ਵਿਰੋਧ ਤੇ ਵਿਕਾਸ ਸਮਾਜ ਦੀ ਤਰੱਕੀ ਦੇ ਦੋ ਬੁਨਿਆਦੀ ਪਹਿਲੂ ਹਨ ਪੰਜਾਬ ਦੇ ਸਿੱਖਿਆ ਵਿਭਾਗ ਤੇ ਅਧਿਆਪਕਾਂ ਵਿਚਾਲੇ ਪਿਛਲੇ ਸਾਲਾਂ ਤੋਂ ਟਕਰਾਓ ਚੱਲ ਰਿਹਾ ਸੀ ਖਾਸਕਰ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੇ ਮੁੱਦੇ ‘ਤੇ ਇਸ ਦੇ ਬਾਵਜ਼ੂਦ ਦਸਵੀਂ ਜਮਾਤ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਕੁਝ ਵਿਚਾਰਾਂ ਦੇ ਮੱਤਭੇਦ ਦੇ ਬਾਵਜ਼ੂਦ ਜੇਕਰ ਦੋਵੇਂ ਧਿਰਾਂ ਚੰਗੇ ਕੰਮ ਲਈ ਦ੍ਰਿੜ ਹੋਣ ਤਾਂ ਹਾਲਾਤ ਜ਼ਰੂਰ ਸੁਧਰ ਸਕਦੇ ਹਨ ਇਸ ਵਾਰ ਦਸਵੀਂ ਦੀ ਬੋਰਡ ਦੀ ਪ੍ਰੀਖਿਆ ਦੇ ਨਤੀਜੇ ‘ਚ ਜ਼ਬਰਦਸਤ ਸੁਧਾਰ ਹੋਇਆ ਹੈ ਤੇ ਇਹ 88 ਫੀਸਦੀ ਨੂੰ ਪਾਰ ਕਰ ਗਿਆ ਹੈ ਜੋ ਪਿਛਲੇ ਸਾਲ 58 ਫੀਸਦੀ ਤੱਕ ਸੀਮਤ ਸੀ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਤੇ ਅਧਿਆਪਕਾਂ ਵਿਚਕਾਰ ਨਾ ਸਿਰਫ ਮੱਤਭੇਦ ਰਹੇ ਸਗੋਂ ਹਾਲਾਤ ਟਕਰਾਅ ਭਰੇ ਵੀ ਬਣਦੇ ਰਹੇ ਕਈ ਵਾਰ ਕਾਨੂੰਨ-ਪ੍ਰਬੰਧ ਦੀ ਵੀ ਸਮੱਸਿਆ ਆਈ ਭਾਵੇਂ ਸਿੱਖਿਆ ਦੀ ਬਿਹਤਰੀ ਸਬੰਧੀ ਦੋਵਾਂ ਧਿਰਾਂ ਦੇ ਆਪਣੇ-ਆਪਣੇ ਵਿਚਾਰ ਸਨ ਪਰ ਨਿਸ਼ਾਨਾ ਇੱਕ ਹੀ ਸੀ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਵਿਭਾਗ ਤੇ ਅਧਿਆਪਕਾਂ ਨੇ ਜੋ ਹਿੰਮਤ ਵਿਖਾਈ ਉਹ ਵੀ ਸ਼ਲਾਘਾਯੋਗ ਸੀ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਦੇ ਨਾਲ-ਨਾਲ ਲੋਕਾਂ ‘ਚ ਇਸ ਦਾ ਅਕਸ ਸੁਧਾਰਨ ਦਾ ਵੀ ਉਪਰਾਲਾ ਕੀਤਾ, ਜਿਸ ਦਾ ਨਤੀਜਾ ਹੈ ਕਿ ਸਕੂਲਾਂ ‘ਚ ਦਾਖਲੇ ਵਧੇ ਹਨ ਕਾਫੀ ਅਰਸੇ ਮਗਰੋਂ ਸਰਕਾਰੀ ਸਕੂਲਾਂ ਨੇ ਨਿੱਜੀ ਸਕੂਲਾਂ ਨੂੰ ਟੱਕਰ ਦਿੱਤੀ ਹੈ ਪ੍ਰਬੰਧਾਂ ਪੱਖੋਂ ਵੀ ਪੰਜਾਬ ਦੇ ਕੁਝ ਸਰਕਾਰੀ ਸਕੂਲ ਮੀਡੀਆ ਦੀਆਂ ਸੁਰਖੀਆਂ ‘ਚ ਆਏ ਹਨ ਜਿੱਥੇ ਦਾਖਲੇ ਲਈ ਬੱਚਿਆਂ ਦੇ ਮਾਪਿਆਂ ‘ਚ ਭਾਰੀ ਉਤਸ਼ਾਹ ਰਿਹਾ ਦਰਅਸਲ ਪਿਛਲੇ ਤਿੰਨ ਕੁ ਦਹਾਕਿਆਂ ਤੋਂ ਸਰਕਾਰੀ ਸਕੂਲਾਂ ‘ਚ ਪ੍ਰਬੰਧਾਂ ਤੇ ਪੜ੍ਹਾਈ ਦੇ ਮਿਆਰ ‘ਚ ਬੁਰੀ ਤਰ੍ਹਾਂ ਨਿਘਾਰ ਆਇਆ ਸੀ ਸਿਰਫ ਪੰਜਾਬ ਹੀ ਨਹੀਂ ਉੱਤਰੀ ਭਾਰਤ ਦੇ ਕਈ ਰਾਜਾਂ ‘ਚ ਪਾਸ ਫੀਸਦੀ 50 ਤੱਕ ਡਿੱਗ ਪਈ ਸੀ ਕਈ ਸਕੂਲਾਂ ਦੇ ਬੋਰਡ ਦੀ ਪ੍ਰੀਖਿਆ ‘ਚ ਬੈਠੇ ਸਾਰੇ ਦੇ ਸਾਰੇ ਵਿਦਿਆਰਥੀ ਹੀ ਫੇਲ੍ਹ ਹੁੰਦੇ ਰਹੇ ਜੇਕਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਤੇ ਅਧਿਆਪਕ ਸਿੱਖਿਆ ਨੂੰ ਸਮਰਪਿਤ ਹੋ ਕੇ ਕੰਮ ਕਰਨ ਤਾਂ ਕੋਈ ਮੰਜਲ ਦੂਰ ਨਹੀਂ ਚੰਗਾ ਹੋਵੇ ਜੇਕਰ ਅਧਿਆਪਕਾਂ ਨੂੰ ਧਰਨਿਆਂ ‘ਤੇ ਖੱਜਲ-ਖੁਆਰ ਕਰਨ ਦੀ ਥਾਂ ਸਾਰੇ ਮਸਲਿਆਂ ਦਾ ਹੱਲ ਸਰਕਾਰ ਵੱਲੋਂ ਪੂਰੀ ਵਚਨਬੱਧਤਾ ਤੇ ਜ਼ਿੰਮੇਵਾਰੀ ਨਾਲ ਕੱਢਿਆ ਜਾਵੇ ਬੇਸ਼ੱਕ ਸਰਕਾਰ ਨੇ ਕੁਝ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਦਰਜਾ ਦਿੱਤਾ ਹੈ ਪਰ ਦੂਜੇ ਸਕੂਲਾਂ ‘ਚ ਵੀ ਉਹ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਜੋ ਵਿਦਿਆਰਥੀ ਦੇ ਬਹੁਪੱਖੀ ਵਿਕਾਸ ਲਈ ਜ਼ਰੂਰੀ ਹਨ ਸਕੂਲ ਮੁਖੀਆਂ ਤੇ ਅਧਿਆਪਕਾਂ ਦੀਆਂ ਤੈਨਾਤੀਆਂ ਦੀ ਘਾਟ ਪੂਰੀ ਕੀਤੀ ਜਾਣੀ ਚਾਹੀਦੀ ਹੈ ਪੇਂਡੂ ਖੇਤਰ ਦੇ ਸਕੂਲਾਂ ‘ਚ ਗਿਆਰਵੀਂ, ਬਾਰ੍ਹਵੀਂ ‘ਚ ਨਾਨ-ਮੈਡੀਕਲ, ਮੈਡੀਕਲ, ਕਾੱਮਰਸ ਦੀ ਪੜ੍ਹਾਈ ਅਜੇ ਸੁਫ਼ਨਾ ਹੀ ਹੈ ਜੇਕਰ ਸਹੀ ਪ੍ਰਬੰਧ ਹੋਣ ਤਾਂ ਇਨ੍ਹਾਂ ਵਿਸ਼ਿਆਂ ਲਈ ਦਾਖਲੇ ਦੀ ਘਾਟ ਨਹੀਂ ਰਹੇਗੀ ਦਸਵੀਂ ਦੇ ਚੰਗੇ ਨਤੀਜਿਆਂ ਲਈ ਸਿੱਖਿਆ ਵਿਭਾਗ ਤੇ ਅਧਿਆਪਕ ਵਧਾਈ ਦੇ ਪਾਤਰ ਹਨ ਉਮੀਦ ਕਰਨੀ ਚਾਹੀਦੀ ਹੈ ਕਿ ਸੂਬਾ ਸਿੱਖਿਆ ਦੇ ਖੇਤਰ ‘ਚ ਫਿਰ ਆਪਣੇ ਗੁਆਚੇ ਹੋਏ ਰੁਤਬੇ ਨੂੰ ਹਾਸਲ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।