ਪੂਰਨੀਆ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਦੀ ਪਵਿੱਤਰ ਹਜ਼ੂਰੀ ’ਚ ਇਨਸਾਨੀਅਤ ਦੇ ਪਹਿਰੇਦਾਰਾਂ ਦਾ ਕਾਰਵਾਂ ਦਿਨ-ਪ੍ਰਤੀ-ਦਿਨ ਵਧਦਾ ਹੀ ਜਾ ਰਿਹਾ ਹੈ। ਪੂਜਨੀਕ ਗੁਰੂ ਜੀ ਨੇ ਬੀਤੇ ਦਿਨ ਨਵਾਂ ਭਜਨ ‘ਆਸ਼ੀਰਵਾਦ ਮਾਓਂ ਕਾ’ ਆਪਣੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ। ਖ਼ਬਰ ਲਿਖੇ ਜਾਣ ਤੱਕ ਇਸ ਭਜਨ ਨੂੰ 34 ਲੱਖ ਤੋਂ ਜ਼ਿਆਦਾ ਲੋਕ ਦੇਖ ਤੇ ਸੁਣ ਚੁੱਕੇ ਹਨ। ਉੱਥੇ ਹੀ ਨਵੇਂ ਭਜਨ ਦੀ ਖੁਸ਼ੀ ’ਚ ਬਿਹਾਰ ਦੀ ਸਾਧ-ਸੰਗਤ ਮਾਨਵਤਾ ਭਲਾਈ ਦਾ ਕਾਰਜ ਕੀਤਾ। ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ 152 ਮਾਨਵਤਾ ਭਲਾਈ ਦੇ ਕਾਰਜਾਂ ਨਾਲ ਵਿਸ਼ਵ ਭਰ ’ਚ ਇਨਸਾਨੀਅਤ ਦਾ ਡੰਕਾ ਵਜਾ ਰਹੇ ਹਨ।
ਇਸ ਲੜੀ ’ਚ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਸਿਸਵਾ ਪਿੰਡ (Bihar News) ’ਚ ਪੂਜਨੀਕ ਗੁਰੂ ਜੀ ਦੇ ਨਵੇਂ ਭਜਨ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ਦੀ ਖੁਸ਼ੀ ’ਚ ਬੜੀ ਧੂਮ-ਧਾਮ ਨਾਲ ਨਾਮ ਚਰਚਾ ਹੋਈ। ਜਿਸ ਦੇ ਤਹਿਤ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੰਲਦੇ ਹੋਏ ਸਾਧ-ਸੰਗਤ ਵੱਲੋਂ 14 ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨੇ ਭਰ ਦਾ ਰਾਸ਼ਨ ਵੰਡਿਆ ਗਿਆ। ਦੱਸ ਦਈਏ ਕਿ ਡੇਰਾ ਸੱਚਾ ਸੌਦਾ ਦੁਆਰਾ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜ ‘ਫੂਡ ਬੈਂਕ’ ਦੇ ਤਹਿਤ ਲੱਖਾਂ ਮਾਨਵਤਾ ਦੇ ਪਹਿਰੇਦਾਰ ਜ਼ਰੂਰਤਮੰਦਾਂ ਨੂੰ ਖੁਰਾਕੀ ਪਦਾਰਥ ਉਪਲੱਬਧ ਕਰਵਾ ਕੇ ‘ਨਰ ਸੇਵਾ ਨਾਰਾਇਣ ਸੇਵਾ’ ਦੇ ਜਿਉਂਦੇ ਜਾਗਦੇ ਉਦਾਹਰਨ ਬਣ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ