ਕਿਸਾਨ ਮੋਰਚੇ ਲਈ ਟਿੱਕਰੀ ਬਾਰਡਰ ਤੇ ਸੰਘਰਸ਼ ਕਰ ਚੁੱਕੀ ਮਹਿਲਾ ਰਾਜ ਕੌਰ ਦੀ ਮੌਤ

ਕਿਸਾਨ ਮੋਰਚੇ ਲਈ ਟਿੱਕਰੀ ਬਾਰਡਰ ਤੇ ਸੰਘਰਸ਼ ਕਰ ਚੁੱਕੀ ਮਹਿਲਾ ਰਾਜ ਕੌਰ ਦੀ ਮੌਤ

ਦਿੜ੍ਹਬਾ ਮੰਡੀ, (ਰਾਮਪਾਲ ਸ਼ਾਦੀਹਰੀ (ਸੱਚ ਕਹੂੰ)) ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੇ ਬਾਰਡਰ ’ਤੇ ਮਹਿਲਾ ਦਿਵਸ ਮਨਾਉਣ ਦੇ ਮੰਤਵ ਨਾਲ ਪਹੁੰਚੀ ਪਿੰਡ ਖੇਤਲੇ ਦੀ ਮਾਤਾ ਰਾਜ ਕੌਰ ਦੀ ਬੁਖਾਰ ਹੋਣ ਨਾਲ ਮੌਤ ਹੋਣ ਦਾ ਸਮਾਚਾਰ ਹੈ ਮਿਲੀ ਜਾਣਕਾਰੀ ਅਨੁਸਾਰ 7 ਮਾਰਚ ਨੂੰ ਪਿੰਡ ਖੇਤਲੇ ਦੀਆਂ ਬੀਬੀਆਂ ਦੇ ਨਾਲ ਰਾਜ ਕੌਰ (60) ਪਤਨੀ ਬਾਬਰ ਸਿੰਘ ਟਿਕਰੀ ਬਾਰਡਰ ’ਤੇ ਗਈ ਸੀ ਮਹਿਲਾ ਦਿਵਸ ਮਨਾਉਣ ਤੋਂ ਬਾਅਦ ਉਸਦੇ ਨਾਲ ਦੀਆਂ ਬੀਬੀਆਂ ਵਾਪਸ ਪਿੰਡ ਆ ਗਈਆਂ ਪ੍ਰੰਤੂ ਰਾਜ ਕੌਰ ਸੇਵਾ ਕਰਨ ਲਈ ਉਥੇ ਰੁਕ ਗਈ ਕਈ ਦਿਨਾਂ ਬਾਅਦ ਉਸ ਨੂੰ ਉਥੇ ਬੁਖਾਰ ਹੋ ਗਿਆ ਉੱਥੋਂ ਵਾਪਸ ਪਿੰਡ ਖੇਤਲੇ ਆ ਕੇ ਉਸ ਨੇ ਦਿੜ੍ਹਬੇ ਤੋਂ ਦਵਾਈ ਲਈ, ਜਦੋਂ ਠੀਕ ਨਾ ਹੋਈ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਸਿਬੀਆ ਹਸਪਤਾਲ ਸੰਗਰੂਰ ਵਿੱਚ ਦਾਖਲ ਕਰਵਾਇਆ

ਜਦੋਂ ਉਸ ਦੀ ਸਿਹਤ ਵਿੱਚ ਕੁਝ ਸੁਧਾਰ ਨਾ ਹੋਇਆ ਤਾਂ ਡਾਕਟਰ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ, ਚੰਡੀਗੜ੍ਹ ਹਸਪਤਾਲ ਵਿਚ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜ੍ਹਬਾ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸਰਕਾਰ ਤੋਂ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.