ਅਦਾਕਾਰ ਵੀਰ ਦਾਸ ਖਿਲਾਫ਼ ਕਾਪੀਰਾਈਟ ਦਾ ਮਾਮਲਾ ਦਰਜ

ਅਦਾਕਾਰ ਵੀਰ ਦਾਸ ਖਿਲਾਫ਼ ਕਾਪੀਰਾਈਟ ਦਾ ਮਾਮਲਾ ਦਰਜ

ਮੁੰਬਈ (ਏਜੰਸੀ)। ਮੁੰਬਈ ਪੁਲਿਸ ਨੇ ਕਾਮੇਡੀਅਨ ਵੀਰ ਦਾਸ ਖਿਲਾਫ ਸਹਿਮਤੀ ਦੇ ਬਾਵਜੂਦ ਸਮੱਗਰੀ ਚੋਰੀ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਅਸ਼ਵਿਨ ਗਿਡਵਾਨੀ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੋਡਿਊਸਰ ਅਸ਼ਵਿਨ ਗਿਡਵਾਨੀ ਦੀ ਸ਼ਿਕਾਇਤ ’ਤੇ ਮੁੰਬਈ ਦੇ ਕਫ਼ ਪਰੇਡ ਥਾਣੇ ’ਚ ਦਾਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰੋਡਕਸ਼ਨ ਹਾਊਸ ਨੇ ਇਲਜ਼ਾਮ ਲਗਾਇਆ ਹੈ ਕਿ ਦਾਸ ਨੇ ਸਾਂਝੇ ਤੌਰ ’ਤੇ ਬਣਾਈ ਸਕ੍ਰਿਪਟ ਤੋਂ 12 ਚੁਟਕਲੇ ਚੋਰੀ ਕੀਤੇ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਦਾਸ ਵਿਰੁੱਧ ਐਫਆਈਆਰ ਦਰਜ ਹੋਣ ਤੋਂ ਬਾਅਦ, ਉਸਨੇ ‘ਦਿੱਲੀ ਬੇਲੀ’ ਅਦਾਕਾਰ ਨਾਲ ਸੰਪਰਕ ਕੀਤਾ ਅਤੇ ਉਸ ਦਾ ਪੱਖ ਜਾਣਨਾ ਚਾਹਿਆ, ਪਰ ਅਜੇ ਤੱਕ ਉਸ ਨਾਲ ਸੰਪਰਕ ਨਹੀਂ ਕੀਤਾ ਜਾ ਸਕਿਆ ਹੈ। ਅਧਿਕਾਰੀ ਨੇ ਦੱਸਿਆ ਕਿ ਐਫਆਈਆਰ ਕਾਪੀਰਾਈਟ ਐਕਟ 1957 ਤਹਿਤ ਦਰਜ ਕੀਤੀ ਗਈ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here