੀ ਸੜਕ ’ਤੇ ਖੜ੍ਹਾ ਹੋਣ ਕਰਕੇ ਖੰਭੇ ’ਚ ਆਏ ਕਰੰਟ ਨਾਲ ਲੱਗ ਗਈ ਸੀ ਗਾਂ

(ਸੁਖਜੀਤ ਮਾਨ) ਮਾਨਸਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਮਾਨਸਾ ਵਾਸੀ ਇੱਕ ਡੇਰਾ ਸ਼ਰਧਾਲੂ ਨੇ ਕਰੰਟ ਨਾਲ ਲੱਗੀ ਇੱਕ ਗਾਂ ਨੂੰ ਸੁਰੱਖਿਅਤ ਬਚਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਹੈ ਗਾਂ ਨੂੰ ਕਰੰਟ ਤੋਂ ਬਚਾਉਣ ਵੇਲੇ ਦੀ ਸਾਰੀ ਵੀਡੀਓ ਸੀਸੀਟੀਵੀ ’ਚ ਕੈਦ ਹੋ ਗਈ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਦੇਖ ਕੇ ਲੋਕ ਗਾਂ ਬਚਾਉਣ ਵਾਲੇ ਦੀ ਕਾਫੀ ਸ਼ਲਾਘਾ ਕਰਦੇ ਹੋਏ ਉਸਦੇ ਜਜਬੇ ਨੂੰ ਸਲਾਮ ਕਰ ਰਹੇ ਹਨ।

ਵੇਰਵਿਆਂ ਮੁਤਾਬਿਕ ਕੱਲ੍ਹ ਮਾਨਸਾ ’ਚ ਪਏ ਭਾਰੀ ਮੀਂਹ ਕਾਰਨ ਸੜਕਾਂ ਜਲਥਲ ਹੋ ਗਈਆਂ ਇਸੇ ਦੌਰਾਨ ਮਾਨਸਾ ਦੇ ਅੰਦਰਲੇ ਫਾਟਕ ਨੇੜੇ ਖਾਲਸਾ ਸਕੂਲ ਕੋਲ ਸੜਕ ’ਤੇ ਖੜ੍ਹੇ ਪਾਣੀ ’ਚੋਂ ਗਾਂ ਲੰਘ ਰਹੀ ਸੀ ਲੰਘਦੀ ਹੋਈ ਗਾਂ ਜਦੋਂ ਖੰਭੇ ਕੋਲ ਪੁੱਜੀ ਤਾਂ ਉਸ ’ਚ ਕਰੰਟ ਹੋਣ ਕਰਕੇ ਲਪੇਟ ’ਚ ਆ ਗਈ ਵਾਰ-ਵਾਰ ਪਿੱਛੇ ਹਟਣ ਦੇ ਬਾਵਜੂਦ ਗਾਂ ਪਿੱਛੇ ਨਾ ਹਟ ਸਕੀ ਤੇ ਉੱਥੇ ਹੀ ਡਿੱਗ ਪਈ ਇਸੇ ਦੌਰਾਨ ਡੇਰਾ ਸ਼ਰਧਾਲੂ ਕੁਲਦੀਪ ਇੰਸਾਂ ਆਪਣੀ ਦੁਕਾਨ ’ਚੋਂ ਨਿੱਕਲਿਆ ਤਾਂ ਦੇਖਿਆ ਕਿ ਗਾਂ ਕਰੰਟ ਲੱਗਣ ਕਾਰਨ ਤੜਫ਼ ਰਹੀ ਹੈ ਉਸ ਨੇ ਬਿਨ੍ਹਾਂ ਕੋਈ ਦੇਰੀ ਕਰਦਿਆਂ ਇੱਕ ਕੱਪੜੇ ਦੀ ਮੱਦਦ ਨਾਲ ਗਾਂ ਨੂੰ ਪਿੱਛੇ ਖਿੱਚਣਾ ਸ਼ੁਰੂ ਕਰ ਦਿੱਤਾ ਇਸ ਕੰਮ ’ਚ ਉਸ ਦੇ ਨਾਲ ਇੱਕ ਹੋਰ ਨੌਜਵਾਨ ਵੀ ਜੁਟ ਗਿਆ ਤਾਂ ਦੋਵਾਂ ਨੇ ਗਾਂ ਨੂੰ ਖੰਭੇ ਨਾਲੋਂ ਕਾਫੀ ਪਿੱਛੇ ਖਿੱਚ ਲਿਆ ਗਾਂ ਇੱਕ ਦਮ ਖੜ੍ਹੀ ਹੋ ਗਈ ਅਤੇ ਆਮ ਵਾਂਗ ਤੁਰਨ ਲੱਗੀ।

Mansa~01

ਪੂਜਨੀਕ ਹਜ਼ੂਰ ਪਿਤਾ ਜੀ ਦੀ ਪਵਿੱਤਰ ਪ੍ਰੇਰਨਾ ਬਣੀ ਜ਼ਜਬਾ : ਕੁਲਦੀਪ ਇੰਸਾਂ

‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਕੁਲਦੀਪ ਇੰਸਾਂ ਨੇ ਦੱਸਿਆ ਕਿ ਜਿਸ ਵੇਲੇ ਗਾਂ ਨੂੰ ਕਰੰਟ ਲੱਗਿਆ ਉਹ ਆਪਣੀ ਦੁਕਾਨ ’ਚ ਸਫ਼ਾਈ ਕਰ ਰਿਹਾ ਸੀ ਇਸੇ ਦੌਰਾਨ ਬਾਹਰ ਗਾਂ ਨੂੰ ਕਰੰਟ ਲੱਗਣ ਦਾ ਰੌਲਾ ਪੈਣ ਲੱਗਿਆ ਤਾਂ ਉਹ ਵੀ ਬਾਹਰ ਆ ਗਿਆ ਗਾਂ ਨੂੰ ਤੜਫ਼ਦੀ ਦੇਖ ਕੇ ਉਸ ਨੂੰ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਵਿੱਤਰ ਅਨਮੋਲ ਬਚਨ ਯਾਦ ਆਏ ਕਿ ਲੋੜਵੰਦ ਲੋਕਾਂ ਦੀ ਮੱਦਦ ਦੇ ਨਾਲ-ਨਾਲ ਕਿਸੇ ਮੁਸੀਬਤ ’ਚ ਫਸੇ ਵਿਅਕਤੀ, ਪਸ਼ੂ-ਪੰਛੀ ਦੀ ਮੱਦਦ ਕਰਨੀ ਚਾਹੀਦੀ ਹੈ ਇਹੋ ਇਨਸਾਨੀਅਤ ਹੈ।

ਕੁਲਦੀਪ ਇੰਸਾਂ ਨੇ ਦੱਸਿਆ ਕਿ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਵਿੱਤਰ ਅਨਮੋਲ ਬਚਨਾਂ ਨੂੰ ਹੀ ਮੁੱਖ ਰੱਖ ਕੇ ਉਸ ਨੇ ਬਿਨਾ ਕਿਸੇ ਲੇਟ-ਲਤੀਫ਼ੀ ਦੇ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਪੂਜਨੀਕ ਪਿਤਾ ਜੀ ਦੀ ਰਹਿਮਤ ਸਦਕਾ ਗਾਂ ਦਾ ਵੀ ਬਚਾਅ ਹੋ ਗਿਆ ਅਤੇ ਅਜਿਹਾ ਕਰਦੇ ਸਮੇਂ ਉਸ ਨੂੰ ਖੁਦ ਨੂੰ ਵੀ ਕੋਈ ਕਰੰਟ ਆਦਿ ਨਹੀਂ ਲੱਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ