ਗੋਲੀ ਲੱਗਣ ਕਾਰਨ ਸਿਪਾਹੀ ਦੀ ਭੇਤਭਰੀ ਹਾਲਤ ’ਚ ਮੌਤ

Violence

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਇੱਥੇ ਮੰਦਰ ਸ੍ਰੀ ਕਾਲੀ ਮਾਤਾ ਵਿਖੇ ਮੌਜੂਦ ਸਕਿਊਰਿਟੀ ’ਚ ਤਾਇਨਾਤ ਪਟਿਆਲਾ ਪੁਲਿਸ ਦੇ ਸਿਪਾਹੀ ਜੰਗਾ ਸਿੰਘ ਦੀ ਅੱਜ ਭੇਤਭਰੀ ਹਾਲਤ ’ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਮਿ੍ਰਤਕ ਦੇ ਭਰਾ ਵੱਲੋਂ ਦਿੱਤੇ ਗਏ ਬਿਆਨਾਂ ’ਚ ਕਿਹਾ ਗਿਆ ਹੈ ਕਿ ਇਹ ਗੋਲ਼ੀ ਉਸ ਕੋਲ਼ ਮੌਜੂਦ ਸਰਕਾਰੀ ਅਸਾਲਟ ਵਿਚੋਂ ਅਚਾਨਕ ਚੱਲੀ ਸੀ।

ਇਹ ਵੀ ਪੜ੍ਹੋ : ਦੁਕਾਨਾਂ ਢਾਹੁਣ ਮੌਕੇ ਕੰਧ ਹੇਠਾਂ ਦੱਬੇ ਮਜ਼ਦੂਰ, ਦੋ ਦੀ ਮੌਤ

ਉਧਰ ਥਾਣਾ ਕੋਤਵਾਲੀ ਦੇ ਐਸ.ਐਚ.ਓ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਹੈ। ਜੰਗਾ ਸਿੰਘ ਸਾਲ 2016 ’ਚ ਭਰਤੀ ਹੋਇਆ ਸੀ ਅਤੇ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਨੇੜਲੇ ਪਿੰਡ ਹਸਨਪੁਰ ਦਾ ਰਹਿਣ ਵਾਲਾ ਸੀ। ਉਹ ਪਿਛਲੇ ਸਮੇਂ ਤੋਂ ਇੱਥੇ ਕਾਲੀ ਮਾਤਾ ਮੰਦਰ ਵਿਖੇ ਲੱਗੇ ਸੁਰੱਖਿਆ ਅਮਲੇ ’ਚ ਤਾਇਨਾਤ ਸੀ ਤੇ ਕਈ ਦਿਨਾਂ ਦੀ ਛੁੱਟੀ ਕੱਟ ਕੇ ਅਜੇ ਚੰਦ ਦਿਨ ਪਹਿਲਾਂ ਹੀ ਡਿਊਟੀ ’ਤੇ ਪਰਤਿਆ ਸੀ।

LEAVE A REPLY

Please enter your comment!
Please enter your name here