Delhi elections : ਕੇਜਰੀਵਾਲ ਨੇ ਲਾਗੂ ਕੀਤਾ ਗਾਰੰਟੀ ਕਾਰਡ

delhi elections | 8 ਫਰਵਰੀ ਨੂੰ ਹੋਣਗੀਆਂ ਚੋਣਾਂ, 11 ਫਰਵਰੀ ਨੂੰ ਨਤੀਜੇ

ਨਵੀਂ ਦਿੱਲੀ। ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ (delhi elections) ਲਈ ‘ਕੇਜਰੀਵਾਲ ਦਾ ਗਰੰਟੀ ਕਾਰਡ’ ਜਾਰੀ ਕੀਤਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਗਰੰਟੀ ਕਾਰਡ ਮੈਨੀਫੈਸਟੋ ਤੋਂ ਵੱਖਰਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਰੰਟੀ ਕਾਰਡ ਤਹਿਤ ਲੋਕਾਂ ਨੂੰ ਅਗਲੇ 5 ਸਾਲਾਂ ਲਈ 200 ਯੂਨਿਟ ਬਿਜਲੀ ਮੁਫਤ ਮਿਲੇਗੀ। ਹਰ ਘਰ ਨੂੰ 24 ਘੰਟੇ ਸ਼ੁੱਧ ਪਾਣੀ ਮਿਲੇਗਾ। ‘ਆਪ’ ਨੇ ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੋਇਆ ਹੈ। delhi elections

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਚੋਣ ਲੜ ਰਹੇ ਹਨ। ਨਾਮਜ਼ਦਗੀ ਦੀ ਆਖ਼ਰੀ ਤਰੀਕ 21 ਜਨਵਰੀ ਹੈ। ਨਤੀਜੇ 8 ਫਰਵਰੀ ਨੂੰ ਵੋਟ ਪਾਉਣ ਤੋਂ ਬਾਅਦ 11 ਫਰਵਰੀ ਨੂੰ ਐਲਾਨੇ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਮੈਨੀਫੈਸਟੋ ਅਗਲੇ 10-15 ਦਿਨਾਂ ਵਿੱਚ ਆਵੇਗਾ। ਇਹ ਸਾਡਾ ਗਰੰਟੀ ਕਾਰਡ ਹੈ। ਸਾਡੇ ਵਿਕਾਸ ਦੀ ਗਰੰਟੀ ਹੈ। ਇਨ੍ਹਾਂ ਵਿਚ ਕੁਝ ਚੀਜ਼ਾਂ ਹਨ, ਜੋ ਅਸੀਂ ਪੂਰੀ ਕਰ ਲਈਆਂ ਹਨ। ਉਹ ਵਾਅਦੇ 5 ਸਾਲਾਂ ਵਿੱਚ ਪੂਰੇ ਹੋਣ ਜਾ ਰਹੇ ਹਨ। ਕੁਝ ਗਾਰੰਟੀਜ਼ ਕਾਫ਼ੀ ਵੱਡੀ ਹਨ, ਇਸ ਲਈ 2, 3 ਜਾਂ ਕੁਝ 5 ਸਾਲਾਂ ਵਿੱਚ ਲਾਗੂ ਹੋਣਗੇ। delhi elections

  • ਐਤਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ (delhi elections) ਲਈ ‘ਕੇਜਰੀਵਾਲ ਦਾ ਗਰੰਟੀ ਕਾਰਡ’ ਜਾਰੀ ਕੀਤਾ।
  • ‘ਆਪ’ ਨੇ ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੋਇਆ ਹੈ। 
  • ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਚੋਣ ਲੜ ਰਹੇ ਹਨ।
  • ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਗਰੰਟੀ ਕਾਰਡ ਮੈਨੀਫੈਸਟੋ ਤੋਂ ਵੱਖਰਾ ਹੈ।
  • ਉਨ੍ਹਾਂ ਇਹ ਵੀ ਕਿਹਾ ਕਿ ਗਰੰਟੀ ਕਾਰਡ ਤਹਿਤ ਲੋਕਾਂ ਨੂੰ ਅਗਲੇ 5 ਸਾਲਾਂ ਲਈ 200 ਯੂਨਿਟ ਬਿਜਲੀ ਮੁਫਤ ਮਿਲੇਗੀ।
  • ਹਰ ਘਰ ਨੂੰ 24 ਘੰਟੇ ਸ਼ੁੱਧ ਪਾਣੀ ਮਿਲੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here