ਅਮਰੀਕਾ ਦੇ ਫਿਲਾਡੇਲਫਿਆ ’ਚ ਭੀੜ ’ਤੇ ਗੋਲੀਬਾਰੀ, 3 ਮੌਤਾਂ

USA

ਅਮਰੀਕਾ (USA) ਦੇ ਫਿਲਾਡੇਲਫਿਆ ’ਚ ਭੀੜ ’ਤੇ ਗੋਲੀਬਾਰੀ, 3 ਮੌਤਾਂ

(ਏਜੰਸੀ) ਫਿਲਾਡੇਲਫੀਆ। ਅਮਰੀਕਾ (USA) ਦੇ ਫਿਲਾਡੇਲਫਿਆ ’ਚ ਦੇਰ ਰਾਤ ਇੱਕ ਬੰਦੂਕਧਾਰੀ ਨੇ ਭੀੜ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਜਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ’ਚ ਕਈ ਗੰਨਮੈਨ ਸ਼ਾਮਲ ਸਨ। ਰਿਪੋਰਟ ਮੁਤਾਬਿਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਫਿਲਹਾਲ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਬੰਦੂਕਧਾਰੀਆਂ ਦੀ ਭਾਲ ਐਤਵਾਰ ਸਵੇਰ ਤੱਕ ਜਾਰੀ ਰਹੀ। ਪੁਲਿਸ ਮੁਤਾਬਕ ਘਟਨਾ ਸਥਾਨ ਤੋਂ ਦੋ ਬੰਦੂਕਾਂ ਮਿਲੀਆਂ ਹਨ, ਜਿਨ੍ਹਾਂ ’ਚੋਂ ਇੱਕ ’ਚ ਮੈਗਜੀਨ ਸੀ। ਅਧਿਕਾਰੀਆਂ ਨੇ ਸਾਊਥ ਸਟ੍ਰੀਟ ’ਤੇ ਦੂਜੀ ਅਤੇ ਪੰਜਵੀਂ ਸਟ੍ਰੀਟ ਦੇ ਵਿਚਕਾਰ ਦੇ ਖੇਤਰ ਨੂੰ ਰਾਤ ਭਰ ਬੰਦ ਕਰ ਦਿੱਤਾ।

ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਇੱਕ 25 ਸਾਲਾ ਔਰਤ ਅਤੇ ਇੱਕ 22 ਸਾਲਾ ਵਿਅਕਤੀ ਸਾਮਲ ਹਨ। 7 ਜਖ਼ਮੀਆਂ ਨੂੰ ਥਾਮਸ ਜੇਫਰਸਨ ਹਸਪਤਾਲ ਲਿਜਾਇਆ ਗਿਆ ਹੈ। ਸੱਕੀ ਸਮੇਤ ਪੰਜ ਹੋਰਾਂ ਨੂੰ ਪੈਨਸਿਲਵੇਨੀਆ ਦੇ ਹਸਪਤਾਲ ਲਿਜਾਇਆ ਗਿਆ। ਤਿੰਨ ਹੋਰ ਪੀੜਤਾਂ ਨੂੰ ਪੇਨ ਪ੍ਰੈਸਬੀਟੇਰੀਅਨ ਮੈਡੀਕਲ ਸੈਂਟਰ ਲਿਜਾਇਆ ਗਿਆ। ਜਿਕਰਯੋਗ ਹੈ ਕਿ ਅਮਰੀਕਾ ’ਚ ਹਾਲ ਹੀ ਦੇ ਦਿਨਾਂ ‘ਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। 25 ਮਈ ਨੂੰ ਟੈਕਸਾਸ ਦੇ ਇਕ ਸਕੂਲ ’ਚ ਗੋਲੀਬਾਰੀ ’ਚ 19 ਵਿਦਿਆਰਥੀਆਂ ਸਮੇਤ 23 ਲੋਕਾਂ ਦੀ ਮੌਤ ਹੋ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ