ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸ਼ੁਰੂ, ਬੈਠਕ ‘ਚ ਹੰਗਾਮਾ ਹੋਣ ਦੀ ਸੰਭਾਵਨਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼ )। ਕਾਂਗਰਸ ਦੀ ਸਰਵਉੱਚ ਨੀਤੀ ਘੜਨ ਵਾਲੀ ਸੰਸਥਾ ਵਰਕਿੰਗ ਕਮੇਟੀ (Congress Working Committee) ਦੀ ਮੀਟਿੰਗ ਸ਼ੁਰੂ ਹੋ ਗਈ ਹੈ, ਪਰ ਅਸੰਤੁਸ਼ਟ ਧੜੇ ਦੇ ਨਵੇਂ ਪ੍ਰਧਾਨ ਲਈ ਮੁਕੁਲ ਵਾਸਨਿਕ ਦੇ ਨਾਂਅ ਦੀ ਤਜਵੀਜ਼ ਅਤੇ ਹਾਈਕਮਾਂਡ ਵੱਲੋਂ ਠੁਕਰਾਏ ਜਾਣ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਮੀਟਿੰਗ ਹੰਗਾਮੇਦਾਰ ਹੋਵੈਗੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਹਿਮਾਈਤੀ ਅਤੇ ਵਿਰੋਧੀਆਂ ਵਿਚਾਲੇ ਜ਼ਬਰਦਸਤ ਟਕਰਾਅ ਹੋਵੇਗਾ। ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਪਹਿਲੀ ਵਾਰ ਹੋ ਰਹੀ ਇਹ ਮੀਟਿੰਗ ਚੋਣਾਂ ‘ਚ ਪਾਰਟੀ ਦੀ ਹਾਰ ਦੇ ਕਾਰਨਾਂ ਦੇ ਨਾਲ-ਨਾਲ ਅੱਗੇ ਦੀ ਰਣਨੀਤੀ ‘ਤੇ ਵਿਚਾਰ ਕਰਨਾ ਹੈ।
ਇਸ ਮੀਟਿੰਗ ’ਚ ਲੀਡਰਸ਼ਿਪ ਬਦਲਣ ਦਾ ਮੁੱਦਾ ਵੀ ਉਠਾ ਸਕਦਾ ਹੈ ਕਿਉਂਕਿ ਮੀਟਿੰਗ ਤੋਂ ਪਹਿਲਾਂ ਆਏ ਪ੍ਰਸਤਾਵ ਤੋਂ ਲੱਗਦਾ ਹੈ ਕਿ ਮੀਟਿੰਗ ’ਚ ਜਬਰਦਸਤ ਹੰਗਾਮਾ ਤੈਅ ਹੈ। ਨਾਰਾਜ਼ ਧੜਾ ਲਗਾਤਾਰ ਲੀਡਰਸ਼ਿਪ ਬਦਲਣ ਦੀ ਮੰਗ ਕਰ ਰਿਹਾ ਹੈ ਅਤੇ ਇਸੇ ਲਈ ਮੀਟਿੰਗ ਤੋਂ ਪਹਿਲਾਂ ਹੀ ਇਸ ਨੇ ਜਨਰਲ ਸਕੱਤਰ ਮੁਕੁਲ ਵਾਸਨਿਕ ਦਾ ਨਾਂ ਅੱਗੇ ਵਧਾ ਕੇ ਹਾਈਕਮਾਂਡ ਨੂੰ ਪ੍ਰਸਤਾਵ ਭੇਜਿਆ ਹੈ ਅਤੇ ਜਿਸ ਤਰ੍ਹਾਂ ਇਸ ਨੂੰ ਖਾਰਿਜ ਕੀਤਾ ਗਿਆ ਹੈ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਦੋਵੇਂ ਪੱਖਾਂ ਦੇ ਤੇਵਰ ਤਿੱਖੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ