Coronavirus : ਭੋਪਾਲ ‘ਚ ਮਿਲੇ ਇੱਕ ਹੀ ਪਰਿਵਾਰ ਦੇ ਤਿੰਨ ਸ਼ੱਕੀ ਮਰੀਜ਼

Coronavirus : ਭੋਪਾਲ ‘ਚ ਮਿਲੇ ਇੱਕ ਹੀ ਪਰਿਵਾਰ ਦੇ ਤਿੰਨ ਸ਼ੱਕੀ ਮਰੀਜ਼

ਭੋਪਾਲ (ਏਜੰਸੀ)। ਚੀਨ ‘ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ Coronavirus ਨੇ ਦੁਨੀਆ ਭਰ ‘ਚ ਦਹਿਸ਼ਤ ਫੈਲਾ ਰੱਖੀ ਹੈ। ਕਰੀਬ 25 ਦੇਸ਼ਾਂ ‘ਚ ਇਹ ਵਾਇਰਸ ਦਸਤਕ ਦੇ ਚੁੱਕਾ ਹੈ। ਕੇਰਲ ‘ਚ 3 ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਦੇ ਭੋਪਾਲ ‘ਚ ਕੋਰੋਨਾ ਵਾਇਰਸ ਦੇ ਇੱਕ ਹੀ ਪਰਿਵਾਰ ਦੇ 3 ਸ਼ੱਕੀ ਮਰੀਜ਼ ਮਿਲੇ ਹਨ। ਸਾਰੇ ਸ਼ੱਕੀ ਮਰੀਜ਼ਾਂ ਨੂੰ ਭੋਪਾਲ ਏਮਜ਼ ਦੇ ਮੈਡੀਸਿਨ ਵਿਭਾਗ ਵਿਚ ਬਣੇ ਵੱਖਰੇ ਵਾਰਡ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਤਿੰਨਾਂ ਨੂੰ ਕੁਝ ਦਿਨਾਂ ਤੋਂ ਸਰਦੀ-ਜ਼ੁਕਾਮ ਅਤੇ ਗਲੇ ‘ਚ ਖਰਾਸ਼ ਅਤੇ ਬੁਖਾਰ ਦੀ ਸਮੱਸਿਆ ਸੀ। ਇਕ ਹੀ ਪਰਿਵਾਰ ਦੇ 3 ਸ਼ੱਕੀ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮੱਚ ਗਿਆ ਹੈ। ਮੁੱਢਲੀ ਜਾਂਚ ‘ਚ ਇਹ ਲੱਛਣ ਕੋਰੋਨਾ ਵਾਇਰਸ ਦੇ ਦੱਸੇ ਜਾ ਰਹੇ ਹਨ। ਹਾਲਾਂਕਿ ਕੋਰੋਨਾ ਵਾਇਰਸ ਦੀ ਪੁਸ਼ਟੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ।

  • ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਕੁਝ ਦਿਨ ਪਹਿਲਾਂ ਹੀ ਚੀਨ ਦੀ ਯਾਤਰਾ ਕੀਤੀ ਸੀ।
  • ਦੱਸਣਯੋਗ ਹੈ ਕਿ ਇਸ ਜਾਨਲੇਵਾ ਵਾਇਰਸ ਕਾਰਨ ਚੀਨ ‘ਚ ਹੁਣ ਤੱਕ 490 ਲੋਕਾਂ ਦੀ ਮੌਤ ਹੋ ਚੁੱਕੀ ਹੈ।
  • 24 ਹਜ਼ਾਰ ਦੇ ਕਰੀਬ ਮਾਮਲੇ ਸਾਹਮਣੇ ਆਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Coronavirus, patients, Bhopal