ਫਤਹਿਗੜ੍ਹ ਸਾਹਿਬ ‘ਚ 13 ਲੋਕਾਂ ਦੇ ਭੇਜੇ ਗਏ ਕੋਰੋਨਾ ਸੈਂਪਲ

Corona India

ਫਤਹਿਗੜ੍ਹ ਸਾਹਿਬ ‘ਚ 13 ਲੋਕਾਂ ਦੇ ਭੇਜੇ ਗਏ ਕੋਰੋਨਾ ਸੈਂਪਲ

ਫਤਹਿਗੜ੍ਹ ਸਾਹਿਬ। ਰਾਜ ਦੀਆਂ ਸਰਕਾਰੀ ਬੱਸਾਂ ਰਾਹੀਂ ਨੰਦੇੜ ਦੇ ਹਜ਼ੂਰ ਸਾਹਿਬ ਤੋਂ ਸ਼ਰਧਾਲੂ ਪੰਜਾਬ ਲਿਆਂਦੇ ਜਾ ਰਹੇ ਹਨ। ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਇਸ ਜੱਥੇ ਵਿੱਚ ਸ਼ਾਮਲ ਲੋਕਾਂ ਦੇ ਟੈਸਟ ਪਾਜ਼ਿਟਿਵ ਆਏ ਹਨ, ਇਸ ਲੜੀ ‘ਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ 13 ਸ਼ਰਧਾਲੂਆਂ ਦਾ ਜੱਥਾ ਪਹੰਚਿਆ ਹੈ ਅਤੇ ਇਨ੍ਹਾਂ ਸਾਰਿਆਂ ਦੇ ਸੈਂਪਲ ਲੈ ਕੇ ਚੰਡੀਗੜ੍ਹ ਲੈਬ ‘ਚ ਭੇਜ ਦਿੱਤੇ ਗਏ ਹਨ ਜਿਨ੍ਹਾਂ ਦੀ ਰਿਪੋਰਟ ਅੱਜ ਸ਼ਾਮ ਜਾਂ ਕੱਲ ਸਵੇਰੇ ਤੱਕ ਆ ਜਾਵੇਗੀ, ਇਹ ਜਾਣਕਾਰੀ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਐਨਕੇ ਅਗਰਵਾਲ ਨੇ ਦਿੱਤੀ। ਸਿਵਲ ਸਰਜਨ ਨੇ ਦੱਸਿਆ ਕਿ ਜੱਥੇ ‘ਚ ਪਹੁੰਚੇ ਸਾਰੇ 13 ਸ਼ਰਧਾਲੂਆਂ ਨੂੰ ਗੁਰੂਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਨਜ਼ਦੀਕ ਬਣੀ ਇੱਕ ਸਰਾਏ ‘ਚ ਬਣੇ ਕਮਰਿਆਂ ‘ਚ ਕੁਆਰੰਟੀਨ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।