ਅਸਪਾਲ ਕਲਾਂ ਤੇ ਸ਼ਹਿਣਾ ਦੀਆਂ ਪੰਚਾਇਤਾਂ ਨੇ ਨਸ਼ੇ ਵੇਚਣ/ਵਰਤਣ ਵਾਲਿਆਂ ਖਿਲਾਫ ਪਾਏ ਮਤੇ

ਕੋਈ ਨਸ਼ਾ ਵੇਚਦਾ ਜਾਂ ਵਰਤਦਾ ਪਾਇਆ ਤਾਂ ਹੋਵੇਗਾ 10 ਹਜ਼ਾਰ ਰੁਪਏ ਜ਼ੁਰਮਾਨਾ

ਤਪਾ (ਸੁਰਿੰਦਰ ਮਿੱਤਲ਼)। ਡੇਰਾ ਸੱਚਾ ਸੌਦਾ, ਪੰਜਾਬ ਸਰਕਾਰ, ਸਮਾਜਸੇਵੀ ਸੰਸਥਾਵਾਂ, ਸਮਾਜ ਨੂੰ ਸਮਰਪਿਤ ਨੇਤਾਵਾਂ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ (Depth Campaign) ਨੂੰ ਹੁਣ ਆਮ ਲੋਕ ਵੀ ਲਗਾਤਾਰ ਅਪਣਾਉਣ ਲੱਗੇ ਹਨ, ਕਿਉਂਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ। ਆਏ ਦਿਨ ਚਿੱਟੇ, ਸ਼ਰਾਬ ਆਦਿ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਜਿੱਥੇ ਪਿੰਡਾਂ ਦੀਆਂ ਪੰਚਾਇਤਾਂ ਅੱਗੇ ਆ ਰਹੀਆਂ ਹਨ, ਉੱਥੇ ਸਮਾਜ ਸੇਵੀ ਕਲੱਬ, ਨੌਜਵਾਨ ਸਭਾਵਾਂ ਅਤੇ ਨੌਜਵਾਨ ਖੁਦ ਵੀ ਵੱਡੀ ਗਿਣਤੀ ਇਸ ਮੁਹਿੰਮ ਦੇ ਸਾਰਥੀ ਬਣ ਰਹੇ ਹਨ।

ਨਸ਼ਾ ਵੇਚਣ ਵਾਲੇ ਦੁਕਾਨਦਾਰ ਦੀ ਦੁਕਾਨ ਹੋਵੇਗੀ 10 ਦਿਨ ਲਈ ਬੰਦ ਤੇ 10 ਹਜ਼ਾਰ ਰੁਪਏ ਜ਼ੁਰਮਾਨਾ ਵੀ

ਇਸੇ ਮੁਹਿੰਮ ਨੂੰ ਅੱਗੇ ਵਧਾਉਂਦਿਆ ਜ਼ਿਲ੍ਹਾ ਬਰਨਾਲਾ ਦੇ ਪਿੰਡ ਅਸਪਾਲ ਕਲਾਂ ਦੀ ਸਮੁੱਚੀ ਪੰਚਾਇਤ, ਨੌਜਵਾਨਾਂ ਆਦਿ ਨੇ ਪਿੰਡ ਵਾਸੀਆਂ, ਮੋਹਤਵਰਾਂ, ਥਾਣਾ ਮੁਖੀ ਧਨੌਲਾ ਆਦਿ ਦੇ ਭਰਵੇਂ ਇਕੱਠ ਦੀ ਹਾਜ਼ਰੀ ’ਚ ਪਿੰਡ ਅੰਦਰ ਨਸ਼ਾ ਵਰਤਣ ਤੇ ਵੇਚਣ ਵਾਲਿਆਂ ਤੋਂ ਇਲਾਵਾ ਅਜਿਹੇ ਅਨਸਰਾਂ ਦਾ ਸਾਥ ਦੇਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ 20 ਜਨਵਰੀ 2023 ਤੋਂ ਬਾਅਦ ਜੇਕਰ ਕੋਈ ਵੀ ਪਿੰਡ ਵਾਸੀ ਜਾਂ ਦੁਕਾਨਦਾਰ ਬੀੜੀ, ਸਿਗਰੇਟ, ਜ਼ਰਦਾ ਅਤੇ ਕੋਈ ਹੋਰ ਨਸ਼ਾ ਵੇਚਦਾ ਜਾਂ ਸਾਂਝੀਆਂ ਥਾਵਾਂ ਨੇੜੇ ਵਰਤਦਾ ਹੋਇਆ ਫੜਿਆ ਗਿਆ ਤਾਂ ਉਸਨੂੰ 10 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਜਾਵੇਗਾ ਅਤੇ 10 ਦਿਨਾਂ ਲਈ ਦੁਕਾਨ ਖੋਲ੍ਹਣ ’ਤੇ ਪਾਬੰਦੀ ਲਾਈ ਜਾਵੇਗੀ। ਇਹ ਲਿਖਤੀ ਮਤਾ ਪੰਚਾਇਤ ਤੇ ਸਮੁੱਚੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਕੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਪਾਇਆ ਗਿਆ ਹੈ।

Depth Campaign

ਇਸ ਮੌਕੇ ਸਰਪੰਚ ਰਾਜਵੀਰ ਕੌਰ, ਪਿ੍ਰਤਪਾਲ ਸਿੰਘ ਢਿੱਲੋਂ, ਪੰਚ ਸੁਰਿੰਦਰ ਸਿੰਘ, ਭੀਮਾ ਸਿੰਘ, ਸ਼ੀਲਾ ਵੰਤੀ, ਸ਼ਿੰਗਾਰਾ ਸਿੰਘ, ਭਿੰਦਾ ਸਿੰਘ, ਸੁਖਵਿੰਦਰ ਸਿੰਘ ਭੋਲਾ, ਰਾਕੇਸ਼ ਕੁਮਾਰ ਬਬਲੀ, ਡਾ. ਲਾਭ ਸਿੰਘ, ਸਾਬਕਾ ਸਰਪੰਚ ਮਿੱਠੂ ਸਿੰਘ, ਬਿੱਕਰ ਸਿੰਘ, ਸਾਬਕਾ ਸਰਪੰਚ ਅਮਰੀਕ ਸਿੰਘ, ਅਮਨਦੀਪ ਕੁਮਾਰ, ਪ੍ਰਦੀਪ ਸਿੰਘ, ਜਗਸੀਰ ਸਿੰਘ, ਗੁਰਮੇਲ ਸਿੰਘ, ਆਦਿ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।

ਇਹ ਪਿੰਡ ਵੀ ਆਇਆ ਅੱਗੇ

Depth Campaign

ਇਸੇ ਤਰ੍ਹਾਂ ਪਿੰਡ ਸ਼ਹਿਣਾ ਦੀ ਪੰਚਾਇਤ ਨੇ ਸਰਪੰਚ ਮਲਕੀਤ ਕੌਰ ਦੀ ਅਗਵਾਈ ’ਚ ਨਸ਼ਿਆਂ ਖਿਲਾਫ ਮਤਾ (Depth Campaign) ਪਾ ਕੇ ਸਮੁੱਚੇ ਪਿੰਡ ਵਾਸੀਆਂ ਨੂੰ ਜ਼ਰਦਾ, ਬੀੜੀ, ਸਿਗਰੇਟ, ਨਸ਼ੇ ਦੀਆਂ ਗੋਲੀਆਂ, ਕੈਪਸੂਲ ਆਦਿ ਦੀ ਵਿੱਕਰੀ ਅਤੇ ਵਰਤੋਂ ਬੰਦ ਕਰਨ ਦੀ ਹਦਾਇਤ ਕੀਤੀ ਹੈ। ਇਸ ਤੋਂ ਅੱਗੇ ਕਦਮ ਵਧਾਉਂਦਿਆਂ ਪਿੰਡ ਸ਼ਹਿਣਾ ਦੀ ਪੰਚਾਇਤ ਨੇ ਪਿੰਡ ਅੰਦਰ ਟਰੈਕਟਰ ’ਤੇ ਉੱਚੀ ਆਵਾਜ਼ ’ਚ ਸਪੀਕਰ, ਡੈਕ ਆਦਿ ਚਲਾਉਣ ’ਤੇ ਵੀ ਰੋਕ ਲਗਾਈ ਹੈ। ਉਨ੍ਹਾਂ ਉਕਤ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 20 ਹਜ਼ਾਰ ਰੁਪਏ ਜ਼ੁੁਰਮਾਨਾ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ ਅਤੇ ਉਕਤ ਲੋਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਵੀ ਚਿਤਾਵਨੀ ਦਿੱਤੀ ਹੈ। ਇਸ ਮੌਕੇ ਸਵਰਨ ਸਿੰਘ, ਮਨਜੀਤ ਕੌਰ, ਸਰਬਜੀਤ ਕੌਰ, ਕਰਮਜੀਤ ਕੌਰ ਪੰਚ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ