ਮਹਿਲਾ ਦਿਵਸ ‘ਤੇ ਵਿਸ਼ੇਸ਼ : ਪੰਜਾਬ ਦੀ ਧੀ ਨੇ ਵਧਾਇਆ ਦੇਸ਼ ਦਾ ਮਾਣ

Harmanpreet Kaur | ਮਹਿਲਾ ਕ੍ਰਿਕਟ ਵਿਸ਼ਵ ਕੱਪ ‘ਚ ਕੀਤੀ ਦੇਸ਼ ਦੀ ਅਗਵਾਈ

ਬਠਿੰਡਾ, (ਸੁਖਜੀਤ ਮਾਨ) ਮੋਗਾ ਹੁਣ ਚਾਹ ਜੋਗਾ ਨਹੀਂ ਮੋਗੇ ਦੀ ਧੀ ਨੇ ਦੇਸ਼ ‘ਚ ਪੰਜਾਬ ਦਾ ਨਾਂਅ ਚਮਕਾਇਆ ਹੈ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ‘ਚ ਪੁੱਜੀ ਹੈ ਕੱਲ੍ਹ ਜਦੋਂ ਭਾਰਤੀ ਟੀਮ ਆਸਟ੍ਰੇਲੀਆ ਖਿਲਾਫ਼ ਫਾਈਨਲ ਮੁਕਾਬਲੇ ਲਈ ਮੈਦਾਨ ‘ਚ ਉੱਤਰੇਗੀ ਤਾਂ ਭਾਰਤੀ ਟੀਮ ਦੀ ਕਮਾਨ ਪੰਜਾਬਣ ਧੀ ਹਰਮਨਪ੍ਰੀਤ ਕੌਰ ਦੇ ਹੱਥ ਹੋਵੇਗੀ ਹਰਮਨਪ੍ਰੀਤ ਦੀ ਮਾਂ ਸਤਵਿੰਦਰ ਕੌਰ ਨੂੰ ਆਪਣੀ ਧੀ ‘ਤੇ ਮਣਾਂ-ਮੂੰਹੀਂ ਮਾਣ ਹੈ (International Women day)

ਸਾਲ 2006-07 ‘ਚ ਪੰਜਾਬ ਦੀ ਕ੍ਰਿਕਟ ਟੀਮ ਦੀ ਕਪਤਾਨੀ ਕਰਦਿਆਂ ਹਰਮਨਪ੍ਰੀਤ ਕੌਰ ਨੇ ਦਰਸਾ ਦਿੱਤਾ ਸੀ ਕਿ ਉਹ ਭਵਿੱਖ ‘ਚ ਦੇਸ਼ ਦੀ ਅਗਵਾਈ ਕਰਨ ਦੇ ਯੋਗ ਹੈ ਭਾਰਤੀ19 ਸਾਲ ਵਰਗ ਦੀ ਟੀਮ ਦੀ ਵੀ ਅਗਵਾਈ ਵੀ ਹਰਮਨਪ੍ਰੀਤ ਕੌਰ ਨੇ ਕੀਤੀ ਸੀ ਹਰਮਨਪ੍ਰੀਤ ਕੌਰ ਦੇ ਮਾਪੇ ਵੀ ਭਲਕੇ ਆਪਣੀ ਧੀ ਨੂੰ ਭਾਰਤ ਦੀ ਅਗਵਾਈ ਕਰਦਿਆਂ ਵੇਖਣਗੇ ਜੋ ਆਸਟ੍ਰੇਲੀਆ ਗਏ ਹੋਏ ਹਨ

International Women day

ਹਰਮਨਪ੍ਰੀਤ ਕੌਰ ਦੇ ਪਿਤਾ ਹਰਮਿੰਦਰ ਸਿੰਘ ਦੇ ਪਿਤਾ ਕਿੱਤੇ ਵਜੋਂ ਇੱਕ ਵਕੀਲ ਕੋਲ ਮੁਨਸ਼ੀ ਦਾ ਕੰਮ ਕਰਦੇ ਹਨ ਉਨ੍ਹਾਂ ਨੇ ਆਪਣੀ ਧੀ ਨੂੰ ਬਿਹਤਰ ਕੋਚਾਂ ਤੋਂ ਕੋਚਿੰਗ ਦਿਵਾ ਕੇ ਦੇਸ਼ ਦੀ ਅਗਵਾਈ ਕਰਨ ਦੇ ਯੋਗ ਬਣਾਇਆ ਜਦੋਂ ਹਰਮਨਪ੍ਰੀਤ ਕੌਰ ਦਾ ਜਨਮ ਹੋਇਆ ਸੀ

ਤਾਂ ਉਸ ਵੇਲੇ ਵੀ ਕਿਸੇ ਨੇ ਰੱਤੀ ਭਰ ਅਫਸੋਸ ਨਹੀਂ ਕੀਤਾ ਕਿ ਉਨ੍ਹਾਂ ਦੇ ਘਰ ਧੀ ਹੋਈ ਹੈ ਤੇ ਹੁਣ ਖੁਦ ਹਰਮਨਪ੍ਰੀਤ ਨੇ ਆਪਣੀ ਖੇਡ ਸਦਕਾ ਦਰਸਾ ਦਿੱਤਾ ਹੈ ਕਿ ਧੀਆਂ ਵੀ ਮਾਪਿਆਂ ਦਾ ਨਾਂਅ ਚਮਕਾ ਸਕਦੀਆਂ ਹਨ ਹਰਮਨਪ੍ਰੀਤ ਕੌਰ ਦੇ ਪਿਤਾ ਹਰਮਿੰਦਰ ਸਿੰਘ ਦੇ ਦੋਸਤ ਤੇ ਮੋਗਾ ਵਾਸੀ ਡਾ. ਅਮਰੀਕ ਸਿੰਘ ਕੰਡਾ ਨੇ ਦੱਸਿਆ ਕਿ ਜਦੋਂ ਹਰਮਨ ਦੇ ਪਿਤਾ ਸਮੇਤ ਹੋਰ ਮੁੰਡੇ ਉਨ੍ਹਾਂ ਦੇ ਘਰ ਕੋਲ ਹੀ ਕ੍ਰਿਕਟ ਖੇਡਦੇ ਸੀ ਤਾਂ ਛੋਟੀ ਜਿਹੀ ਉਮਰ ‘ਚ ਹੀ ਹਰਮਨ ਉੱਥੇ  ਬਾਊਂਡਰੀ ਤੋਂ ਪੂਰੇ ਚਾਅ ਨਾਲ ਗੇਂਦ ਚੁੱਕਦੀ ਸੀ ਖੇਡਣ ਵਾਲੇ ਮੁੰਡੇ ਕਿੰਨੇ ਵੀ ਚੌਕੇ-ਛੱਕੇ ਲਾਉਂਦੇ ਗੇਂਦ ਨੂੰ ਬਾਹਰੋਂ ਚੁੱਕ ਕੇ ਮੈਦਾਨ ‘ਚ ਹਰਮਨਪ੍ਰੀਤ ਹੀ ਸੁੱਟਦੀ ਸੀ ਉਨ੍ਹਾਂ ਦੱਸਿਆ ਕਿ ਉਸ ਵੇਲੇ ਵੀ ਉਹ ਕਦੇ ਥੱਕਦੀ ਨਹੀਂ ਸੀ

ਮਹਿਲਾ ਦਿਵਸ ਮੌਕੇ ਹਰਮਨਪ੍ਰੀਤ ਦੇਸ਼ ਨੂੰ ਦੇ ਸਕਦੀ ਹੈ ਤੋਹਫ਼ਾ

ਭਲਕੇ 8 ਮਾਰਚ ਨੂੰ ਮਹਿਲਾ ਦਿਵਸ ਦੇ ਨਾਲ-ਨਾਲ ਹਰਮਨਪ੍ਰੀਤ ਕੌਰ ਦਾ ਜਨਮ ਦਿਨ ਵੀ ਹੈ ਭਾਰਤੀ ਟੀਮ ਫਾਈਨਲ ਜਿੱਤਕੇ ਆਪਣੀ ਕਪਤਾਨ ਨੂੰ ਤੋਹਫਾ ਦੇਣ ਲਈ ਅੱਡੀ ਚੋਟੀ ਦਾ ਜੋਰ ਲਾਏਗੀ ਹਰਮਨਪ੍ਰੀਤ ਕੌਰ ਦੀ ਵੀ ਕੋਸ਼ਿਸ਼ ਰਹੇਗੀ ਕਿ ਉਹ ਵਿਸ਼ਵ ਕੱਪ ਜਿੱਤਕੇ ਆਪਣੇ ਜਨਮ ਦਿਨ ਤੋਂ ਇਲਾਵਾ ਮਹਿਲਾ ਦਿਵਸ ਨੂੰ ਯਾਦਗਰ ਬਣਾ ਕੇ ਦਰਸਾ ਦੇਵੇ ਕਿ ਮਹਿਲਾਵਾਂ ਵੀ ਕਿਸੇ ਤੋਂ ਘੱਟ ਨਹੀਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।