ਅਵਾਰਾ ਪਸ਼ੂ ਨਾਲ ਟਕਰਾਉਣ ‘ਤੇ ਨੌਜਵਾਨ ਦੀ ਮੌਤ

Death, Young Man, Cattle Collision

ਅਵਾਰਾ ਪਸ਼ੂ ਨਾਲ ਟਕਰਾਉਣ ‘ਤੇ ਨੌਜਵਾਨ ਦੀ ਮੌਤ

ਰਜਨੀਸ਼ ਰਵੀ, ਜਲਾਲਾਬਾਦ

ਮੋਟਰਸਾਈਕਲ ਸਵਾਰ ਨੌਜਵਾਨ ਦੇ ਅਵਾਰਾ ਪਸ਼ੂ ਨਾਲ ਟਕਰਾ ਜਾਣ ਕਾਰਨ ਮੌਤ ਹੋ ਜਾਣ ਦੀ ਖਬਰ ਹੈ ਇਹ ਦੁੱਖਦਾਈ ਘਟਨਾ ਅੱਜ ਦੁਪਹਿਰ ਬਾਅਦ ਵਾਪਰੀ ਸਥਾਨਕ ਕਾਹਨੇਵਾਲਾ ਰੋਡ ‘ਤੇ ਸੜਕ ਹਾਦਸੇ ‘ਚ ਸੌਰਵ ਇੰਸਾਂ (17) ਪੁੱਤਰ ਬਿੰਦਰਪੁਰੀ ਵਾਸੀ ਕਾਹਨੇਵਾਲਾ ਦੀ ਮੌਤ ਹੋ ਗਈ ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੀ ਦੁਕਾਨ ‘ਤੇ ਜਾ ਰਿਹਾ ਸੀ ਟਿਵਾਨਾ ਚੌਂਕ ਤੋਂ ਮੁੱਖ ਮਾਰਗ ‘ਤੇ ਚੜ੍ਹਦੇ ਸਮੇਂ ਇੱਕ ਗਾਂ ਅਚਾਨਕ ਉਸ ਦੇ ਅੱਗੇ ਆ ਗਈ ਮੋਟਰਸਾਈਕਲ ਨਾਲ ਟੱਕਰ ਹੋ ਜਾਣ ‘ਤੇ ਗਾਂ ਦੀ ਇੱਕ ਲੱਤ ਅਗਲੇ ਵਹੀਲ ‘ਚ ਫਸ ਗਈ, ਜੋ ਉਸ ਨੂੰ ਘਸੀਟਦੀ ਹੋਈ ਦੂਜੇ ਕਿਨਾਰੇ ‘ਤੇ ਲੈ ਗਈ ਇਸ ਦੌਰਾਨ ਸਿਰ ‘ਚ ਸੱਟ ਲੱਗਣ ਕਾਰਨ ਸੌਰਵ ਦੀ ਮੌਕੇ ‘ਤੇ ਮੌਤ ਹੋ ਗਈ ਵਰਨਣਯੋਗ ਹੈ ਕਿ ਸੌਰਵ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਡਾ. ਗੁਰਜੀਤ ਇੰਸਾਂ (ਸੇਵਾ ਸੰਮਤੀ) ਦਾ ਭਤੀਜਾ ਸੀ

ਸੌਰਵ ਇੰਸਾਂ ਪੁੱਤਰ ਬਿੰਦਰਪਾਲ ਭੰਗੀਦਾਸ (ਕਹਾਨੇ ਵਾਲਾ) ਦੀ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਇਸ ਦੁੱਖ ਦੀ ਘੜੀ ‘ਚ ਸਾਧ-ਸੰਗਤ ਬਲਾਕ ਜਲਾਲਾਬਾਦ ਤੇ ਬਲਾਕ ਚੱਕ ਸਿੰਘਾ ਵਾਲਾ ਨੇ ਕੁੱਲ ਮਾਲਕ ਦੇ ਚਰਨਾਂ ‘ਚ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਇਸ ਮੌਕੇ 25 ਮੈਂਬਰ ਸੁਭਾਸ਼ ਸੁਖੀਜਾ ਇੰਸਾਂ, ਹੰਸ ਰਾਜ ਇੰਸਾਂ, ਅਸ਼ਵਨੀ ਕੁਮਾਰ ਇੰਸਾਂ, ਉਡੀਕ ਚੰਦ ਇੰਸਾਂ, ਵਿਸ਼ਵਮਿੱਤਰ ਬਿੱਟੂ ਰਹੇਜਾ ਵਿੱਕੀ ਮੱਕੜ, ਸ਼ੇਖਰ ਇੰਸਾਂ, ਸੁਖਚੈਨ ਗਿਆਨ ਸਿੰਘ ਜਗਦੀਸ ਇੰਸਾਂ, ਰਾਜ ਇੰਸਾਂ, ਸਤਵਿੰਦਰ ਇੰਸਾਂ, ਰਜੀਵ ਸੋਈ, ਸੰਜੀਵ ਸੋਈ, ਓਮ ਪ੍ਰਕਾਸ਼ ਸੀਏ, ਗੁਲਸ਼ਨ ਇੰਸਾਂ, ਗੁਰਵਿੰਦਰ ਇੰਸਾਂ ਲੇਖ ਰਾਜ ਇੰਸਾਂ, ਓਮ ਪ੍ਰਕਾਸ਼ ਇੰਸਾਂ, ਜਗੀਰ ਚੰਦ ਇੰਸਾਂ, ਨਗੀਨ ਚੰਦ, ਗੁਰਦੀਪ ਇੰਸਾਂ, ਸੰਦੀਪ ਇੰਸਾਂ, ਵਿਜੇ ਤਾਰੇਵਾਲਾ, ਬਿੱਟੂ ਤਾਰੇਵਾਲਾ, ਰਾਕੇਸ਼ ਕੁਮਾਰ ਸੋਨੂੰ ਘੁਬਇਆ, ਹੰਸ ਰਾਜ ਗੁਰਦੇਵ ਸਿੰਘ ਸਰਪੰਚ, ਰਾਧਾ ਕ੍ਰਿਸ਼ਨ ਇੰਸਾਂ, ਸੁਰਿੰਦਰ ਕੁਮਾਰ, 45 ਮੈਂਬਰ ਮਨੀਸ਼ ਇੰਸਾਂ, ਹਰਜਿੰਦਰ ਕੌਰ ਇੰਸਾਂ, ਦਰਸ਼ਨਾ ਇੰਸਾਂ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।