ਸਿੱਧੂ ਮੂਸੇਵਾਲਾ ਦਾ ਗੀਤ ‘ਵਾਰ’ ਰਿਲੀਜ਼

 20 ਮਿੰਟਾਂ ‘ਚ 10.94 ਲੱਖ ਵਿਊਜ਼

(ਸੱਚ ਕਹੂੰ ਨਿਊਜ਼) ਮਾਨਸਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦਾ ਦੂਜਾ ਗੀਤ ( War Song) ਅੱਜ ਰਿਲੀਜ਼ ਹੋਇਆ ਹੈ। ਗੀਤ ਰਿਲੀਜ਼ ਹੁੰਦੇ ਹੀ ਉਸਦੇ ਫੈਨ ਆਪਣੇ ਚਿਹਤੇ ਕਲਾਕਾਰ ਨੂੰ ਇੱਕ ਵਾਰ ਫਿਰ ਸੁਣ ਕੇ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ। ਇਹ ਗੀਤ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ। ਗੀਤ ਦੇ ਲਿੰਕ ਨੂੰ ਰਿਲੀਜ਼ ਹੋਣ ਤੋਂ 1 ਮਿੰਟ ਪਹਿਲਾਂ ਤੱਕ 1.96 ਲੱਖ ਲਾਈਕਸ ਅਤੇ 1.69 ਵਿਊਜ਼ ਮਿਲ ਚੁੱਕੇ ਸਨ, ਪਰ ਰਿਲੀਜ਼ ਦੇ 20 ਮਿੰਟਾਂ ਵਿੱਚ ਹੀ 10.94 ਲੱਖ ਲੋਕਾਂ ਨੇ ਇਸ ਨੂੰ ਸੁਣਿਆ।

ਸਿੱਧੂ ਮੂਸੇਵਾਲਾ ਗੀਤ ਦਾ ਟਾਈਟਲ ‘ਵਾਰ’ ਰੱਖਿਆ ਗਿਆ ਹੈ। ਇਹ ਗੀਤ ਵੀ ਅਸਲ ਵਿੱਚ ਇੱਕ ‘ਜੰਗ’ ਹੈ, ਜੋ ਪੰਜਾਬ ਦੇ ਸੂਰਬੀਰ ਯੋਧੇ ਹਰੀ ਸਿੰਘ ਨਲਵਾ ਲਈ ਗਾਇਆ ਗਿਆ ਹੈ। ਇਹ ਗੀਤ ਸਿੱਧੂ ਮੂਸੇਵਾਲਾ ਨੇ ਗਾਇਆ ਸੀ ਪਰ ਰਿਲੀਜ਼ ਤੋਂ ਪਹਿਲਾਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਦੂਜਾ ਗੀਤ ਹੈ, ਜਿਸ ਦਾ ਉਸ ਦੇ ਫੈਨ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਜਿਕਰਯੋਗ ਹੈ ਕਿ ਪੰਜਾਬੀ ਗਾਇਆ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

LEAVE A REPLY

Please enter your comment!
Please enter your name here