ਯੈੱਸ ਬੈਂਕ ‘ਚ ਗਾਹਕਾਂ ਦੇ ਪੈਸੇ ਸਬੰਧੀ ਬੋਲੇ ਐੱਸਬੀਆਈ ਮੁਖੀ

Yes Bank SBI Bank

ਯੈੱਸ ਬੈਂਕ ‘ਚ ਗਾਹਕਾਂ ਦੇ ਪੈਸੇ ਸਬੰਧੀ ਬੋਲੇ ਐੱਸਬੀਆਈ ਮੁਖੀ

ਨਵੀਂ ਦਿੱਲੀ (ਏਜੰਸੀ)। ਯੈੱਸ ਬੈਂਕ (Yes Bank SBI Bank) ਨੂੰ ਸੰਕਟ ‘ਚੋਂ ਕੱਢਣ ਲਈ ਸਰਕਾਰ ਨੇ ਭਾਰਤੀ ਸਟੇਟ ਬੈਂਕ (SBI Bank) ਨੂੰ ਅੱਗੇ ਕੀਤਾ ਹੈ। ਐੱਸ. ਬੀ. ਆਈ. ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਬੈਂਕ ਨੂੰ ਸੰਕਟ ਤੋਂ ਪ੍ਰਭਾਵਿਤ ਯੈੱਸ ਬੈਂਕ ਦੇ ਪੁਨਰਗਠਨ ਦਾ ਖਰੜਾ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜਮ੍ਹਾ ਕਰਤਾਵਾਂ ਦਾ ਪੈਸਾ ਸੁਰੱਖਿਅਤ ਹੈ। ਭਾਰਤੀ ਸਟੇਟ ਬੈਂਕ ਦੇ ਪ੍ਰਮੁੱਖ ਰਜਨੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ”ਯੈੱਸ ਬੈਂਕ ਦੇ ਪੁਨਰਗਠਨ ਖਰੜੇ ਦਾ ਬਰੀਕੀ ਨਾਲ ਅਧਿਐਨ ਕੀਤਾ ਜਾ ਰਿਹਾ ਹੈ ਅਤੇ ਸਾਡੀ ਨਿਵੇਸ਼ ਤੇ ਕਾਨੂੰਨੀ ਟੀਮ ਤਨਦੇਹੀ ਨਾਲ ਕੰਮ ਕਰ ਰਹੀ ਹੈ।” ਉਨ੍ਹਾਂ ਇਹ ਵੀ ਕਿਹਾ ਕਿ ਡਰਾਫਟ ਸਕੀਮ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਸੰਭਾਵਤ ਨਿਵੇਸ਼ਕਾਂ ਨੇ ਐੱਸ. ਬੀ. ਆਈ. ਤੱਕ ਪਹੁੰਚ ਕੀਤੀ ਹੈ। ਕੁਮਾਰ ਨੇ ਕਿਹਾ ਕਿ ਹਿੱਸੇਦਾਰਾਂ ਤੇ ਜਮ੍ਹਾ ਕਰਤਾਵਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

ਸ਼ੁੱਕਰਵਾਰ ਨੂੰ ਆਰ. ਬੀ. ਆਈ. ਨੇ ਸੰਕਟਗ੍ਰਸਤ ਯੈੱਸ ਬੈਂਕ ਦੇ ਪੁਨਰਗਠਨ ਲਈ ਇੱਕ ਖਰੜਾ ਯੋਜਨਾ ਦਾ ਐਲਾਨ ਕੀਤਾ ਸੀ। ਯੈੱਸ ਬੈਂਕ ਲਿਮਟਿਡ ਪੁਨਰਗਠਨ ਯੋਜਨਾ-2020 ਦੇ ਖਰੜੇ ‘ਚ, ਆਰ. ਬੀ. ਆਈ. ਨੇ ਕਿਹਾ ਹੈ ਕਿ ਰਣਨੀਤਕ ਨਿਵੇਸ਼ਕ ਐੱਸ. ਬੀ. ਆਈ. ਨੂੰ ਇਸ ‘ਚ 49 ਫੀਸਦੀ ਖਰੀਦਣੀ ਪਵੇਗੀ ਤੇ ਉਹ ਪੂੰਜੀ ਨਿਵੇਸ਼ ਦੀ ਤਰੀਕ ਤੋਂ ਤਿੰਨ ਸਾਲ ਪਹਿਲਾਂ ਇਸ ‘ਚ ਹਿੱਸੇਦਾਰੀ ਨਹੀਂ ਘਟਾ ਸਕਦਾ ਅਤੇ ਤਿੰਨ ਸਾਲਾਂ ਪਿੱਛੋਂ ਹੀ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਹਿੱਸੇਦਾਰੀ ਘਟਾ ਕੇ 26 ਫੀਸਦੀ ਕਰ ਸਕਦਾ ਹੈ।

  • ਜ਼ਿਕਰਯੋਗ ਹੈ ਕਿ ਯੈੱਸ ਬੈਂਕ ਦੀ ਪੁਨਰਗਠਨ ਯੋਜਨਾ ਲਈ 3 ਅਪ੍ਰੈਲ 2020 ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ,
  • ਉਦੋਂ ਤੱਕ ਲਈ ਗਾਹਕ ਸਿਰਫ 50 ਹਜ਼ਾਰ ਰੁਪਏ ਹੀ ਮਹੀਨੇ ‘ਚ ਕਢਵਾ ਸਕਦੇ ਹਨ।
  • ਹਾਲਾਂਕਿ ਮੈਡੀਕਲ ਐਮਰਜੈਂਸੀ, ਬੱਚੇ ਦੀ ਪੜ੍ਹਾਈ ਦੀ ਫੀਸ
  • ਜਾਂ ਘਰ ‘ਚ ਵਿਆਹ ਹੋਣ ‘ਤੇ 5 ਲੱਖ ਰੁਪਏ ਤੱਕ ਕਢਵਾਏ ਜਾ ਸਕਦੇ ਹਨ,
  • ਇਸ ਲਈ ਸਬੂਤ ਵੀ ਦੇਣਾ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।