ਘੁਟਾਲੇ ਦੀ ਜਾਂਚ ਤੋਂ ਨਾਂਅ ਹਟਾਉਣ ਦੇ ਬਦਲੇ ਆਈਏਐਸ ਅਧਿਕਾਰੀ ਤੋਂ ਮੰਗੇ 5 ਕਰੋੜ ਰੁਪਏ

Gurugram news

ਐਂਟੀ ਕਰਪਸ਼ਨ ਬਿਊਰੋ (ਏਸੀਬੀ) ’ਚ ਚੱਲ ਰਿਹਾ ਹੈ ਆਈਏਐਸ ਅਨੀਤਾ ਯਾਦਵ ਦਾ ਕੇਸ

  • ਗ੍ਰਹਿ ਮੰਤਰੀ ਤੱਕ ਵੀ ਪਹੁੰਚਿਆ ਮਾਮਲਾ, ਹੁਣ 5 ਕਰੋੜ ਮੰਗਣ ਵਾਲੇ ’ਤੇ ਕੇਸ ਦਰਜ

ਗੁਰੂਗ੍ਰਾਮ (ਸੰਜੈ ਕੁਮਾਰ ਮਹਿਰਾ)। ਐਂਟੀ ਕਰਪਸ਼ਨ ਬਿਊਰੋ (ਏਸੀਬੀ) ’ਚ ਚੱਲ ਰਹੇ ਕੇਸ ’ਚੋਂ ਨਾਂਅ ਹਟਾਉਣ ਦੀ ਗੱਲ ’ਤੇ ਮਹਿਲਾ ਆਈਏਐਸ ਅਧਿਕਾਰੀ ਅਨੀਤਾ ਯਾਦਵ ਤੋਂ ਪੰਜ ਕਰੋਡ਼ ਰੁਪਏ ਦੀ ਰਕਮ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੂੰ ਸਿੱਧਾ ਕਿਹਾ ਗਿਆ ਹੈ ਕਿ ਪੰਜ ਕਰੋਡ਼ ਰੁਪਏ ਦਿਓ ਅਤੇ ਇਸ ਕੇਸ ’ਚ ਜਾਂਚ ਤੋਂ ਨਾਂਅ ਹਟਵਾ ਲਵੋ। ਜੇਕਰ ਇਹ ਰਕਮ ਨਹੀਂ ਦਿੰਦੀ ਹੈ ਤਾਂ ਨਤੀਜੇ ਭੁਗਤਣ ਦੀਆਂ ਵੀ ਧਮਕੀਆਂ ਉਨ੍ਹਾਂ ਨੂੰ ਦਿੱਤੀਆਂ ਗਈਆਂ। ਮਾਮਲਾ ਗ੍ਰਹਿ ਮੰਤਰੀ ਅਨਿਲ ਵਿੱਜ ਤੱਕ ਵੀ ਪਹੁੰਚ ਗਿਆ ਹੈ। ਹੁਣ ਗੁਰੁੂਗ੍ਰਾਮ ’ਚ ਅਧਿਕਾਰੀ ਅਨੀਤਾ ਯਾਦਵ ਦੀ ਸ਼ਿਕਾਇਤ ’ਤੇ ਪੰਜ ਕਰੋਡ਼ ਰੁਪਏ ਦੀ ਮੰਗ ਕਰਨ ਵਾਲੇ ਅਤੇ ਧਮਕੀ ਦੇਣ ਵਾਲੇ ’ਤੇ ਕੇਸ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਐਂਟੀ ਕੁਰੱਪਸ਼ਨ ਬਿਊਰੋ (ਏ.ਸੀ.ਬੀ.) ‘ਚ ਇਕ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਮਾਮਲੇ ਵਿੱਚ ਆਈਏਐਸ ਅਧਿਕਾਰੀ ਅਨੀਤਾ ਯਾਦਵ ਦਾ ਨਾਂਅ ਵੀ ਸ਼ਾਮਲ ਹੈ। ਅਨੀਤਾ ਯਾਦਵ ਨਾਂਅ ਨੂੰ ਇੱਕ ਵਿਆਕਤੀ ਨੇ ਕਾਲ ਕੀਤੀ ਹੈ। ਦੋਸ਼ ਹੈ ਕਿ ਉਸ ਨੇ ਅਧਿਕਾਰੀ ਅਨੀਤਾ ਯਾਦਵ ਤੋਂ ACB ‘ਚ ਚੱਲ ਰਹੇ ਕੇਸ ‘ਚੋਂ ਨਾਂਅ ਹਟਾਉਣ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਸੀ।

ਅਨੀਤਾ ਯਾਦਵ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ

ਅਧਿਕਾਰੀ ਅਨੀਤਾ ਯਾਦਵ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ 3 ਮਾਰਚ 2023 ਨੂੰ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਦੀ ਕਾਲ ਆਇਆ ਸੀ। ਉਸ ਨੇ ਆਪਣਾ ਨਾਂਅ ਰਿਸ਼ੀ ਦੱਸਿਆ ਅਤੇ ਕਿਹਾ ਕਿ ਉਸ ਨੂੰ ਕਿਸੇ ਰਾਜਨੇਤਾ ਨੇ ਉਸ ਨਾਲ ਸੰਪਰਕ ਕਰਨ ਲਈ ਕਿਹਾ ਸੀ। ਜਿਸ ਕੇਸ ਵਿੱਚ ਉਸ ਦਾ ਨਾਂਅ ਏਸੀਬੀ ਵਿੱਚ ਹੈ, ਉਸ ਕੇਸ ਵਿੱਚੋਂ ਉਸ ਦਾ ਨਾਂਅ ਹਟਾਉਣ ਲਈ 5 ਕਰੋੜ ਰੁਪਏ ਦੇਣੇ ਪੈਣਗੇ। ਅਗਲੇ ਦਿਨ 4 ਮਾਰਚ ਨੂੰ ਫਿਰ ਉਸ ਨੇ ਅਧਿਕਾਰੀ ਅਨੀਤਾ ਯਾਦਵ ਨਾਲ ਸੰਪਰਕ ਕੀਤਾ।

ਇਸ ਦੌਰਾਨ ਫੋਨ ਕਰਨ ਵਾਲੇ ਵਿਅਕਤੀ ਨੇ ਧਮਕੀ ਭਰੇ ਲਹਿਜੇ ‘ਚ ਕਿਹਾ ਕਿ ਜੇਕਰ ਉਸ ਨੇ 5 ਕਰੋੜ ਰੁਪਏ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਅਧਿਕਾਰੀ ਅਨੀਤਾ ਯਾਦਵ ਨੇ ਵੀ ਆਪਣੀ ਪੂਰੀ ਗੱਲਬਾਤ ਰਿਕਾਰਡ ਕੀਤੀ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਵਿੱਚ ਉਸ ਨੇ ਰਿਕਾਰਡਿੰਗ ਵੀ ਪੁਲਿਸ ਨੂੰ ਦਿੱਤੀ ਹੈ, ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਾ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।