ਉੱਤਰੀ ਭਾਰਤ ‘ਚ ਫਿਰ ਹਨ੍ਹੇਰੀ-ਤੂਫ਼ਾਨ

Hurricanes, Again, In, North, India

ਹਰਿਆਣਾ ਤੇ ਦਿੱਲੀ ‘ਚ ਡਿੱਗੇ ਦਰੱਖਤ | Weather News

  • ਅੱਜ ਧੂੜ ਭਰੀ ਹਨ੍ਹੇਰੀ ਦੀ ਸੰਭਾਵਨਾ | Weather News

ਨਵੀਂ ਦਿੱਲੀ (ਏਜੰਸੀ)। ਮੌਸਮ ਵਿਭਾਗ ਅਨੁਸਾਰ ਪੱਛਮੀ ਬੰਗਾਲ ਤੇ ਓਡੀਸ਼ਾ ਦੇ ਕੁਝ ਸਥਾਨਾਂ ‘ਤੇ ਸ਼ੁੱਕਰਵਾਰ ਨੂੰ ਧੂੜ ਭਰੀ ਹਨ੍ਹੇਰੀ ਆ ਸਕਦੀ ਹੈ ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜੋਰਮ, ਤ੍ਰਿਪੁਰਾ, ਪੱਛਮੀ ਬੰਗਾਲ ਦੇ ਉਪ ਹਿਮਾਲੀ ਖੇਤਰ, ਸਿੱਕਮ, ਝਾਰਖੰਡ, ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ, ਹਿਮਾਚਲ ਪ੍ਰਦੇਸ਼ , ਜੰਮੂ-ਕਸ਼ਮੀਰ, ਤੱਟੀ ਆਂਧਰਾ ਪ੍ਰਦੇਸ਼, ਕਰਨਾਟਕ ਦੇ ਅੰਦਰੂਨੀ ਖੇਤਰ, ਤਾਮਿਲਨਾਡੂ, ਕੇਰਲਾ ਤੇ ਲਕਸ਼ਦੀਪ ‘ਚ ਕੁਝ ਥਾਵਾਂ ‘ਤੇ ਹਨ੍ਹੇਰੀ ਆਉਣ ਦੀ ਪੂਰੀ ਸੰਭਾਵਨਾ ਹੈ। (Weather News)

ਉੱਤਰੀ ਭਾਰਤ ‘ਚ ਇੱਕ ਵਾਰ ਫਿਰ ਮੌਸਮ ‘ਚ ਬਦਲਾਅ ਵੇਖਣ ਨੂੰ ਮਿਲਿਆ ਹੈ ਵੀਰਵਾਰ ਸ਼ਾਮ ਦਿੱਲੀ-ਐਨਸੀਆਰ, ਹਰਿਆਣਾ ‘ਚ ਅਚਾਨਕ ਤੇਜ਼ ਹਵਾ ਤੇ ਹਨ੍ਹੇਰੀ ਚੱਲੀ ਹਰਿਆਣਾ ਦੇ ਝੱਜਰ ‘ਚ ਤੇਜ਼ ਹਨ੍ਹੇਰੀ ਦੇ ਨਾਲ ਮੀਂਹ ਵੀ ਪੈ ਰਿਹਾ ਹੈ, ਕਈ ਥਾਈਂ ਦਰੱਖਤ ਵੀ ਡਿੱਗੇ ਹਨ ਮੌਸਮ ਵਿਭਾਗ ਅਨੁਸਾਰ ਉਤਰੀ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਉਪਰ ਪੱਛਮੀ ਮੌਸਮ ਤੇ ਦੱਖਣੀ ਪੂਰਬੀ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਪੱਛਮੀ ਹਿੱਸੇ ਦੇ ਉਪਰ ਚੱਕਰਵਾਤੀ ਪ੍ਰਵਾਹ ਬਣਿਆ ਹੈ, ਇਸ ਨਾਲ ਰਾਜਸਥਾਨ ‘ਚ ਧੂੜ ਭਰੀ ਹਨ੍ਹੇਰੀ ਚੱਲਣ ਦੀ ਸੰਭਾਵਨਾ ਹੈ। (Weather News)

ਮੌਸਮ ਵਿਭਾਗ ਦੀ ਡਾ. ਕੇ. ਸਤੀ ਦੇਵੀ ਨੇ ਦੱਸਿਆ ਕਿ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ ਤੋਂ ਇਲਾਵਾ ਦੇਸ਼ ਦੇ ਉਤਰ ਪੱਛਮੀ ਹਿੱਸਿਆਂ ‘ਚ ਧੂੜ ਭਰੀ ਹਨ੍ਹੇਰੀ ਚੱਲਣ ਦੇ ਆਸਾਰ ਹਨ ਮੌਸਮ ਦੀ ਇਹ ਸਥਿਤੀ ਤਿੰਨ ਦਿਨਾਂ ਤੱਕ ਬਣੀ ਰਹੇਗੀ । ਅਰਬ ਸਾਗਰ ‘ਚ ਬਣੇ ਹਵਾ ਦੇ ਦਬਾਅ ਕਾਰਨ ਚੱਕਰਵਾਤ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਲਈ ਮੌਸਮ ਵਿਭਾਗ ਨੇ ਗੁਜਰਾਤ ਦੇ ਬੰਦਰਗਾਹਾਂ ਲਈ ਚੇਤਾਵਨੀ ਜਾਰੀ ਕੀਤੀ ਹੈ ਇਸ ਵਾਰ ਚੱਕਰਵਾਰ ਨੂੰ ਸਾਗਰ ਨਾਂਅ ਦਿੱਤਾ ਗਿਆ ਹੈ। (Weather News)