ਡੇਰਾ ਸ਼ਰਧਾਲੂਆਂ ਨੇ ਲੋੜਵੰਦ ਲੜਕੀ ਨੂੰ ਦਿੱਤਾ ਵਿਆਹ ਦਾ ਸਮਾਨ

(ਸੁਰਿੰਦਰ ਕੁਮਾਰ ਸ਼ਰਮਾ) ਨਾਭਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਅੱਜ ਰਿਆਸਤੀ ਸਹਿਰ ਨਾਭਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਸਾਧ-ਸੰਗਤ ਵੱਲੋਂ ਰਾਜੇਸ਼ ਕੁਮਾਰ ਦੀ ਪੁੱਤਰੀ ਨੂੰ ਵਿਆਹ ਦਾ ਘਰੇਲੂ ਸਮਾਨ ਜਿਵੇਂ ਸੂਟ ,ਬਲੇਜ਼ਰ, ਸ਼ਾਲ ਜੁੱਤੀ ,ਮੇਕਅੱਪ ਕਿੱਟ ,ਟਾਵਲ ,ਬਾਸਕੇਟ , ਰਜਾਈਆਂ ,ਸਿਰਾਣੇ, ਡਿਨਰ ਸੈੱਟ, ਆਦਿ ਦਿੱਤਾ ਗਿਆ।

ਇਸ ਮੌਕੇ ਬਲਾਕ ਦੇ ਜ਼ਿੰਮੇਵਾਰਾਂ ਵੱਲੋਂ ਦੱਸਿਆ ਗਿਆ ਕਿ ਡੇਰਾ ਸੱਚਾ ਸੌਦਾ ਵੱਲੋਂ 142 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਕੀਤਾ ਜਾ ਰਿਹਾ ਹੈ । ਉਨ੍ਹਾਂ ਕੰਮਾਂ ਵਿਚੋਂ ਹੀ ਇਕ ਕੰਮ ਹੈ ਕਿਸੇ ਲੋੜਵੰਦ ਲੜਕੀ ਨੂੰ ਜ਼ਰੂਰਤ ਦਾ ਸਾਮਾਨ ਦੇਣਾ ਅਤੇ ਇਸੇ ਤਹਿਤ ਹੀ ਸਾਧ-ਸੰਗਤ ਵੱਲੋਂ ਲੋੜੀਂਦਾ ਸਮਾਨ ਲੈ ਕੇ ਦਿੱਤਾ ਗਿਆ ਹੈ ਅਤੇ ਡੇਰਾ ਸੱਚਾ ਸੌਦਾ ਸਰਸਾ ਦੀ ਸਾਧ-ਸੰਗਤ ਹਮੇਸ਼ਾ ਹੀ ਮਾਨਵਤਾ ਦੀ ਭਲਾਈ ਦੇ ਕੰਮਾਂ ਲਈ ਮੋਹਰੀ ਰਹਿੰਦੀ ਹੈ ਅਤੇ ਦੱਸਣਯੋਗ ਹੈ ਕਿ ਹਰ ਮਹੀਨੇ ਲਗਭਗ ਹਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਨਾਭਾ ਬਲਾਕ ਵੱਲੋਂ ਲਗਾਤਾਰ ਦਿੱਤਾ ਜਾਂਦਾ ਹੈ। ਇਸ ਮੌਕੇ ਲੜਕੀ ਦੇ ਪਰਿਵਾਰ ਨੇ ਇਸ ਮਾਨਵਤਾ ਭਲਾਈ ਦੇ ਕੰਮ ਦੀ ਸ਼ਲਾਘਾ ਕੀਤੀ ਉਥੇ ਹੀ ਪੂਜਨੀਕ ਗੁਰੂ ਜੀ ਅਤੇ ਸਾਧ ਸੰਗਤ ਦਾ ਵੀ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ