ਕਾਮਰੇਡ ਗੁਰਦੇਵ ਸਿੰਘ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ

Body-Donation
ਕਾਮਰੇਡ ਗੁਰਦੇਵ ਸਿੰਘ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ

(ਗੁਰਤੇਜ ਜੋਸੀ) ਮਾਲੇਰਕੋਟਲਾ। ਜ਼ਿਲ੍ਹਾ ਮਾਲੇਰਕੋਟਲਾ ਅਧੀਨ ਆਉਦੇ ਬਲਾਕ ਸੰਦੌੜ ਦੇ ਪਿੰਡ ਅਬਦੁਲਾਪੁਰ ਚੁਹਾਣੇ ਦੇ ਵਸਨੀਕ ਡੇਰਾ ਸੱਚਾ ਸੌਦਾ ਦੇ ਇੱਕ ਸ਼ਰਧਾਲੂ ਪਰਿਵਾਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਪਰਿਵਾਰਕ ਮੈਂਬਰ ਦੇ ਦੇਹਾਂਤ ਤੋਂ ਬਾਅਦ ਮ੍ਰਿਤਕ ਦੇਹ ਨੂੰ ਮੈਡੀਕਲ (Body Donation) ਖੋਜਾਂ ਲਈ ਦਾਨ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਘਰਸ਼ੀ ਯੋਧੇ ਰਹੇ ਕਾਮਰੇਡ ਗੁਰਦੇਵ ਸਿੰਘ ਇੰਸ਼ਾਂ ਵਾਸੀ ਪਿੰਡ ਅਬਦੁਲਾਪੁਰ ਚੁਹਾਣੇ ਜਿਸ ਦਾ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ ,ਪਰਿਵਾਰਕ ਮੈਬਰਾਂ ਨੇ ਆਪਣੀ ਸਹਿਮਤੀ ਨਾਲ ਕਾਮਰੇਡ ਗੁਰਦੇਵ ਸਿੰਘ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਅੰਮ੍ਰਿਤਾ ਇੰਸਟੀਚਿਉਟ ਆਫਮੈਡੀਕਲ ਸਾਇੰਸ ਅਤੇ ਖੋਜ ਸੈਟਰ ਫਰੀਦਾਬਾਦ (ਹਰਿਆਣਾ) ਨੂੰ ਦਾਨ ਕਰ ਦਿੱਤਾ ਹੈ।

ਗੁਰਦੇਵ ਸਿੰਘ ਇੰਸਾਂ ਨੇ ਬਲਾਕ ਸੰਦੌੜ ਦੇ ਦੂਸਰੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਅੱਜ ਬਾਅਦ ਦੁਪਿਹਰ ਪਰਿਵਾਰਕ ਮੈਬਰਾਂ ਅਤੇ ਇੱਕਤਰ ਸਮੂੰਚੀ ਸਾਧ-ਸੰਗਤ ਅਤੇ ਸਬੰਧਿਤ ਰਿਸ਼ਤੇਦਾਰਾਂ ਨੇ ਗੁਰਦੇਵ ਸਿੰਘ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਪਿੰਡ ਵਿੱਚੋਂ ਦੀ ਪਰਕਰਮਾ ਕਰਦਿਆਂ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ।

Body-Donation

ਇਹ ਵੀ ਪੜ੍ਹੋ : ਭਾਖੜਾ ਨਹਿਰ ‘ਚ ਡੁੱਬ ਰਹੀ ਲੜਕੀ ਨੂੰ ਫੌਜੀ ਨੇ ਬਚਾਇਆ, ਵੀਡੀਓ ਵਾਇਰਲ

 ਇਸ ਮੌਕੇ ਬਲਾਕ ਮਾਲੇਰਕੋਟਲਾ,ਬਲਾਕ ਸੰਦੌੜ, ਗੁਆਰਾ ਅਤੇ ਰਿਸ਼ਤੇਦਾਰ ਸਕੇ-ਸਬੰਧੀ, ਬਲਾਕਾਂ ਦੀ ਸਾਧ-ਸੰਗਤ ਹਾਜਰ ਸੀ। ਇਸ ਮੌਕੇ ਅੰਤਿਮ ਵਿਦਾਇਗੀ ਦੇਣ ਲਈ ਜ਼ਿਲ੍ਹਾ ਮਾਲੇਰਕੋਟਲਾ ਦੀਆਂ ਕਾਮਰੇਡ ਜਥੇਬੰਦੀਆਂ ਨੇ ਕਾ: ਅਬਦੁਲ ਸਤਾਰ ਅਤੇ ਕਾ: ਕਰਤਾਰ ਸਿੰਘ ਮਹੋਲੀ ਦੀ ਰਹਿਨੁਮਾਈ ਹੇਠ ਮ੍ਰਿਤਕ ਗੁਰਦੇਵ ਸਿੰਘ ਦੀ ਮ੍ਰਿਤਕ ਦੇਹ ਉੱਪਰ ਪਾਰਟੀ ਵਰਕਰ ਹੋਣ ਦੇ ਨਾਤੇ ਪਾਰਟੀ ਦਾ ਝੰਡਾ ਵੀ ਪਾਇਆ ਅਤੇ ਕਾਮਰੇਡ ਗੁਰਦੇਵ ਸਿੰਘ ਨੂੰ ਸਲਾਮੀ ਵੀ ਦਿੱਤੀ। (Body Donation)

ਜਿਕਰਯੋਗ ਹੈ ਕਿ ਇਸ ਪਿੰਡ ਵਿੱਚੋਂ ਪਹਿਲਾ ਸਰੀਰ ਦਾਨ ਹੋਣ ’ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਇਸ ਅਨੌਖੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਪਰਿਵਾਰਕ ਮੈਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਬਜ਼ੁਰਗ ਜੋ ਬਹੁਤ ਪੁਰਾਣੇ ਸਮੇਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ। ਜਿੰਨਾ ਨੇ ਡੇਰਾ ਸੱਚਾ ਸੌਦਾ ਦੀਆਂ ਸਿਿਖਆਵਾਂ ’ਤੇ ਚੱਲਦਿਆਂ ਪਹਿਲਾ ਹੀ ਆਪਣਾ ਸਰੀਰਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ, ਜੋ ਅਨੁਸਾਰ ਹੀ ਅਸੀਂ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਬਿਨਾ ਕਿਸੇ ਦਬਾਅ ਤੋਂ ਇਹ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ।

ਕੀ ਕਿਹਾ ਪਿੰਡ ਵਾਸ਼ੀਆਂ ਨੇ (Body Donation)

ਪਿਡ ਵਾਸੀਆਂ ਨੇ ਇਸ ਨੇਕ ਕੰਮਾਂ ਦੀ ਲ਼ਲਾਘਾ ਕਰਦਿਆਂ ਕਿਹਾ ਕਿ ਪਰਿਵਾਰ ਦਾ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਜੇਕਰ ਅਸੀਂ ਸਰੀਰ ਦਾਨ ਕਰਾਂਗੇ ਤਾਂ ਹੀ ਸਾਡੇ ਬੱਚੇ ਉੱਥੋਂ ਸਿੱਖਿਆ ਹਾਸਲ ਕਰਨਗੇ। ਉਨਾਂ ਹੋਰ ਲੋਕਾ ਨੂੰ ਵੀ ਅਪੀਲ ਕਰਦਿਆ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਸਰੀਰਦਾਨ ਕਰਨੇ ਚਾਹੀਦੇ ਹਨ।

ਕੀ ਕਿਹਾ ਕਾਮਰੇਡ ਕਰਤਾਰ ਸਿੰਘ ਨੇ

Body-Donation

ਗੱਲਬਾਤ ਕਰਦਿਆਂ ਤਹਿਸੀਲ ਸਕੱਤਰ ਐਹਿਮਦਗੜ੍ਹ ਨੇ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਕਾਮਰੇਡ ਗੁਰਦੇਵ ਸਿੰਘ ਦਾ ਸਰੀਰਦਾਨ ਕਰਨਾ ਪਰਿਵਾਰ ਲਈ ਬਹੁਤ ਵੱਡੀ ਅਤੇ ਮਾਣ ਵਾਲੀ ਗੱਲ ਹੈ। ਕਾਮਰੇਡ ਗੁਰਦੇਵ ਸਿੰਘ ਇੱਕ ਸੰਘਰਸ਼ੀ ਯੋਧਾ ਸੀ ਜਿਸ ਨੇ ਲੋਕਾੰ ਲਈ ਬਹੁਤ ਹੀ ਸੰਘਰਸ਼ ਕੀਤੇ । ਗੁਰਦੇਵ ਸਿੰਘ ਜਿਉਦੇ ਜੀ ਆਮ ਲੋਕਾਂ ਦੇ ਕੰਮ ਆਏ ਅਤੇ ਹੁਣ ਮਰਕੇ ਮੈਡੀਕਲ ਕਾਲਜਾਂ ਵਿੱਚ ਕੋਰਸ ਕਰ ਰਹੇ ਬੱਚਿਆਂ ਦੇ ਕੰਮ ਆਉਣਗੇ। ਉਨਾਂ ਹੋਰ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਸਾਨੂੰ ਕਾਮਰੇਡ ਗੁਰਦੇਵ ਸਿੰਘ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਆਪਣਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨਾ ਚਾਹੀਦਾ ਹੈ ।

ਇਸ ਨੇਕ ਕੰਮ ਬਾਰੇ ਅੰਮ੍ਰਿਤਾ ਇੰਸਟੀਚਿਊਟ ਆਫਮੈਡੀਕਲ ਸਾਇੰਸ ਅਤੇ ਖੋਜ ਸੈਟਰ ਫਰੀਦਾਬਾਦ (ਹਰਿਆਣਾ) ਦੇ ਡਾਕਟਰਾੰ ਨੇ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਸ਼ਰਧਾਲੂਆਂ ਵੱਲੋ ਸਰੀਰਦਾਨ ਕਰਨਾ ਇੱਕ ਬਹੁਤ ਹੀ ਵੱਡਾ ਉਪਰਾਲਾ ਹੈ ਅਜਿਹਾ ਕੰਮ ਲੱਖਾ ਲੋਕਾ ;ਚੋ ਕੋਈ-ਕੋਈ ਹੀ ਕਰਦਾ ਹੈ।ਇਹ ਬਹੁੱਤ ਹੀ ਸਲਾਘਾਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਇਸ ਮ੍ਰਿਤਕ ਸਰੀਰ ਤੋਂ ਸਾਡੇ ਕਾਲਜ ਵਿੱਚ ਵਿਦਿਆਰਥੀ ਖੋਜਾਂ ਕਰਕੇ ਬਿਮਾਰੀਆਂ ਦਾ ਪਤਾ ਲਗਾ ਕੇ ਹੋਰ ਵਿਅਕਤੀਆਂ ਦੀਆਂ ਜਾਨਾਂ ਬਚਾਉਣਗੇ। ਇਸ ਸ਼ਲਾਘਾਯੋਗ ਕੰਮ ਦਾ ਸਿਹਰਾ ਉਨ੍ਹਾਂ ਪੂਜਨੀਕ ਗੁਰੁੂ ਜੀ ਨੂੰ ਦਿੱਤਾ।