Hardik Pandya: ਕ੍ਰਿਕੇਟਰ ਹਾਰਦਿਕ ਪਾਂਡਿਆ ਫਿਰ ਵਿਵਾਦਾਂ ’ਚ, ਹੁਣ ਯੂਪੀ ’ਚ ਦਰਜ਼ ਹੋਈ ਸ਼ਿਕਾਇਤ
ਉੱਤਰ ਪ੍ਰਦੇਸ਼ ’ਚ ਦਰਜ਼ ਹੋਈ ਸ਼ਿਕਾਇਤ | Hardik Pandya
ਲਖਨਉ (ਏਜੰਸੀ)। ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਖਿਡਾਰੀ ਹਾਰਦਿਕ ਪਾਂਡਿਆ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਟੀ-20 ਵਿਸ਼ਵ ਕੱਪ 2026 ਦੇ ਜਿੱਤ ਦੇ ਜਸ਼ਨਾਂ ਦੌਰਾਨ ਰਾਸ਼ਟਰੀ ਝੰਡੇ, ਤਿਰੰਗੇ ਦਾ ਕਥਿਤ ਅਪਮਾਨ ਕਰਨ ਦੇ ਦੋਸ਼ ’ਚ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮਾਮਲੇ ਨਾਲ ਕਰੋੜਾਂ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਹ ਖਬਰ ਵੀ ਪੜ੍ਹੋ : LPG Shortage Jodhpur: ਘਰੇਲੂ ਗੈਸ ਦੀ ਕਮੀ ਕਾਰਨ ਹਫੜਾ-ਦਫੜੀ
ਹਾਥਰਸ ਗੇਟ ਥਾਣਾ ਖੇਤਰ ਦੇ ਪਿੰਡ ਨਗਲਾ ਨੰਦੂ ਦੇ ਵਸਨੀਕ ਐਡਵੋਕੇਟ ਵਿਸ਼ਵਪ੍ਰਤਾਪ ਸਿੰਘ ਰਾਣਾ ਨੇ ਪੁਲਿਸ ਸੁਪਰਡੈਂਟ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਇੱਕ ਅਰਜ਼ੀ ਭੇਜ ਕੇ ਹਾਰਦਿਕ ਪਾਂਡਿਆ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਟੀ-20 ਵਿਸ਼ਵ ਕੱਪ 2026 ਦੇ ਫਾਈਨਲ ਮੈਚ ’ਚ ਭਾਰਤ ਦੀ ਜਿੱਤ ਤੋਂ ਬਾਅਦ ਹਾਰਦਿਕ ਪਾਂਡਿਆ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। Hardik Pandya
ਇਸ ਵੀਡੀਓ ’ਚ ਪੰਡਯਾ ਨੂੰ ਕਥਿਤ ਤੌਰ ’ਤੇ ਰਾਸ਼ਟਰੀ ਝੰਡਾ ਪਹਿਨੀ ਇੱਕ ਔਰਤ ਨਾਲ ਇਤਰਾਜ਼ਯੋਗ ਸਥਿਤੀ ’ਚ ਦਿਖਾਇਆ ਗਿਆ ਹੈ। ਵਕੀਲ ਨੇ ਦੋਸ਼ ਲਾਇਆ ਕਿ ਇਹ ਕਾਰਵਾਈ ਰਾਸ਼ਟਰੀ ਝੰਡੇ ਦੀ ਸ਼ਾਨ ਦੇ ਵਿਰੁੱਧ ਹੈ ਤੇ ਦੇਸ਼ ਦੇ ਕਰੋੜਾਂ ਨਾਗਰਿਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਗੰਭੀਰ ਦੋਸ਼ ਬਾਰੇ ਐਸਪੀ ਚਿਰੰਜੀਵਨਾਥ ਸਿਨਹਾ ਨੇ ਕਿਹਾ ਹੈ ਕਿ ਸ਼ਿਕਾਇਤ ਮਿਲਣ ’ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ। ਪੁਲਿਸ ਪ੍ਰਸ਼ਾਸਨ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈ ਰਿਹਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
