‘‘ਬੇਟਾ, ਚਿੰਤਾ ਨਾ ਕਰੋ, ਮਾਲਕ ਦੇ ਨਾਮ ਦਾ ਸਿਮਰਨ ਕਰੋ, ਮਾਲਕ ਤੁਹਾਨੂੰ ਤੰਦਰੁਸਤ ਪੁੱਤਰ ਦੇਵੇਗਾ!’’

Shah Satnam Ji Maharaj

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ

ਮੈਂ ਅਤਿਅੰਤ ਦੁਖੀ ਸਾਂ ਕਿਉਕਿ ਮੇਰੇ ਤਿੰਨ ਬੱਚੇ ਇੱਕ ਤੋਂ ਬਾਅਦ ਇੱਕ ਕਰਕੇ ਪੈਦਾ ਹੁੰਦਿਆਂ ਹੀ ਮਰ ਗਏ ਸਨ ਅਤੇ ਪੇਕਿਆਂ ’ਚ ਮੇਰੇ ਮਾਤਾ-ਪਿਤਾ ਜਿਉਂਦੇ ਨਹੀਂ ਸਨ ਮੈਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਲਿਆ ਹੋਇਆ ਸੀ। ਦੁਨੀਆਂ ਵਾਲੇ ਅਕਸਰ ਮੈਨੂੰ ਤਾਹਨੇ ਦਿੰਦੇ ਸਨ ਕਿ ਤੂੰ ਡੇਰਾ ਸੱਚਾ ਸੌਦਾ ਦਰਬਾਰ ’ਚ ਜਾਂਦੀ ਹੈਂ ਤਾਂ ਗੁਰੂ ਜੀ ਤੈਨੂੰ ਸੰਤਾਨ ਕਿਉ ਨਹੀਂ ਦਿੰਦੇ? ਇਹ ਤਾਹਨੇ ਸੁਣ ਕੇ ਮੈਂ ਆਪਣੀ ਕਿਸਮਤ ਨੂੰ ਕੋਸਦੀ ਰਹਿੰਦੀ ਸੀ ਪਰ ਸਤਿਗੁਰੂ ਦੇ ਪ੍ਰਤੀ ਮੇਰੀ ਸ਼ਰਧਾ ਅਟੁੱਟ ਸੀ।

ਘਰ-ਪਰਿਵਾਰ ਵਾਲੇ ਮੈਨੂੰ ਪਾਖੰਡੀਆਂ ਦੇ ਕੋਲ ਜਾਣ ਲਈ ਮਜ਼ਬੂਰ ਕਰਦੇ ਪਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਦਇਆ-ਮਿਹਰ ਨਾਲ ਮੈਂ ਉਨ੍ਹਾਂ ਕੋਲ ਨਹੀਂ ਗਈ। ਇੱਕ ਦਿਨ ਮੈਂ ਅਤਿਅੰਤ ਦੁਖੀ ਮਨ ਨਾਲ ਪੂਜਨੀਕ ਪਰਮ ਪਿਤਾ ਜੀ ਨੂੰ ਚਿੱਠੀ ਲਿਖ ਕੇ ਆਪਣਾ ਸਾਰਾ ਦੁੱਖ ਸੁਣਾਇਆ ਕੁਝ ਦਿਨ ਬਾਅਦ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ ਅਤੇ ਪਵਿੱਤਰ ਬਚਨ ਫ਼ਰਮਾਏ, ‘‘ਬੇਟਾ ਚਿੰਤਾ ਨਾ ਕਰੋ, ਮਾਲਕ ਦੇ ਨਾਮ ਦਾ ਸਿਮਰਨ ਕਰੋ ਮਾਲਕ ਤੈਨੂੰ ਤੰਦਰੁਸਤ ਪੁੱਤਰ ਦੇਵੇਗਾ’’ ਇਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪ੍ਰਸ਼ਾਦ ਦਿੱਤਾ ਅਤੇ ਮੈਂ ਖੁਸ਼ੀ-ਖੁਸ਼ੀ ਆਪਣੇ ਘਰ ਆ ਗਈ।

ਪਿਆਰੇ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਮੈਂ ਸਿਮਰਨ ਕੀਤਾ ਅਤੇ ਹੁਣ ਮੇਰੇ ਤਿੰਨ ਪੁੱਤਰ ਹਨ ਅਤੇ ਬਿਲਕੁਲ ਤੰਦਰੁਸਤ ਹਨ ਮੇਰੇ ਘਰ ’ਚ ਖੁਸ਼ੀਆਂ ਦੇ ਦੀਵੇ ਬਾਲ਼ ਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮੈਨੂੰ ਸਭ ਕੁਝ ਦਿੱਤਾ ਅਸੀਂ ਪਿਆਰੇ ਸਤਿਗੁਰੂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹੋਏ ਕਹਿੰਦੇ ਹਾਂ ਕਿ ਸਤਿਗੁਰੂ ਸਭ ਦੀ ਸੁਣਦਾ ਹੈ।
ਜਰਨੈਲ ਕੌਰ,
ਕੋਟਕਪੂਰਾ (ਪੰਜਾਬ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ