ਕਰੰਟ ਲੱਗਣ ਨਾਲ ਠੇਕੇਦਾਰ ਦੀ ਮੌਤ

Electric Current

ਸੁਨਾਮ ਊਧਮ ਸਿੰਘ ਵਾਲਾ  (ਕਰਮ ਥਿੰਦ)। ਸਥਾਨਕ ਟਿੱਬੀ ਬਸਤੀ ਵਿਖੇ ਰਹਿਣ ਵਾਲੇ ਪਾਲਾ ਸਿੰਘ ਠੇਕੇਦਾਰ ਦੀ ਅੱਜ ਕੰਮ ਕਰਨ ਦੇ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ। ਇਸ ਸਬੰਧੀ ਸਾਥੀ ਮਨਜੀਤ ਸਿੰਘ ਨੇ ਦੱਸਿਆ ਕੀ ਉਹ ਦੋਵੇਂ ਕੰਮ ਕਰ ਰਹੇ ਸਨ ਤਾਂ ਅਚਾਨਕ ਕੰਮ ਕਰਦੇ ਦੌਰਾਨ ਪਾਲਾ ਸਿੰਘ ਠੇਕੇਦਾਰ ਨੂੰ ਕਰੰਟ ਲੱਗਿਆ ਤੇ ਜਦੋਂ ਉਹ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਉਸ ਦੇ ਵੀ ਕਰੰਟ ਦਾ ਜੋਰਦਾਰ ਝਟਕਾ ਲੱਗਿਆ ਤੇ ਉਹ ਕਾਫੀ ਦੂਰੀ ’ਤੇ ਜਾ ਕੇ ਡਿੱਗਿਆ ਤੇ ਉਹ ਬਚ ਗਿਆ। (Electric Current)

ਇਹ ਵੀ ਪੜ੍ਹੋ : ਪੰਜਾਬੀ ਗਾਇਕ ਸ਼੍ਰੀ ਬਰਾੜ ਹਸਪਤਾਲ ’ਚ ਦਾਖਲ

ਕਰੰਟ ਲੱਗਣ ਤੋਂ ਬਾਅਦ ਉਨ੍ਹਾਂ ਨੇ ਠੇਕੇਦਾਰ ਦੇ ਹੱਥਾਂ ਪੈਰਾਂ ਦੀ ਮਾਲਿਸ਼ ਵੀ ਕੀਤੀ ਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।  ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਲਾਸ਼ ਨੂੰ ਵਾਰਿਸਾਂ ਨੂੰ ਦੇ ਦਿੱਤਾ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਉਸਦੇ ਸਾਥੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਹਨਾਂ ਦੀ ਆਰਥਿਕ ਮੱਦਦ ਕੀਤੀ ਜਾਵੇ। (Electric Current)

LEAVE A REPLY

Please enter your comment!
Please enter your name here