ਕਰੰਟ ਲੱਗਣ ਕਾਰਨ ਬਿਜਲੀ ਕਰਮਚਾਰੀ ਦੀ ਮੌਤ

Lack of Power, Big Relief, Industry

ਠੇਕੇ ’ਤੇ ਕੰਮ ਕਰਦਾ ਸੀ ਪਵਿੱਤਰ (Electric Current)

(ਸੱਚ ਕਹੂੰ ਨਿਊਜ਼) ਜਲੰਧਰ। ਸ਼ਹਿਰ ਜਲੰਧਰ ਤੋਂ ਦਿਲ ਦਹਿਲਾਉਣ ਵਾਲੀ ਵੱਡੀ ਘਟਨਾ ਸਾਹਮਣੇ ਆਈ ਹੈ। ਕੰਰਟ ਲੱਗਣ ਕਾਰਨ ਬਿਜਲੀ ਕਰਮਚਾਰੀ ਦੀ ਮੌਤ ਹੋ ਗਈ। ਜਿਸ ਦੀ ਪਛਾਣ ਪਵਿੱਤਰ (40) ਵਜੋਂ ਹੋਈ ਹੈ। (Electric Current) ਉਹ ਬਿਜਲੀ ਠੀਕ ਕਰਨ ਲਈ ਜਦੋਂ ਖੰਬੇ ’ਤੇ ਚੜ੍ਹ ਕੇ ਬਿਜਲੀ ਦੀ ਲਾਈਨ ਠੀਕ ਕਰ ਰਿਹਾ ਸੀ ਤਾਂ ਇਕਦਮ ਕਰੰਟ ਆ ਗਿਆ ਤੇ ਉਸ ਦੀ ਲਾਸ਼ ਕਾਫੀ ਦੇਰ ਤੱਕ ਖੰਭੇ ਨਾਲ ਲੰਮਦੀ ਰਹੀ। ਦੱਸਿਆ ਜਾਂਦਾ ਹੈ ਕਿ ਪਵਿੱਤਰ ਸਿੰਘ ਬਿਜਲੀ ਮਹਿਕਮੇ ’ਚ ਠੇਕੇ ’ਤੇ ਕੰਮ ਕਰਦਾ ਸੀ।

ਇਹ ਵੀ ਪੜ੍ਹੋ : ਐਸਐਸਪੀ ਭੁਪਿੰਦਰ ਸਿੰਘ ਨੇ ਨਸ਼ਿਆ ਖਿਲਾਫ਼ ਸਰਹੱਦੀ ਲੋਕਾਂ ਨੂੰ ਕੀਤਾ ਜਾਗਰੂਕ

  • ਪਿੰਡ ਦੋਨਾਂ ਮੱਤੜ (ਗਜਨੀ ਵਾਲਾ) ਵਿਖੇ ਨਸ਼ਿਆ ਖਿਲਾਫ਼ ਲਾਇਆ ਸੈਮੀਨਾਰ 

(ਸਤਪਾਲ ਥਿੰਦ) ਫ਼ਿਰੋਜ਼ਪੁਰ। ਹਿੰਦ-ਪਾਕਿ ਸਰਹੱਦ ’ਤੇ ਵੱਸੇ ਪਿੰਡ ਦੋਨਾਂ ਮੱਤੜ (ਗਜਨੀ ਵਾਲਾ ) ਵਿਖੇ ਸਰਹੱਦੀ ਲੋਕਾਂ ਨੂੰ ਨਸ਼ਿਅ‍ਾਂ ਖਿਲਾਫ਼ ਜਾਗਰੂਕ ਕਰਨ ਲਈ ਇਕ ਜਾਗਰੂਕ ਸੈਮੀਨਾਰ ਫਿਰੋਜ਼ਪੁਰ ਪੁਲਿਸ ਵੱਲੋਂ ਲਾਇਆ ਗਿਆ, (Drug Addiction) ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ।

Drug Addiction
ਐਸਐਸਪੀ ਭੁਪਿੰਦਰ ਸਿੰਘ ਨਸ਼ਿਆ ਖਿਲਾਫ਼ ਸਰਹੱਦੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ।

ਇਹ ਵੀ ਪੜ੍ਹੋ : ਧਾਲੀਵਾਲ ਨੇ ਇੰਡੋਨੇਸ਼ੀਆ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦੇ ਪਰਿਵਾਰਾਂ ਦੀ ਫੜੀ ਬਾਂਹ

ਇਕੱਤਰ ਸਰਹੱਦੀ ਲੋਕਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕਈ ਵਾਰ ਸਾਡੇ ਆਲੇ-ਦੁਆਲੇ ਕੋਈ ਨਸ਼ਾ ਵੇਚਣ ਮਰੂਤੀ ਕਾਰ ਜਾਂ ਜਿੰਨ ਕਾਰ ’ਤੇ ਆਉਦੇ ਹਨ ਪਰ ਅਸੀ ਕਹਿੰਦੇ ਹਾਂ ਅਸੀਂ ਕੀ ਕਰਨਾ ਜਦੋਂਕਿ ਉਹ ਨਸ਼ਾ ਇੱਕ ਦਿਨ ਸਾਡੇ ਘਰਾਂ ਤੱਕ ਪਹੁੰਚ ਕੇ ਸਾਡੀਆਂ ਨਸਲਾਂ ਖਰਾਬ ਕਰ ਦਿੰਦਾ ਹੈ ਪਰ ਉਸ ਸਮੇਂ ਬਹੁਤ ਦੇਰ ਹੋ ਜਾਂਦੀ ਹੈ ਜਦੋਂਕਿ ਬਿਨਾ ਝਿਜਕ ਸਾਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਡੀਐਸਪੀ ਯਾਦਵਿੰਦਰ ਸਿੰਘ ਬਾਜਵਾ ਗੁਰੂਹਰਸਹਾਏ,ਥਾਣਾ ਮੁਖੀ ਗੁਰੂਹਰਸਹਾਏ ਜਸਵਿੰਦਰ ਸਿੰਘ ਬਰਾੜ ,ਲੱਖੋ ਕੇ ਬਹਿਰਾਮ ਦੇ ਥਾਣਾ ਮੁਖੀ ਬਚਨ ਸਿੰਘ ਤੇ ਸਬ ਇੰਸਪੈਕਟਰ ਗੁਰਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਰਹੱਦੀ ਪਿੰਡਾਂ ਦੇ ਲੋਕ ਹਾਜ਼ਰ ਸਨ।