ਚੰਡੀਗੜ ਬਲਾਕ ਵਲੋਂ ਵੱਡੇ ਪੱਧਰ ‘ਤੇ ਨਿਭਾਈ ਜਾ ਰਹੀ ਐ ਅਹਿਮ ਸੇਵਾ
ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਦੀ ਇਸ ਮਹਾਂਮਾਰੀ ਦੌਰਾਨ ਵੀ ਹਜ਼ੂਰ ਪਿਤਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵਲੋਂ ਚਲਾਇਆ ਗਿਆ ਬਲੱਡ ਪੰਪ ਮਰੀਜ਼ ਨੂੰ ਜ਼ਿੰਦਗੀ ਦਾ ਤੋਹਫਾ ਵੰਡ ਰਿਹਾ ਚੰਡੀਗੜ ਬਲਾਕ ਵਲੋਂ ਪਿਛਲੇ ਕਈ ਸਾਲਾਂ ਤੋਂ ਅਹਿਮ ਯੋਗਦਾਨ ਦਿੰਦੇ ਹੋਏ ਰੋਜ਼ਾਨਾ ਹੀ ਵੱਡੇ ਪੱਧਰ ‘ਤੇ ਖੂਨ ਦਾਨ ਕੀਤਾ ਜਾ ਰਿਹਾ ਹੈ, ਜਿਸ ਦਾ ਖ਼ੁਦ ਪੀਜੀਆਈ ਚੰਡੀਗੜ ਦਾ ਸਟਾਫ਼ ਵੀ ਮੁਰੀਦ ਹੋਇਆ ਬੈਠਾ ਹੈ। ਚੰਡੀਗੜ ਵਿਖੇ ਬੀਤੇ ਹਫ਼ਤੇ ਦੌਰਾਨ 8 ਖੂਨ ਅਤੇ 2 ਪਲੈਟਲੈਟਸ ਦਾਨ ਕਰਕੇ 10 ਵਿਅਕਤੀਆਂ ਦੀ ਜਾਨ ਬਚਾਉਣ ਵਿੱਚ ਅਹਿਮ ਯੋਗਦਾਨ ਪਾਇਆ ਗਿਆ ਹੈ। ਬਲੱਡ ਪੰਪ ਦੀ ਇਸ ਸੇਵਾ ਵਿੱਚ ਰਣਧੀਰ ਇੰਸਾਂ ਉਰਫ਼ ਲਵਲੀ ਵਲੋਂ ਪਠਾਨਕੋਟ ਦੀ ਸੁਨੀਤਾ ਰਾਣੀ ਅਤੇ ਰਿੰਕੂ ਇੰਸਾਂ ਵਲੋਂ ਅੰਬਾਲਾ ਦੇ ਵਿਕਾਸ ਜੈਨ ਨੂੰ ਪਲੈਟਲੈਟਸ ਦੇ ਕੇ ਜਾਨ ਬਚਾਈ ਗਈ ਹੈ।
ਖੂਨ ਦਾਨ ਕਰਨ ਵਾਲਿਆਂ ਵਿੱਚ ਗੁਰਜੰਟ ਇਸਾਂ ਅਤੇ ਦਿਵਿਜ ਛਾਬੜਾ ਇਸਾਂ ਸ਼ਾਮਲ ਹਨ। ਪੀਜੀਆਈ ਵਿੱਚ ਦਾਖ਼ਲ ਹਿਮਾਚਲ ਦੀ ਪੂਜਾ ਠਾਕੁਰ ਨੂੰ ਮਾਸਟਰ ਕਾਰਡ ਰਾਹੀਂ 4 ਯੂਨਿਟ ਅਤੇ ਪਾਲਮਪੁਰ ਹਿਮਾਚਲ ਪ੍ਰਦੇਸ਼ ਦੇ ਕੌਂਸਲ ਕੁਮਾਰ ਨੂੰ ਮਾਸਟਰ ਕਾਰਡ ਰਾਹੀਂ 2 ਯੂਨਿਟ ਖੂਨ ਦਿੱਤਾ ਗਿਆ ਹੈ।
ਇਥੇ ਜਿਕਰ ਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸਮੇਂ-ਸਮੇਂ ਪੀਜੀਆਈ ਵਿਖੇ ਖੁਨਦਾਨ ਕਰਦੇ ਰਹਿੰਦੇ ਹਨ ਅਤੇ ਲਗਾਤਾਰ ਖੂਨ ਦਾਨ ਕਰਨ ਵਾਲੇ ਵਿਅਕਤੀਆਂ ਦਾ ਇੱਕ ਮਾਸਟਰ ਕਾਰਡ ਪੀਜੀਆਈ ਵੱਲੋਂ ਬਣਾਇਆ ਜਾਂਦਾ ਹੈ, ਜਿਸ ਵਿੱਚ ਹਰ ਖੂਨ ਦਾਨ ਕਰਨ ਦਾ ਰਿਕਾਰਡ ਦਰਜ਼ ਹੁੰਦਾ ਹੈ। ਲੋੜ ਪੈਣ ‘ਤੇ ਇਸ ਮਾਸਟਰ ਕਾਰਡ ਰਾਹੀਂ ਕੀਤੇ ਗਏ ਖੂਨ ਦਾਨ ਦੇ ਬਦਲੇ ਮਰੀਜ਼ਾਂ ਨੂੰ ਖੂਨ ਦਿੱਤਾ ਜਾਂਦਾ ਹੈ। ਜ਼ਿਆਦਾਤਰ ਮਾਸਟਰ ਕਾਰਡ ਐਮਰਜੈਂਸੀ ਵਿੱਚ ਹੀ ਵਰਤੋਂ ਵਿੱਚ ਲਿਆਇਆ ਜਾਂਦਾ ਹੈ ਤਾਂ ਕਿ ਮੌਕੇ ‘ਤੇ ਖੂਨ ਦਾਨੀ ਮੌਜੂਦ ਨਾ ਹੋਣ ਦੇ ਬਾਵਜੂਦ ਮਰੀਜ਼ ਨੂੰ ਖੂਨ ਦਿੰਦੇ ਹੋਏ ਉਸ ਦੀ ਜਾਨ ਬਚਾਈ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.