ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਕਾਬੂ ਕੀਤਾ
ਅਬੋਹਰ (ਸੁਧੀਰ ਅਰੋੜਾ)। ਚੰਡੀਗੜ੍ਹ ਰਹਿ ਕੇ ਕਿਸੇ ਕੰਪਨੀ ਵਿੱਚ ਨੌਕਰੀ ਕਰਨ ਵਾਲੀਆਂ ਮਾਰੀਆਂ?ਗਈਆਂ ਪਿੰਡ ਬੱਲੂਆਣਾ ਦੀਆਂ ਦੋ ਸਕੀਆਂ ਭੈਣਾਂ ਦਾ ਅੱਜ ਬੱਲੂਆਣਾ ਵਿਖੇ ਗਮਗੀਨ ਮਾਹੌਲ ਵਿੱਚ ਸਸਕਾਰ ਕਰ ਦਿੱਤਾ ਗਿਆ ਇਸ ਮਾਮਲੇ ਸਬੰਧੀ ਚੰਡੀਗੜ੍ਹ ਪੁਲਿਸ ਵੱਲੋਂ ਆਰੋਪੀ ਕੁਲਦੀਪ ਨੂੰ ਕਾਬੂ ਕਰ ਲਿਆ ਗਿਆ ਹੈ ਜਿਸ ਨੂੰੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ‘ਤੇ ਲਿਆ ਜਾਵੇਗਾ। (Murder)
ਜਾਣਕਾਰੀ ਅਨੁਸਾਰ 15 ਅਗਸਤ ਰੱਖੜੀ ਵਾਲੇ ਦਿਨ ਸਵੇਰੇ ਕਰੀਬ 5:30 ਵਜੇ ਕੁਲਦੀਪ 22 ਸੈਕਟਰ ਵਿੱਚ ਦੋਵਾਂ ਭੈਣਾਂ ਮਨਪ੍ਰੀਤ ਕੌਰ ਅਤੇ ਰਾਜਵੰਤ ਕੌਰ ਦੇ ਕਮਰੇ ਆਇਆ ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਉਹਨਾਂ ਵਿੱਚ ਵਿਵਾਦ ਹੋ ਗਿਆ, ਜਿਸ ‘ਤੇ ਕੁਲਦੀਪ ਨੇ ਤੇਜਧਾਰ ਹਥਿਆਰ ਨਾਲ ਉਹਨਾਂ ਦੇ ਗਲੇ ‘ਤੇ ਵਾਰ ਕਰ ਦਿੱਤਾ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ ਇਸ ਦੌਰਾਨ ਰੌਲਾ ਸੁਣਨ ਦੇ ਬਾਅਦ ਗੁਆਂਢੀਆਂ ਨੇ ਵੇਖਿਆ ਕਿ ਕੁਲਦੀਪ ਘਰ ਤੋਂ ਬਾਹਰ ਨਿੱਕਲ ਰਿਹਾ ਸੀ ਇਸ ਮੌਕੇ ਦੋਵਾਂ ਭੈਣਾਂ ਦੇ ਵਾਰਿਸਾਂ ਨੇ ਜਦੋਂ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਹਨਾਂ ਫੋਨ ਨਹੀਂ ਚੁੱਕਿਆ, ਜਿਸ ‘ਤੇ ਲੜਕੀਆਂ ਦੇ ਪਿਤਾ ਸਿਕੰਦਰ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਲੜਕੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਕਿਹਾ। (Murder)
ਜਦੋਂ ਰਿਸ਼ਤੇਦਾਰ ਘਰ ਪੁੱਜੇ ਤਾਂ ਵੇਖਿਆ ਕਿ ਦੋਵਾਂ ਭੈਣਾਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਸਨ ਗੁਆਂਢੀਆਂ ਦੇ ਇਕੱਠੇ ਹੋਣ ਦੇ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਨੇ ਸੀਸੀਟੀਵੀ ਫੁਟੇਜ ‘ਚ ਵੇਖਿਆ ਕਿ ਕੁਲਦੀਪ ਉਨ੍ਹਾਂ ਨੂੰ ਮਿਲਣ ਆਇਆ ਸੀ ਕੁਲਦੀਪ ਸਿੰਘ ਦੀ ਮਨਪ੍ਰੀਤ ਨਾਲ ਕੁੜਮਾਈ ਹੋ ਗਈ ਸੀ ਤੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿੱਚ ਅਣਬਣ ਹੋ ਗਈ, ਜਿਸਦੀ ਰੰਜਿਸ਼ ਨੂੰ ਲੈ ਕੇ ਕੁਲਦੀਪ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਦੋਵਾਂ ਭੈਣਾਂ ਦਾ ਅੱਜ ਬੱਲੂਆਣਾ ਅਬੋਹਰ ਵਿੱਚ ਲਿਆ ਕੇ ਸ਼ਿਵਪੁਰੀ ਵਿਖੇ ਸਸਕਾਰ ਕੀਤਾ ਗਿਆ ਇਸ ਘਟਨਾ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। (Murder)