ਪਿਛਲੇ ਹਫ਼ਤੇ ਨਾਲੋਂ ਤੇਜ ਹੁੰਦੀ ਨਜ਼ਰ ਆ ਰਹੀ ਐ ਕੋਰੋਨਾ ਦੀ ਰਫ਼ਤਾਰ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਮੁੜ ਤੋਂ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਪਿਛਲੇ ਕੁਝ ਤੱਕ 300 ਤੱਕ ਹੇਠਾ ਆਏ ਕੋਰੋਨਾ ਦੇ ਨਵੇਂ ਮਾਮਲੇ ਮੁੜ ਤੋਂ 600 ਤੋਂ ਜਿਆਦਾ ਆਉਣੇ ਸ਼ੁਰੂ ਹੋ ਗਏ ਹਨ। ਸੂਬੇ ਵਿੱਚ ਸ਼ੁੱਕਰਵਾਰ ਨੂੰ 647 ਨਵੇਂ ਮਾਮਲੇ ਆਏ ਹਨ ਤਾਂ 14 ਮਰੀਜ਼ਾਂ ਦੀ ਮੌਤ ਵੀ ਹੋਈ ਹੈ। 372 ਮਰੀਜ ਠੀਕ ਵੀ ਹੋਏ ਹਨ।
ਪੰਜਾਬ ਵਿੱਚ ਆਏ ਨਵੇਂ 647 ਮਰੀਜ਼ਾਂ ਵਿੱਚ ਲੁਧਿਆਣਾ ਤੋਂ 78, ਜਲੰਧਰ ਤੋਂ 62, ਪਟਿਆਲਾ ਤੋਂ 64, ਸਹਿਬਜਾਦਾ ਅਜੀਤ ਸਿੰਘ ਨਗਰ ਤੋਂ 75, ਅੰਮ੍ਰਿਤਸਰ ਤੋਂ 44, ਗੁਰਦਾਸਪੁਰ ਤੋਂ 12, ਬਠਿੰਡਾ ਤੋਂ 60, ਹੁਸ਼ਿਆਰਪੁਰ ਤੋਂ 19, ਫਿਰੋਜਪੁਰ ਤੋਂ 1, ਪਠਾਨਕੋਟ ਤੋਂ 32, ਸੰਗਰੂਰ ਤੋਂ 12, ਕਪੂਰਥਲਾ ਤੋਂ 11, ਫਰੀਦਕੋਟ ਤੋਂ 34, ਸ੍ਰੀ ਮੁਕਤਸਰ ਸਾਹਿਬ ਤੋਂ 23, ਫਾਜਿਲਕਾ ਤੋਂ 32, ਮੋਗਾ ਤੋਂ 6, ਰੋਪੜ ਤੋਂ 16, ਫਤਹਿਗੜ ਸਾਹਿਬ ਤੋਂ 9, ਬਰਨਾਲਾ ਤੋਂ 18, ਤਰਨਤਾਰਨ ਤੋਂ 2, ਸ਼ਹੀਦ ਭਗਤ ਸਿੰਘ ਨਗਰ ਤੋਂ 15 ਅਤੇ ਮਾਨਸਾ ਤੋਂ 22 ਸ਼ਾਮਲ ਹਨ।
ਮੌਤ ਦਾ ਸ਼ਿਕਾਰ ਹੋਏ 14 ਵਿੱਚ ਫਤਿਹਗੜ ਸਾਹਿਬ ਤੋਂ 2, ਗੁਰਦਾਸਪੁਰ ਤੋਂ 2, ਹੁਸ਼ਿਆਰਪੁਰ ਤੋਂ 2, ਜਲੰਧਰ ਤੋਂ 1, ਕਪੂਰਥਲਾ ਤੋਂ 1, ਮਾਨਸਾ ਤੋਂ 1, ਸ੍ਰੀ ਮੁਕਤਸਰ ਸਾਹਿਬ ਤੋਂ 1, ਪਠਾਨਕੋਟ ਤੋਂ 3 ਅਤੇ ਤਰਨਤਾਰਨ ਤੋਂ 1 ਸ਼ਾਮਲ ਹਨ।
ਠੀਕ ਹੋਣ ਵਾਲੇ 372 ਮਰੀਜ਼ਾ ਵਿੱਚ ਲੁਧਿਆਣਾ ਤੋਂ 20, ਜਲੰਧਰ ਤੋਂ 31, ਪਟਿਆਲਾ ਤੋਂ 42, ਅੰਮ੍ਰਿਤਸਰ ਤੋਂ 21, ਗੁਰਦਾਸਪੁਰ ਤੋਂ 48, ਬਠਿੰਡਾ ਤੋਂ 24, ਹੁਸ਼ਿਆਰਪੁਰ ਤੋਂ 20, ਫਿਰੋਜਪੁਰ ਤੋਂ 25, ਪਠਾਨਕੋਟ ਤੋਂ 26, ਸੰਗਰੂਰ ਤੋਂ 7, ਕਪੂਰਥਲਾ ਤੋਂ 21, ਫਰੀਦਕੋਟ ਤੋਂ 13, ਮੁਕਤਸਰ ਤੋਂ 10, ਫਾਜਿਲਕਾ ਤੋਂ 22, ਮੋਗਾ ਤੋਂ 6, ਰੋਪੜ ਤੋਂ 3, ਫਤਹਿਗੜ ਸਾਹਿਬ ਤੋਂ 4, ਫਤਹਿਗੜ ਸਾਹਿਬ ਤੋਂ 4, ਬਰਨਾਲਾ ਤੋਂ 17, ਤਰਨਤਾਰਨ ਤੋਂ 1, ਸ਼ਹੀਦ ਭਗਤ ਸਿੰਘ ਨਗਰ ਤੋਂ 4 ਅਤੇ ਮਾਨਸਾ ਤੋਂ 7 ਸ਼ਾਮਲ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 136481 ਹੋ ਗਈ ਹੈ, ਜਿਸ ਵਿੱਚੋਂ 127304 ਠੀਕ ਹੋ ਗਏ ਹਨ ਅਤੇ 4295 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 4882 ਕੋਰੋਨਾ ਮਰੀਜ਼ਾ ਦਾ ਇਲਾਜ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.