ਮੀਂਹ ਕਾਰਨ ਪਾਣੀ ਭਰਨ ਨਾਲ ਸੈਂਕੜੇ ਏਕੜ ਝੋਨੇ ਤੇ ਕਪਾਹ ਦੀ ਫ਼ਸਲ ਬਰਬਾਦ

rain

ਪਿੰਡ ਪਿੰਜੂਪੁਰ ਦੇ ਕਿਸਾਨਾਂ ਨੇ ਐਸਡੀਐਮ ਨੂੰ ਮੰਗ ਪੱਤਰ ਸੌਂਪ ਕੇ ਗਿਰਦਾਵਰੀ ਕਰਕੇ ਮੁਆਵਜ਼ੇ ਦੀ ਕੀਤੀ ਮੰਗ

(ਸੱਚ ਕਹੂੰ/ਅਸ਼ੋਕਾ ਰਾਣਾ) ਕਲਾਇਤ। ਮੀਂਹ ਦੇ ਕਾਰਨ ਪਾਣੀ ਭਰ ਜਾਣ ਨਾਲ ਝੋਨੇ ਤੇ ਬਾੜੀ ਦੀ ਫਸਲ ਖਰਾਬ ਹੋਣ ’ਤੇ ਪਿੰਡ ਪਿੰਜੂਪੁਰਾ ਦੇ ਗ੍ਰਾਮੀਣਾਂ ’ਚ ਪ੍ਰਸ਼ਾਸ਼ਨ ਪ੍ਰਤੀ ਭਾਰੀ ਰੋਸ ਹੈ। ਐਸਡੀਐਮ ਦਫ਼ਤਰ ਤੋਂ ਬਾਹਰ ਪਿੰਡ ਪਿੰਜਪੁਰਾ ਤੇ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਰੋਸ਼ ਪ੍ਰਗਟ ਕਰਦਿਆਂ ਛੇਤੀ ਪਾਣੀ ਦੀ ਨਿਕਾਸੀ ਕਰਨ ਤੇ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਕੇ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ। (Heavy Rain)

ਇਸ ਦੌਰਾਨ ਉਨ੍ਹਾਂ ਨੇ ਐਸਡੀਐਮ ਦੇ ਨਾਂਅ ਨਾਇਬ ਤਹਿਸੀਲਦਾਰ ਆਸ਼ੀਸ਼ ਕੁਮਾਰ ਨੂੰ ਲਿਖਤੀ ਨੋਟਿਸ ਵੀ ਸੌਂਪਿਆ। ਕਿਸਾਨ ਵਜਿੰਦਰ ਪੁਰੀ, ਕ੍ਰਿਸ਼ਨ, ਮਹਿੰਦਰ, ਰਾਜੂ, ਸੁਭਾਸ਼,ਸੁਰੇਸ਼, ਲੀਲਾਰਾਮ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਮੀਂਹ ਕਾਰਨ ਪਾਣੀ ਭਰ ਜਾਣ ਨਾਲ ਪਿੰਡ ਪਿੰਜੂਪੁਰਾ ਦੇ ਕਰੀਬ ੩੫੦ ਏਕੜ ਝੋਨੇ ਤੇ ਕਪਾਹ ਦੀ ਫਸਲ ਬਰਬਾਦ ਹੋ ਗਈ ਹੈ। ਛੇਤੀ ਹੇ ਖੇਤਾਂ ’ਚ ਪਾਣੀ ਦੀ ਨਿਕਾਸੀ ਨਹੀਂ ਕੀਤੀ ਗਈ ਤਾਂ ਹੋਰ ਜ਼ਿਆਦਾ ਫਸਲ ਬਰਬਾਦ ਹੋ ਸਕਦੀ ਹੈ। ਪਾਣੀ ਭਰ ਜਾਣ ਦਾ ਇੱਕ ਵੱਡਾ ਕਾਰਨ ਪਿੰਡ ਪਿੰਜੂਪੁਰਾ ਤੋਂ ਮਟੌਰ ਤੱਕ ਜਾਣ ਵਾਲੇ ਰਾਸਤਿਆਂ ’ਤੇ ਪਾਈ ਗਈ ਮਿੱਟੀ ਹੈ। ਜਿਸ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਪਾ ਰਹੀ ਹੈ ਤੇ ਖੇਤਾਂ ’ਚ ਕਈ-ਕਈ ਫੁੱਟ ਤੱਕ ਪਾਣੀ ਭਰ ਜਾਣ ਕਾਰਨ ਉਨ੍ਹਾਂ ਦੀ ਫਸਲ ਬਰਬਾਦ ਹੋ ਰਹੀ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸ਼ਨ ਤੋਂ ਗਿਰਦਾਵਰੀ ਕਰਕੇ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ।  (Heavy Rain)

kisan

ਪ੍ਰਸ਼ਾਸਨ ਪਾਣੀ ਦੀ ਨਿਕਾਸੀ ਲਈ ਕਰ ਰਿਹਾ ਹੈ ਸਖ਼ਤ ਪ੍ਰਬੰਧ: ਨਾਇਬ

ਨਾਇਬ ਤਹਿਸੀਲਦਾਰ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਡੀਸੀ ਡਾ: ਸੰਗੀਤਾ ਟੈਟਰਵਾਲ ਦੀਆਂ ਹਦਾਇਤਾਂ ‘ਤੇ ਪ੍ਰਸ਼ਾਸਨ ਵੱਲੋਂ ਪਾਣੀ ਦੀ ਨਿਕਾਸੀ ਲਈ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ | ਪਿੰਡ ਪਿੰਜੂਪੁਰਾ ਦੇ ਲੋਕਾਂ ਵੱਲੋਂ ਦਿੱਤਾ ਮੰਗ ਪੱਤਰ। ਇਸ ਨੂੰ ਮਾਨਯੋਗ ਐਸ.ਡੀ.ਐਮ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਜਲਦੀ ਹੀ ਕਿਸਾਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ