ਟਾਈਮ ਮੈਗਜ਼ੀਨ ਦੀ ਕਵਰ ਸਟੋਰੀ ‘ਚ ਪੀਐੱਮ ਮੋਦੀ ਨੂੰ ਦੱਸਿਆ ਦੇਸ਼ ਵੰਡਣ ਵਾਲਾ

Magazine, PMModi, Country

ਨਰਿੰਦਰ ਮੋਦੀ ‘ਇੰਡੀਆਜ਼ ਡਿਵਾਈਡਰ ਇੰਨ ਚੀਫ਼’

ਇਸ ਲੇਖ ਨੂੰ ਪੱਤਰਕਾਰ ਆਤਿਸ਼ ਤਾਸੀਰ ਨੇ ਲਿਖਿਆ ਹੈ

ਨਵੀਂ ਦਿੱਲੀ, ਏਜੰਸੀ

ਟਾਈਮ ਮੈਗਜ਼ੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਕਵਰ ਪੇਜ ‘ਤੇ ਜਗ੍ਹਾ ਦਿੰਦਿਆਂ ਇੱਕ ਵਿਵਾਦਿਤ ਟਾਈਟਲ ਦਿੱਤਾ ਹੈ ‘ਇੰਡੀਆਜ਼ ਡਿਵਾਈਡਰ ਇੰਨ ਚੀਫ਼ ਨਾਂਅ ਦੇ ਟਾਈਟਲ ਤੇ ਪੀਐਮ ਮੋਦੀ ਦੇ ਫੋਟੇ ਦੇ ਨਾਲ ਛਪੇ ਇਸ ਲੇਖ ‘ਚ ਮੈਗਜ਼ੀਨ ਨੇ ਉਨ੍ਹਾਂ ਨੂੰ ਦੇਸ਼ ਨੂੰ ਵੰਡਣ ਵਾਲਾ ਦੱਸਿਆ ਹੈ ।

ਇਸ ਲੇਖ ਨੂੰ ਪੱਤਰਕਾਰ ਆਤਿਸ਼ ਤਾਸੀਰ ਨੇ ਲਿਖਿਆ ਹੈ ਤੁਰਕੀ, ਬ੍ਰਾਜੀਲ, ਬ੍ਰਿਟੇਨ ਤੇ ਅਮਰੀਕਾ ਨਾਲ ਭਾਰਤ ਦੀ ਤੁਲਨਾ ਕਰਦਿਆਂ ਭਾਰਤੀ ਲੋਕਤੰਤਰ ‘ਤੇ ਸਵਾਲ ਚੁੱਕੇ ਹਨ ਉਨ੍ਹਾਂ ਪੁੱਛਿਆ, ‘ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਕੀ ਪੰਜ ਸਾਲ ਹੋਰ ਮੋਦੀ ਸਰਕਾਰ ਨੂੰ ਸਹਿ ਸਕਦਾ ਹੈ? ਲੋਕ ਲੁਭਾਊ ਵਾਅਦਿਆਂ ਦੀ ਰਾਜਨੀਤੀ ‘ਚ ਫਸਣ ਵਾਲਾ ਭਾਰਤ ਦੁਨੀਆ ਦਾ ਸਭ ਤੋਂ ਪਹਿਲਾ ਲੋਕਤੰਤਰ ਹੈ।

 ਇਸ ਟਾਈਟਲ ਦੇ ਨਾਲ ਮੈਗਜ਼ੀਨ ਨੇ ਆਪਣੇ ਆਰਟੀਕਲ ਦੀ ਸ਼ੁਰੂਆਤ ਕੀਤੀ ਹੈ ਆਰਟੀਕਲ ‘ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ, ‘ਮੋਦੀ ਦੀ ਸਰਕਾਰ ‘ਚ ਹਰ ਤਬਕਾ ਘੱਟ ਗਿਣਤੀ, ਉਦਾਰਵਾਦੀ ਤੇ ਹੇਠਲੀ ਜਾਤੀਆਂ ਤੋਂ ਲੈ ਕੇ ਮੁਸਲਿਮ ਤੇ ਈਸਾਈ ‘ਤੇ ਵੀ ਹਮਲੇ ਹੋਏ ਮੈਗਜ਼ੀਨ ਅਨੁਸਾਰ, ‘ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਕੋਈ ਆਰਥਿਕ ਨੀਤੀਆਂ ਸਫ਼ਲ ਨਹੀਂ ਹੋ ਸਕੀਆਂ ਮੈਗਜ਼ੀਨ ਨੇ ਲਿਖਿਆ ਹੈ, ‘ਮੋਦੀ ਸਰਕਾਰ ਆਪਣੇ ਕਾਰਜਕਾਲ ‘ਚ ਸਿਰਫ਼ ਜ਼ਹਿਰੀਲੇ ਧਾਰਮਿਕ ਰਾਸ਼ਟਰਵਾਦ ਦਾ ਮਾਹੌਲ ਬਣਾਇਆ ਲੇਖ ‘ਚ ਇਹ ਵੀ ਲਿਖਿਆ ਗਿਆ ਹੈ ਕਿ ਪੀਐਮ ਮੋਦੀ ਕਿਸਮਤ ਵਾਲੇ ਹਨ ਕਿ ਕਾਂਗਰਸ ਸਮੇਤ ਤਮਾਮ ਵਿਰੋਧੀ ਉਨ੍ਹਾਂ ਨੂੰ ਹਰਾਉਣ ‘ਚ ਸਫ਼ਲ ਨਹੀਂ ਹੋ ਸਕਦਣਗੀਆਂ ਕਿਉਂਕਿ ਉਨ੍ਹਾਂ ਦਾ ਗਠਜੋੜ ਮਜ਼ਬੂਤ ਨਹੀਂ ਹੈ ਗਠਜੋੜ ਪਾਰਟੀਆਂ ਕੋਲ ਕੋਈ ਏਜੰਡਾ ਵੀ ਨਹੀਂ ਹੈ।

ਆਰਟੀਕਲ ਵਿਚ ਗੁਜਰਾਤ ਦੰਗਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਵਿਚ ਲਿਖਿਆ ਹੈ, ਮੋਦੀ ਨੇ ਹਰ ਬੇਰਹਿਮੀ ਭਰੇ ਦੰਗਿਆਂ ਤੋਂ ਬਾਅਦ ਚੁੱਪੀ ਵੱਟ੍ਰੀ ਰੱਖੀ, ਜਿਵੇਂ ਸਾਲ 2002 ਵਿਚ ਉਨ੍ਹਾਂ ਦੀ ਹੋਮ ਸਟੇਟ ਗੁਜਰਾਤ ਵਿਚ ਇਕੱਠੇ ਲਗਭੱਗ ਇੱਕ ਹਜ਼ਾਰ ਲੋਕਾਂ ਨੂੰ ਮਾਰ ਦਿੱਤਾ ਗਿਆ, ਜਿਨ੍ਹਾਂ ਵਿਚ ਜ਼ਿਆਦਾਤਰ ਮੁਸਲਮਾਨ ਭਾਈਚਾਰੇ ਦੇ ਲੋਕ ਸਨ ਇਸ ਸਭ ਨਾਲ ਉਨ੍ਹਾਂ ਨੇ ਇਹੀ ਸਾਬਿਤ ਕੀਤਾ ਸੀ ਕਿ ਉਹ ਭੀੜਤੰਤਰ ਨੂੰ ਵਧਾਵਾ ਦਿੰਦੇ ਹਨ ਚੁਣਾਵੀ ਮਾਹੌਲ ਵਿਚ ਟਾਈਮ ਵਰਗੇ ਵੱਡੇ ਮੈਗਜ਼ੀਨ ਦਾ ਇਹ ਆਰਟੀਕਲ ਸਿਆਸੀ ਤੂਫ਼ਾਨ ਖੜ੍ਹਾ ਕਰ ਸਕਦਾ ਹੈ, ਫ਼ਿਲਹਾਲ ਇਸ ਸਬੰਧੀ ਭਾਜਪਾ ਦੇ ਕਿਸੇ ਵੀ ਨੇਤਾ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।