ਕਾਂਗਰਸ ਨੇ ਤੇਲੰਗਾਨਾ ਦੀ ਦੂਜੀ ਸੂਚੀ ਕੀਤੀ ਜਾਰੀ, ਮੁਹੰਮਦ ਅਜ਼ਹਰੂਦੀਨ ਹੋਣਗੇ ਜੁਬਲੀ ਹਿਲਸ ਤੋਂ ਉਮੀਦਵਾਰ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕਾਂਗਰਸ ਨੇ ਵਿਧਾਨ ਸਭਾ ਦੀਆਂ ਚੋਣਾਂ ਲਈ ਕਮਸ ਕੱਸ ਲਈ ਹੈ। ਇਸ ਦੌਰਾਨ ਕਾਂਗਰਸ ਨੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ 27 ਅਕਤੂਬਰ ਨੂੰ 45 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਇਸ ‘ਚ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮੁਹੰਮਦ ਅਜ਼ਹਰੂਦੀਨ ਦਾ ਨਾਂਅ ਵੀ ਸ਼ਾਮਲ ਹੈ। ਪਾਰਟੀ ਨੇ ਉਨ੍ਹਾਂ ਨੂੰ ਜੁਬਲੀ ਹਿਲਸ ਤੋਂ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਬਹਾਦੁਰ ਲਾਲ ਨਗਰ ਤੋਂ ਸੀਨੀਅਰ ਨੇਤਾ ਮਧੂ ਗੌਡ ਯਕਸ਼ੀ, ਮੁਨੁਗੋੜੇ ਤੋਂ ਕੇ ਰਾਜਗੋਪਾਲ ਰੈੱਡੀ, ਮਹਿਬੂਬਾਬਾਦ ਤੋਂ ਮੁਰਲੀ ​​ਨਾਇਕ ਅਤੇ ਅੰਬਰਪੇਟ ਤੋਂ ਰੌਬਿਨ ਰੈੱਡੀ ਨੂੰ ਟਿਕਟ ਦਿੱਤੀ ਹੈ। (Telangana Elections 2023)

ਇਸ ਤੋਂ ਪਹਿਲਾਂ ਕਾਂਗਰਸ ਨੇ 15 ਅਕਤੂਬਰ ਨੂੰ ਤੇਲੰਗਾਨਾ ਦੀਆਂ 119 ਵਿਧਾਨ ਸਭਾ ਸੀਟਾਂ ਵਿੱਚੋਂ 55 ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ਪਾਰਟੀ ਨੇ 27 ਅਕਤੂਬਰ ਨੂੰ 45 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਸੀ। ਇਸ ਤਰ੍ਹਾਂ ਕਾਂਗਰਸ ਨੇ ਸੂਬੇ ਦੇ 100 ਉਮੀਦਵਾਰਾਂ ਦੇ ਨਾਂਅ ਜਾਰੀ ਕਰ ਦਿੱਤੇ ਹਨ। (Telangana Elections 2023)

ਜਿਕਰਯੋਗ ਹੈ ਕਿ ਤੇਲੰਗਾਨਾ ਦੀਆਂ ਸਾਰੀਆਂ ਸੀਟਾਂ ਲਈ 30 ਨਵੰਬਰ ਨੂੰ ਇੱਕੋ ਸਮੇਂ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਤੇਲੰਗਾਨਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਅਤੇ ਮਿਜ਼ੋਰਮ ਵਿੱਚ 9 ਅਕਤੂਬਰ ਨੂੰ ਵੋਟਾਂ ਪੈਣ ਦਾ ਐਲਾਨ ਕੀਤਾ ਸੀ। ਸਾਰੇ ਪੰਜ ਰਾਜਾਂ ਵਿੱਚ 3 ਦਸੰਬਰ ਨੂੰ ਚੋਣ ਨਤੀਜੇ ਐਲਾਨੇ ਜਾਣਗੇ।

ਤੇਲੰਗਾਨਾ ਕਾਂਗਰਸ ਵੱਲੋ ਜਾਰੀ ਕੀਤੀ ਦੂਜੀ ਸੂਚੀ…

Telangana Elections 2023