ਬੈਕਿੰਗ ਸਿਸਟਮ ਮਜ਼ਬੂਤ ਕਰਨ ਦੀ ਜ਼ਰੂਰਤ

ਬੈਕਿੰਗ ਸਿਸਟਮ ਮਜ਼ਬੂਤ ਕਰਨ ਦੀ ਜ਼ਰੂਰਤ

Banking System | ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨਾਲ ਹੋਈਆਂ ਧੋਖਾਧੜੀਆਂ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਹੁਣ ਯੈਸ ਬੈਂਕ ਦੇ ਗਾਹਕਾਂ ਨੂੰ ਆਪਣਾ ਪੈਸਾ ਡੁੱਬ ਜਾਣ ਦਾ ਡਰ ਸਤਾ ਰਿਹਾ ਹੈ ਪਰ ਤਸੱਲੀ ਵਾਲੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਲੋਕਾਂ ਦਾ ਪੈਸਾ ਨਹੀਂ ਡੁੱਬਣ ਦੇਣਗੇ ਸਰਕਾਰ ਤੇ ਆਰਬੀਆਈ ਇਸ ਗੱਲ ਦੀ ਗਾਰੰਟੀ ਦੇ ਰਹੇ ਹਨ ਪੰਜ ਲੱਖ ਤੱਕ ਜਮ੍ਹਾ ਕਰਵਾਉਣ ਵਾਲੇ ਤਾਂ ਬਿਲਕੁਲ ਚਿੰਤਾ ਨਾ ਕਰਨ ਕਿਉਂਕਿ ਇਹ ਤਾਂ ਬੀਮਾ ਸਕੀਮ ਦੇ ਤਹਿਤ ਹੀ ਆ ਜਾਣਾ ਹੈ  ਪਰ ਗੱਲ ਸਿਰਫ਼ ਲੋਕਾਂ ਦੇ ਪੈਸੇ ਡੁੱਬਣ ਜਾਂ ਨਾ ਡੁੱਬਣ ਦੀ ਨਹੀਂ ਸਗੋਂ ਅਰਥਵਿਵਸਥਾ ਤੇ ਬੈਂਕਿੰਗ ਸਿਸਟਮ ਦੀ ਹੈ ਬੈਂਕ ਅਰਥਵਿਵਸਥਾ ਦਾ ਅਹਿਮ ਅੰਗ ਬਣ ਗਏ ਹਨ

ਨਿੱਜੀ ਬੈਂਕਾਂ ਨੇ ਅਰਥਵਿਵਸਥਾ ‘ਚ ਆਪਣੀ ਮਜ਼ਬੂਤ ਪਕੜ ਬਣਾ ਲਈ ਹੈ, ਜਿਨ੍ਹਾਂ ਦਾ ਕਾਰੋਬਾਰ ਸਰਕਾਰੀ ਬੈਂਕਾਂ ਤੋਂ ਘੱਟ ਨਹੀਂ ਸੇਵਾਵਾਂ ਦੀ ਗੁਣਵੱਤਾ ਪੱਖੋਂ ਨਿੱਜੀ ਬੈਂਕ ਸਰਕਾਰੀ ਬੈਂਕਾਂ ਨੂੰ ਵੀ ਮਾਤ ਦੇ ਰਹੇ ਸਨ ਤੁਰਤ-ਫੁਰਤ ਕੰਮ ਹੋਣੇ ਅਤੇ ਤੇਜ਼ੀ ਨਾਲ ਕਰਜ਼ੇ ਮਿਲਣੇ ਗਾਹਕਾਂ ਨੂੰ ਆਕਰਸ਼ਿਤ ਕਰ ਰਹੇ ਸਨ ਪਰ ਭ੍ਰਿਸ਼ਟਾਚਾਰ ਵਰਗਾ ਕਲੰਕ ਹੀ ਨਿੱਜੀ ਬੈਂਕਾਂ ‘ਤੇ ਲੱਗਣ ਲੱਗਾ ਹੈ ਯੈਸ ਬੈਂਕ ‘ਤੇ ਦੋਸ਼ ਵੀ ਪੰਜਾਬ ਨੈਸ਼ਨਲ ਬੈਂਕ ਵਾਂਗ ਹੀ ਲੱਗ ਰਹੇ ਹਨ ਦੋਵਾਂ ਬੈਂਕਾਂ ਬਾਰੇ ਇਹੀ ਕਿਹਾ ਜਾ ਰਿਹਾ ਹੈ ਕਿ ਬੈਂਕਾਂ ਨੇ ਉਹਨਾਂ ਕੰਪਨੀਆਂ ਨੂੰ ਕਰਜ਼ੇ ਦੇ ਦਿੱਤੇ ਜਿਨ੍ਹਾਂ ਤੋਂ  ਕਰਜ਼ਾ ਮੁੜਨ ਦੀ ਆਸ ਨਹੀਂ ਸੀ

ਨੀਰਵ ਮੋਦੀ ਤੇ ਮੇਹੁਲ ਚੋਕਸੀ ਵਰਗੇ ਲੋਕ ਪੀਐਨਬੀ ਦਾ 14000 ਕਰੋੜ ਕਰਜ਼ਾ ਨਾ ਮੋੜਨ ਕਰਕੇ ਵਿਦੇਸ਼ ਜਾ ਬੈਠੇ ਹਨ ਇੰਨੀ ਵੱਡੀ ਰਕਮ ਨਾ ਮੋੜਨ ਦੇ ਬਾਵਜੂਦ ਉਹ ਵਿਦੇਸ਼ ਕਿਵੇਂ ਪਹੁੰਚ ਗਏ ਇਹ ਸਵਾਲ ਬੈਂਕ ਅਧਿਕਾਰੀਆਂ ‘ਤੇ ਉੱਠਦਾ ਰਿਹਾ ਹੈ ਸੱਜਰਾ ਮਾਮਲਾ ਯੈਸ ਬੈਂਕ ਦਾ ਹੈ ਚਰਚਾ ਹੁਣ ਇਹ ਵੀ ਹੈ ਕਿ ਰਿਜ਼ਰਵ ਬੈਂਕ ਨੇ ਕਮਾਨ ਕਦੋਂ ਸੰਭਾਲੀ ਜਾਂ ਕਮਾਨ ਸੰਭਾਲਣ ਦੇ ਬਾਵਜੂਦ ਸਥਿਤੀ ਕਿਉਂ ਨਹੀਂ ਸੁਧਰੀ ਆਰਬੀਆਈ ਅਧਿਕਾਰੀਆਂ ਅਨੁਸਾਰ ਉਹਨਾਂ ਕਦਮ ਸਮੇਂ ਸਿਰ ਚੁੱਕਿਆ ਹੈ ਫਿਰ ਵੀ ਗਾਹਕਾਂ ਨੂੰ ਕੁਝ ਹੱਦ ਤੱਕ ਤਕਲੀਫ ਤਾਂ ਸਹਿਣੀ ਹੀ ਪਵੇਗੀ ਪੈਸਾ ਡੁੱਬੇਗਾ ਵੀ ਨਹੀਂ ਤੇ ਇੱਕ ਹੀ ਦਿਨ ‘ਚ ਮਿਲੇਗਾ ਵੀ ਨਹੀਂ ਪਰ ਇੱਥੇ ਸਵਾਲ ਵੀ ਬੜਾ ਅਹਿਮ ਹੈ ਕਿ ਯੈਸ ਬੈਂਕ ਦੀ ਮੈਨੇਜਮੈਂਟ ਆਪਣੀਆਂ ਹੇਰਾਫੇਰੀਆਂ ਲੁਕੋਣ ‘ਚ ਕਾਬਯਾਬ ਰਹੀ ਹੈ ਸਵਾਲ ਇਹ ਵੀ ਹੈ ਕਿ ਕੀ ਯੈਸ ਬੈਂਕ ਨੇ ਆਪਣਾ ਡੁੱਬਿਆ ਕਰਜ਼ਾ (ਐਨਪੀਏ) ਲੁਕੋਈ ਰੱਖਿਆ?

ਇੱਥੇ ਇਹ ਗੱਲ ਵੀ ਚਿੰਤਾ ਵਾਲੀ ਬਣ ਗਈ ਹੈ ਕਿ ਨਿੱਜੀ ਬੈਂਕਾਂ ਦੀ ਸਰਕਾਰੀ ਬੈਂਕਾਂ ਤੋਂ ਵੀ ਵੱਖਰੀ ਸਮੱਸਿਆ ਹੈ ਲੋਕ ਨਿੱਜੀ ਬੈਂਕਾਂ ‘ਤੇ ਭਰੋਸਾ ਨਹੀਂ ਕਰਨਗੇ ਕੁਝ ਵੀ ਹੋਵੇ ਨਾ ਸਿਰਫ ਲੋਕਾਂ ਦਾ ਪੈਸਾ ਸੁਰੱਖਿਅਤ ਹੋਣਾ ਚਾਹੀਦਾ ਹੈ ਸਗੋਂ ਬੈਂਕਿੰਗ ਸਿਸਟਮ ਦੀ ਭਰੋਸੇਯੋਗਤਾ ਵੀ ਕਇਮ ਰਹਿਣੀ ਚਾਹੀਦੀ ਹੈ ਪੈਸਾ ਬੈਂਕਾਂ ‘ਚ ਆਏਗਾ ਤਾਂ ਹੀ ਦੇਸ਼ ਦੀ ਅਰਥਵਿਵਸਥਾ ਰਫਤਾਰ ਫੜੇਗੀ ਨਹੀਂ ਤਾਂ, ਨਿਵੇਸ਼ਕ ਬੈਂਕਾਂ ਦੇ ਸ਼ੇਅਰ ਕਿਵੇਂ ਖਰੀਦਣਗੇ ਸਿਸਟਮ ਦੀਆਂ ਖਰਾਬੀਆਂ ਨੂੰ ਢੂੰਡਣ ਤੇ ਸਵੀਕਾਰ ਕਰਨ ‘ਚ ਦੇਰੀ ਨਹੀਂ ਹੋਣੀ ਚਾਹੀਦੀ ਬੈਂਕ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਠੋਸ ਸਿਸਟਮ ਬਣਾਉਣਾ ਪਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।