ਵਿਰੋਧ ਤੋਂ ਬਾਅਦ ਪਿਤ੍ਰੋਦਾ ਨੇ ਮੰਗੀ ਮਾਫ਼ੀ, ਹਿੰਦੀ ਬੋਲਣ ‘ਚ ਦੱਸੀ ਦਿੱਕਤ
ਨਵੀਂ ਦਿੱਲੀ, ਏਜੰਸੀ
1984 ਦੰਗਿਆਂ ਸਬੰਧੀ ਸੈਮ ਪਿਤ੍ਰੋਦਾ ਦੇ ਬਿਆਨ ‘ਤੇ ਹੰਗਾਮੇ ਤੋਂ ਬਾਅਦ ਪਿਤ੍ਰੋਦਾ ਨੇ ਮਾਫ਼ੀ ਮੰਗ ਲਈ ਹੈ ਸੈਮ ਪਿਤ੍ਰੋਦਾ ਨੇ ਕਿਹਾ, ‘ਮੇਰੀ ਹਿੰਦੀ ਚੰਗੀ ਨਹੀਂ ਹੈ, ਇਸ ਲਈ ਮੇਰੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਮੇਰੇ ਕਹਿਣ ਦਾ ਮਤਲਬ ਸੀ ਕਿ ਜੋ ਹੂਆ ਵੋ ਬੁਰਾ ਹੂਆ, ਮੈਂ ਆਪਣੇ ਦਿਮਾਗ ‘ਚ ਬੁਰਾ ਦਾ ਅਨੁਵਾਦ ਨਹੀਂ ਕਰ ਸਕਿਆ ਸੀ’ ਪਿਤ੍ਰੋਦਾ ਨੇ ਕਿਹਾ, ‘ਮੈਨੂੰ ਦੁੱਖ ਹੈ ਕਿ ਮੇਰੇ ਬਿਆਨ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਮੈਂ ਮਾਫ਼ੀ ਮੰਗਦਾ ਹਾਂ’
ਪਿਤ੍ਰੋਦਾ ਨੇ ਕਿਹਾ, ‘ਮੇਰਾ ਕਹਿਣ ਦਾ ਭਾਵ ਸੀ ਕਿ ਮੂਵ ਆਨ (ਅੱਗੇ ਵਧਦੇ ਹਾਂ) ਸਾਡੇ ਕੋਲ ਚਰਚਾ ਕਰਨਲਈ ਬਹੁਤ ਕੁਝ ਹੈ, ਜਿਵੇਂ ਕਿ ਭਾਜਪਾ ਨੇ ਪਿਛਲੇ ਪੰਜ ਸਾਲਾਂ ‘ਚ ਕੀ ਕੀਤਾ ਤੇ ਕੀ ਦਿੱਤਾ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਕਾਂਗਰਸ ਆਗੂ ਸਮੈ ਪਿਤ੍ਰੋਦਾ ਨੇ ਇਸ ਮਾਮਲੇ ‘ਤੇ ਕੁਝ ਅਜਿਹਾ ਕਹਿ ਦਿੱਤਾ ਕਿ ਭਾਜਪਾ ਨੂੰ ਕਾਂਗਰਸ ਖਿਲਾਫ਼ ਮੋਰਚਾ ਖੋਲ੍ਹਣ ਦਾ ਮੌਕਾ ਮਿਲ ਗਿਆ ਸੈਮ ਪਿਤ੍ਰੋਦਾ ਜਦੋਂ ਭਾਜਪਾ ‘ਤੇ ਹਮਲਾ ਬੋਲ ਰਹੇ ਸਨ ਤਾਂ 1984 ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ’84 ‘ਚ ਹੂਆ ਤੋਂ ਹੂਆ…’ ਇਸ ‘ਤੇ ਭਾਜਪਾ ਨੇ ਇਤਰਾਜ਼ਗੀ ਦਰਜ ਕਰਵਾਈ ਹੈ ਭਾਜਪਾ ਅੱਜ ਦਿੱਲੀ ‘ਚ ਸੈਮ ਪਿਤ੍ਰੋਦਾ ਦੇ ਖਿਲਾਫ਼ ਪ੍ਰਦਰਸ਼ਨ ਵੀ ਕਰ ਰਹੀ ਹੈ।
ਅਮਰਿੰਦਰ ਨੇ ਪ੍ਰਗਟਾਈ ਅਸਹਿਮਤੀ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਿਤ੍ਰੋਦਾ ਦੇ ਬਿਆਨ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਬਿਆਨ ਨਾਲ ਅਸਹਿਮਤ ਹਨ ਉਨ੍ਹਾਂ ਕਿਹਾ 1984 ਦੰਗਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਜਿਹੜੇ ਦੋਸ਼ੀ ਹਨ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਭਾਜਪਾ ਨੇ ਖੋਲ੍ਹਿਆ ਮੋਰਚਾ
ਸੈਮ ਪਿਤ੍ਰੋਦਾ ਦੇ ਇਸ ਬਿਆਨ ਤੋਂ ਬਾਅਦ ਹੀ ਭਾਜਪਾ ਉਨ੍ਹਾਂ ‘ਤੇ ਹਮਲਾਵਰ ਹੈ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਪਿਤ੍ਰੋਦਾ ਦੇ ਬਿਆਨ ਨੂੰ ਟਵਿੱਟ ਕੀਤਾ ਤੇ ਕਾਂਗਰਸ ਨੂੰ ਸਵਾਲ ਕੀਤਾ ਤਾਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਪਿਤ੍ਰੋਦਾ ਦੀਆਂ ਟਿੱਪਣੀਆਂ ਹੈਰਾਨ ਕਰਨ ਵਾਲੀਆਂ ਹਨ ਤੇ ਕਿਸੇ ਨੂੰ ਵੀ ਇਸ ਦੀ ਉਮੀਦ ਨਹੀਂ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।