ਕਾਂਗਰਸੀ ਵਿਧਾਇਕ ਨੇ ਦਿੱਤੀ ਧਮਕੀ, ਮੰਤਰੀ ਦੇ ਘਰ ਦੇ ਬਾਹਰ ਦੇਣਗੇ ਧਰਨਾ

Congress, Threatens, Dharna, Minister, House

ਗੁਰਦਾਸਪੁਰ ਹਲਕੇ ਦੇ ਪਿੰਡ ਬੱਬੇਹਾਲੀ ਦੀ ਪੰਚਾਇਤ ਦੀ ਵੰਡ ਨੂੰ ਲੈ ਕੇ ਹੋਇਆ ਵਿਵਾਦ

ਪੰਚਾਇਤੀ ਚੋਣਾਂ ਵਿੱਚ ਐਸ.ਸੀ. ਤੇ ਜਰਨਲ ਸੀਟਾਂ ਦੀ ਰਾਖਵੇਕਰਨ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਲਗਾਏ ਗੰਭੀਰ ਦੋਸ਼

ਚੰਡੀਗੜ। ਵਿਰੋਧੀ ਧਿਰਾਂ ਵਲੋਂ ਪੰਚਾਇਤੀ ਚੋਣਾਂ ਵਿੱਚ ਐਸ.ਸੀ. ਤੇ ਜਰਨਲ ਸੀਟਾਂ ਦੀ ਰਾਂਖਵਂੇਕਰਨ ਨੂੰ ਲੈ ਕੇ ਜਦੋਂ ਸੈਸ਼ਨ ਦੌਰਾਨ ਵਿਰੋਧੀ ਧਿਰਾਂ ਕਾਂਗਰਸ ਨੂੰ ਘੇਰ ਰਹੀਆਂ ਸਨ ਤਾਂ ਅਚਾਨਕ ਹੀ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰ ਸਿੰਘ ਪਾਹੜਾ ਨੇ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲਦੇ ਹੋਏ ਧਰਨਾ ਦੇਣ ਦਾ ਐਲਾਨ ਕਰ ਦਿੱਤਾ। ਬਰਿੰਦਰ ਪਾਹੜਾ ਨੇ ਧਮਕੀ ਦਿੱਤੀ ਕਿ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਕੋਠੀ ਬਾਹਰ ਧਰਨਾ ਲਗਾਉਣ ਦੇ ਨਾਲ ਹੀ ਉਨਾਂ ਨੂੰ ਜਿਹੜੀ ਵੀ ਹੱਦ ਤੱਕ ਜਾਣਾ ਪਿਆ, ਉਹ ਜਾਣਗੇ।
ਵਿਧਾਇਕ ਬਰਿੰਦਰ ਸਿੰਘ ਪਾਹੜਾ ਨੇ ਕਿਹਾ ਕਿ ਵਿਰੋਧੀ ਧਿਰਾਂ ਸਰਕਾਰ ‘ਤੇ ਦੋਸ਼ ਲਾ ਰਹੀਆਂ ਹਨ ਕਿ ਉਨਾਂ ਨਾਲ ਧੱਕਾ ਹੋਇਆ ਹੈ ਪਰ ਸਰਕਾਰ ‘ਚ ਹੋਣ ਦੇ ਬਾਵਜੂਦ ਉਸ ਨਾਲ ਧੱਕਾ ਹੋ ਰਿਹਾ ਹੈ। ਪਿਛਲੇ ਡੇਢ ਸਾਲ ਤੋਂ ਮਂੈ ਪਿੰਡ ਬੱਬੇਹਾਲੀ ਦੀ ਪੰਚਾਇਤ, ਜਿਸਦੀ ਆਬਾਦੀ 4500-4600 ਹੈ, ਦੀਆਂ 2 ਪੰਚਾਇਤਾਂ ਕਰਵਾਉਣ ਲਈ ਕੋਸ਼ਿਸ਼ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਵਿੱਚ ਬੈਠਾ ਹੋਇਆ ਵਿਧਾਇਕ ਆਪਣਾ ਕੰਮ ਨਹੀਂ ਕਰਵਾ ਸਕਦਾ । ਉਨ੍ਹਾਂ ਕਿਹਾ ਕਿ ਸਾਰੇ ਨਿਯਮਾਂ ਅਨੁਸਾਰ ਨੋਟੀਫਿਕੇਸ਼ਨ ਹੋਇਆ ਅਤੇ ਪਿੰਡ ਨੂੰ ਦੋ ਪੰਚਾਇਤਾਂ ਵਿੱਚ ਵੰਡ ਦਿੱਤਾ ਗਿਆ, ਜਿਸ ਦਾ ਨਾਂਅ ਬੱਬੇਹਾਲੀ ਅਤੇ ਨਵਾਂ ਬੱਬੇਹਾਲੀ ਰੱਖ ਦਿੱਤਾ। ਜਿਸ ਤੋਂ ਬਾਅਦ ਚੋਣਾਂ ਦਾ ਕੰਮ ਵੀ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਦੂਜੀ ਪਾਰਟੀ ਹਾਈ ਕੋਰਟ ਚਲੀ ਗਈ ਸੀ ਅਤੇ ਹਾਈ ਕੋਰਟ ਨੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਕਹਿ ਦਿੱਤਾ। ਜਿਸ ਤੋਂ ਬਾਅਦ ਉਹ ਲਗਾਤਾਰ ਡਾਇਰੈਕਟਰ ਅਤੇ ਮੰਤਰੀ ਨੂੰ ਮਿਲਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਪੰਚਾਇਤਾਂ ਦੋ ਕਰ ਦਿੱਤੀ ਗਈਆਂ ਹਨ ਪਰ ਕੱਲ੍ਹ ਹੀ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਇਸ ਨੂੰ ਦੁਬਾਰਾ ਦੋ ਤੋਂ ਇੱਕ ਪੰਚਾਇਤ ਕਰ ਦਿੱਤਾ ਗਿਆ ਹੈ। ਜਦੋਂ ਉਹ ਕੱਲ ਮੰਤਰੀ ਸਾਹਿਬ ਨੂੰ ਮਿਲੇ ਤਾਂ ਉਨਾਂ ਕਿਹਾ ਕਿ ਤੇਰੇ ਨਾਲ ਧੱਕਾ ਹੋਇਆ ਹੈ ਪਰ ਮੈਨੂੰ ਇਹ ਨਹੀਂ ਦੱਸਿਆ ਜਾ ਰਿਹਾ ਹੈ ਕਿ ਧੱਕਾ ਕਿਸੇ ਨੇ ਕੀਤਾ ਹੈ। ਮੈ ਆਪਣੀ ਸਰਕਾਰ ਵਿੱਚ ਕੰਮ ਨਹੀਂ ਕਰਵਾ ਸਕਦਾ ਤਾਂ ਕੀ ਮੈ ਅਕਾਲੀ ਦਲ ਦੀ ਸਰਕਾਰ ਵਿੱਚ ਇਨਸਾਫ਼ ਦੀ ਮੰਗ ਕਰਾਂਗਾ।
ਉਨਾਂ ਕਿਹਾ ਕਿ ਪੰਚਾਇਤ ਮੰਤਰੀ ਕਹਿ ਦੇਣ ਕਿ ਉਨਾਂ ਨੇ ਗਲਤ ਕੀਤਾ ਜਾਂ ਫਿਰ ਡਾਇਰੈਕਟਰ ਨੇ ਕੀਤਾ ਹੈ ਤਾਂ ਕਿ ਮੰਤਰੀ ਜਾਂ ਫਿਰ ਡਾਇਰੈਕਟਰ ਦੇ ਘਰ ਬਾਹਰ ਜਾ ਕੇ ਧਰਨਾ ਲਗਾਵਾਂਗਾ। ਪਾਹੜਾ ਨੇ ਇਹ ਵੀ ਕਿਹਾ ਕਿ ਉਨਾਂ ਨੂੰ ਜਿਹੜੀ ਵੀ ਹੱਦ ਤੱਕ ਜਾਣਾ ਪਿਆ ਉਹ ਉਸ ਹੱਦ ਤੱਕ ਵੀ ਜਾਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।