ਡੇਰਾ ਸ਼ਰਧਾਲੂਆਂ ਨੇ ਗਊਸ਼ਾਲਾ ਲਈ ਕੀਤਾ ਹਰਾ ਚਾਰਾ ਦਾਨ

Dera Sacha Sauda
ਗਊਸ਼ਾਲਾ ਲਈ ਖੇਤਾਂ ’ਚੋਂ ਵੱਢ ਕੇ ਟਰਾਲੀਆਂ ਰਾਹੀਂ ਹਰਾ-ਚਾਰਾ ਭੇਜਦੇ ਹੋਏ ਸੇਵਾਦਾਰ।

Dera Sacha Sauda ਦੀ ਸਾਧ-ਸੰਗਤ ਹਮੇਸ਼ਾ ਮਾਨਵਤਾ ਭਲਾਈ ਦੇ ਕਾਰਜਾਂ ਲਈ ਤਿਆਰ ਰਹਿੰਦੀ ਹੈ : ਪ੍ਰਧਾਨ ਹੁਸਨਪ੍ਰੀਤ ਸਿੰਘ

ਗੋਬਿੰਦਗੜ੍ਹ ਜੇਜੀਆ (ਸੱਚ ਕਹੂੰ ਨਿਊਜ਼)। ਡੇਰਾ ਸੱਚਾ (Dera Sacha Sauda) ਸੌਦਾ ਵੱਲੋਂ ਚਲਾਏ ਜਾ ਰਹੇ 157 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਡੇਰਾ ਸ਼ਰਧਾਲੂ ਪੰਛੀਆਂ ਲਈ ਪਾਣੀ ਪਾਉਣਾ ਚੋਗੇ ਦਾ ਇੰਤਜਾਮ ਕਰਨਾ, ਖੂਨਦਾਨ ਕਰਨਾ, ਗਰੀਬਾਂ ਨੂੰ ਘਰੇਲੂ ਰਾਸ਼ਨ ਮੁਹੱਈਆ ਕਰਵਾਉਣਾ ਆਦਿ ਮਾਨਵਤਾ ਭਲਾਈ ਦੇ ਕਾਰਜ ਲਗਾਤਾਰ ਕਰ ਰਹੇ ਹਨ। ਇਸੇ ਲੜੀ ਤਹਿਤ ਬਲਾਕ ਅਧੀਨ ਪੈਂਦੇ ਪਿੰਡ ਛਾਜਲੀ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਲਖਵਿੰਦਰ ਸਿੰਘ ਇੰਸਾਂ, ਬਲਜਿੰਦਰ ਸਿੰਘ ਇੰਸਾਂ ਢੋਲਕੀ ਮਾਸਟਰ ਭਜਨ ਮੰਡਲੀ ਦੋਵੇਂ ਸਕੇ ਭਰਾਵਾਂ ਨੇ ਆਪਣੇ ਖੇਤਾਂ ’ਚੋਂ ਮੱਕੀ ਦੀ ਫਸਲ (ਹਰਾ ਚਾਰਾ) ਦਾ ਇੱਕ ਏਕੜ ਪਿੰਡ ਦੀ ਸ੍ਰੀ ਕਲਿਆਣ ਗਊਸ਼ਾਲਾ ਛਾਜਲੀ ਲਈ ਦੋ ਸਾਲਾਂ ਤੋਂ ਲਗਾਤਾਰ ਦਾਨ ਕਰਕੇ ਮਾਨਵਤਾ ਭਲਾਈ ਦਾ ਬਹੁਤ ਵੱਡਾ ਕਾਰਜ ਕੀਤਾ ਹੈ।

ਇਲਾਕੇ ’ਚ ਇਸ ਕਾਰਜ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਦੋ ਸਾਲਾਂ ਤੋਂ ਲਗਾਤਾਰ ਇੱਕ ਏਕੜ ਮੱਕੀ ਦੀ ਫਸਲ ਆਪਣੇ ਖੇਤਾਂ ’ਚੋਂ ਗਊਸ਼ਾਲਾ ਛਾਜਲੀ ਨੂੰ ਦਾਨ ਕਰ ਰਹੇ ਹਾਂ। ਸਾਨੂੰ ਆਪਣੇ ਖੇਤਾਂ ਵਿਚ ਇਕ ਏਕੜ ਮੱਕੀ ਦੀ ਫਸਲ ਉਗਾਉਣ ’ਤੇ ਘੱਟੋ-ਘੱਟ 10 ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਆਉਂਦਾ ਹੈ। ਮੰਡੀ ਵਿੱਚ ਇਸਦੀ ਕੀਮਤ ਤਕਰੀਬਨ 32 ਤੋਂ 35 ਹਜ਼ਾਰ ਰੁਪਏ ਦੀ ਹੈ। ਇੱਕ ਏਕੜ ਵਿੱਚੋਂ 4 ਟਰਾਲੀਆਂ ਮੱਕੀ ਦੀ ਫਸਲ ਦੀਆਂ ਭਰ ਜਾਂਦੀਆਂ ਹਨ। (Dera Sacha Sauda)

ਸਾਧ ਸੰਗਤ ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕਰ ਰਹੀ ਐ : ਪ੍ਰਧਾਨ ਹੁਸਨਪ੍ਰੀਤ ਸਿੰਘ

ਸ੍ਰੀ ਕਲਿਆਣ ਗਊਸ਼ਾਲਾ ਦੇ ਪ੍ਰਧਾਨ ਹੁਸਨਪ੍ਰੀਤ ਸਿੰਘ ਨੇ ਪੂਜਨੀਕ ਗੁਰੂੁ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਹਨ ਗੁਰੂ ਜੀ ਜਿਨ੍ਹਾਂ ਦੀ ਪਾਵਨ ਪ੍ਰੇਰਨਾ ’ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਅਜਿਹੇ ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਗਊਸ਼ਾਲਾ ਦੀ ਸਾਫ ਸਫਾਈ ਦੀ ਮੁਹਿੰਮ ਲਈ ਹਰ ਸਮੇਂ ਤਿਆਰ ਰਹਿੰਦੀ ਹੈ