Bhagwant Mann: ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਪਹੁੰਚੇ ਸੀਐਮ ਮਾਨ

Bhagwant Mann
Bhagwant Mann: ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਪਹੁੰਚੇ ਸੀਐਮ ਮਾਨ

ਆਪ ਵਰਕਰਾਂ ਨੇ ਭਾਜਪਾ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ (Bhagwant Mann)

(ਸੱਚ ਕਹੂੰ ਨਿਊਜ਼) ਨਵਾਂ ਸ਼ਹਿਰ। ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਦੇਸ਼ ਭਰ ‘ਚ ‘ਆਪ’ ਆਗੂ ਅਤੇ ਵਰਕਰ ਭੁੱਖ ਹੜਤਾਲ ‘ਤੇ ਰਹੇ। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਐਤਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕਡ਼ ਕਲਾਂ ਪਹੁੰਚੇ। ਮੁੱਖ ਮੰਤਰੀ ਮਾਨ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇੱਥ ਪਹੁੰਚਣ ’ਤੇ ਮਾਨ ਨੇ ਆਖਿਆ ਇਨਕਲਾਬੀ ਸੋਚ ਤੇ ਬੁਲੰਦ ਇਰਾਦੇ ਰੱਖਣ ਵਾਲੇ ਅਰਵਿੰਦ ਕੇਜਰੀਵਾਲ ਜੀ ਲਈ ਅੱਜ ਪੂਰੇ ਦੇਸ਼ ‘ਚ ‘ਆਪ’ ਵਲੰਟੀਅਰ ਤੇ ਅਹੁਦੇਦਾਰ ਇੱਕ ਦਿਨ ਦਾ ਵਰਤ ਰੱਖ ਰਹੇ ਹਨ, ਮੈਂ ਵੀ ਰੱਖ ਰਿਹਾ ਹਾਂ। ਮੁੱੜ ਮੰਤਰੀ ਦੇ ਨਾਲ ਹੀ ਆਪ ਦੇ ਸਾਰੇ ਵਿਧਾਇਕ ਖਟਕੜਕਲਾਂ ਪਹੁੰਚੇ। ਇੱਥੇ ਪਹੁੰਚਣ ’ਤੇ ਆਪ ਵਰਕਰਾਂ ਨੇ ਭਾਜਪਾ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਤਾਨਾਸ਼ਾਹ ਸਰਕਾਰ ਖ਼ਿਲਾਫ਼ ਬੋਲਣ ਵਾਲਿਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ

ਮੁੱਖ ਮੰਤਰੀ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਵੱਲੋਂ ਦੇਸ਼ ਦੇ ਲੋਕਤੰਤਰ ਲਈ ਦਿੱਤੀ ਕੁਰਬਾਨੀ ਅੱਜ ਖ਼ਤਰੇ ਵਿੱਚ ਹੈ। ਆਓ ਇਕੱਠੇ ਹੋ ਕੇ ਇਹਨਾਂ ਤਾਨਾਸ਼ਾਹੀ ਲੀਡਰਾਂ ਤੋਂ ਸ਼ਹੀਦਾਂ ਦੀ ਧਰਤੀ ਦੇ ਇਸ ਲੋਕਤੰਤਰ ਨੂੰ ਬਚਾਈਏ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਤਾਨਾਸ਼ਾਹ ਸਰਕਾਰ ਖ਼ਿਲਾਫ਼ ਬੋਲਣ ਵਾਲਿਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਕੋਈ ਵੀ ਖ਼ਬਰ ਬਾਹਰ ਨਹੀਂ ਆਉਣ ਦਿੱਤੀ ਜਾਂਦੀ। ਸਮਝ ਨਹੀਂ ਆਉਂਦੀ ਕਿ ਅਸੀਂ ਅੰਗਰੇਜ਼ਾਂ ਦੇ ਰਾਜ ‘ਚ ਅਜ਼ਾਦ ਸੀ ਜਾਂ ਹੁਣ ਹਾਂ। ਤਾਨਾਸ਼ਾਹੀ ਰਵੱਈਆ ਅਪਣਾ ਕੇ ਭਾਜਪਾ ਸੱਚ ਨੂੰ ਦਬਾਅ ਕੇ ਲੋਕਤੰਤਰ ਦਾ ਸ਼ਰੇਆਮ ਘਾਣ ਕਰ ਰਹੀ ਹੈ। ਹੁਣ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਡਰ ਸਤਾ ਰਿਹਾ ਹੈ ਕਿ ਸਾਡੇ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਦਾ ਕੀ ਬਣੇਗਾ।

Bhagwant Mann

ਇਹ ਵੀ ਪੜ੍ਹੋ: Punjab Police Encounter: ਫਰੀਦਕੋਟ ’ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ

ਮੁੱਖ ਮੰਤਰੀ (Bhagwant Mann) ਨੇ ਆਖਿਆ ਕਿ ਭਾਜਪਾ ਨੂੰ 26 ਸਾਲਾਂ ਬਾਅਦ ਪਾਰਲੀਮੈਂਟ ‘ਚ 2 ਸੀਟਾਂ ਆਈਆਂ ਸੀ ਤੇ ਕਾਂਗਰਸ ਦਾ 45 ਸਾਲਾਂ ਬਾਅਦ ਪਹਿਲਾ ਕੌਂਸਲਰ ਜਿੱਤਿਆ ਸੀ. ‘ਆਪ’ 10 ਸਾਲਾਂ ‘ਚ ਨੈਸ਼ਨਲ ਪਾਰਟੀ ਬਣ ਗਈ। ਹੁਣ ਵਿਰੋਧੀਆਂ ਨੂੰ ਇਹੀ ਡਰ ਸਤਾ ਰਿਹਾ ਹੈ ਕਿ ਕਿਤੇ ਸਾਨੂੰ ਸੱਤਾ ਤੋਂ ਲਾਂਭੇ ਨਾ ਕਰ ਦਿੱਤਾ ਜਾਵੇ। ਉਨਾਂ ਪ੍ਰਧਾਨ ਮੰਤਰੀ ’ਤੇ ਤੰਜ ਕੱਸਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਸਾਬ੍ਹ ਆਪਣੀ ਪੜ੍ਹਾਈ ਦੀਆਂ ਡਿਗਰੀਆਂ ਛੱਡੋ ਚਾਹ ਵਾਲੀ ਕੇਤਲੀ ਹੀ ਦਿਖਾ ਦਿਓ। ਜਿਸ ਵਿੱਚ ਤੁਸੀਂ ਚਾਹ ਵੇਚਦੇ ਸੀ। ਹੁਣ ਲੋਕ ਤੁਹਾਡੇ ਜੁਮਲਿਆਂ ਤੇ ਝੂਠ ਦੇ ਜਾਲ ਵਿੱਚ ਨਹੀਂ ਫਸਣ ਵਾਲੇ ਨਹੀਂ ਹਨ। Bhagwant Mann