ਲਗਜ਼ਰੀ ਬੱਸਾਂ ’ਚ ਬੱਠਲ ਤੇ ਝਾੜੂ ਲੈ ਕੇ ਪੁੱਜੇ ਸੇਵਾਦਾਰਾਂ ਨੇ ਚਮਾਇਆ ਸ਼ਹਿਰ ਭੀਮ

ਹੈਰਾਨ ਹੋਏ ਲੋਕ ਸੇਵਾਦਾਰਾਂ ਨੂੰ ਰੋਕ-ਰੋਕ ਕੇ ਪੁੱਛਦੇ ਰਹੇ | Cleanliness Campaign

ਭੀਮ ‘ਰਾਜਸਥਾਨ’ (ਸੁਖਜੀਤ ਮਾਨ)। ਰਾਜਸਥਾਨ ਦੇ ਜ਼ਿਲ੍ਹਾ ਰਾਜਸਮੰਦ ਦੀ ਤਹਿਸੀਲ ਭੀਮ ’ਚ ਅੱਜ ਜਦੋਂ ਦਿਨ ਚੜ੍ਹਦਿਆਂ ਹੀ ਲਗਜ਼ਰੀ ਬੱਸਾਂ ’ਚੋਂ ਬੱਠਲ, ਝਾੜੂ, ਤੇ ਕਸੀਏ ਆਦਿ ਚੁੱਕ ਕੇ ਸੇਵਾਦਾਰ ਉੱਤਰੇ ਤਾਂ ਸਥਾਨਕ ਵਾਸੀ ਦੇਖਦੇ ਰਹਿ ਗਏ । ਹੈਰਾਨ ਹੋਏ ਲੋਕ ਸੇਵਾਦਾਰਾਂ ਨੂੰ ਰੋਕ-ਰੋਕ ਕੇ ਪੁੱਛਦੇ ਰਹੇ। ਜਦੋਂ ਸੇਵਾਦਾਰ ਦੱਸਦੇ ਕਿ ਉਹ ਤੁਹਾਡੇ ਸ਼ਹਿਰ ’ਚ ਸਫ਼ਾਈ ਕਰਨਗੇ ਤਾਂ ਲੋਕ ਸੋਚਦੇ ਕਿ ਇਸ ਤਰ੍ਹਾਂ ਕਿਵੇਂ ਪੂਰਾ ਸ਼ਹਿਰ ਸਾਫ਼ ਹੋ ਜਾਵੇਗਾ ਪਰ ਜਦੋਂ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂਪੀ ਦਰਬਾਰ ’ਚੋਂ ਖੁਦ ਆਪਣੇ ਪਵਿੱਤਰ ਕਰ ਕਮਲਾਂ ਨਾਲ ਝਾੜੂ ਲਗਾ ਕੇ ਸਫ਼ਾਈ ਦੀ ਸ਼ੁਰੂਆਤ ਕੀਤੀ ਤਾਂ ਭੀਮ ਸ਼ਹਿਰ ’ਚ ਵੀ ਹਜ਼ਾਰਾਂ ਸੇਵਾਦਾਰ ਸਫ਼ਾਈ ’ਚ ਜੁਟ ਗਏ। ਸੇਵਾਦਾਰਾਂ ਦੇ ਇਸ ਜ਼ਜਬੇ ਨੂੰ ਦੇਖ ਕੇ ਸਥਾਨਕ ਵਾਸੀ ਕਹਿ ਉੱਠੇ ‘ਧੰਨ ਹਨ ਤੁਹਾਡੇ ਗੁਰੂ ਜੀ, ਜੋ ਅਜਿਹੀ ਸਿੱਖਿਆ ਦਿੰਦੇ ਹਨ’।

ਭੀਮ : ਸਫ਼ਾਈ ਮਹਾਂ ਅਭਿਆਨ ਤਹਿਤ ਭੀਮ ’ਚ ਸਫ਼ਾਈ ਦੀ ਸ਼ੁਰੂਆਤ ਕਰਵਾਉਂਦੇ ਹੋਏ ਥਾਣਾ ਮੁਖੀ ਸੰਗੀਤਾ।

ਵੇਰਵਿਆਂ ਮੁਤਾਬਿਕ ਭੀਮ ਕਸਬੇ ’ਚ ਸਫ਼ਾਈ ਦੀ ਸ਼ੁਰੂਆਤ ਟਰੱਕ ਯੂਨੀਅਨ ਕੋਲ ਸਥਾਨਕ ਥਾਣਾ ਮੁਖੀ ਸੰਗੀਤਾ ਵੱਲੋਂ ਸੇਵਾਦਾਰਾਂ ਨਾਲ ਝਾੜੂ ਲਗਾ ਕੇ ਸ਼ੁਰੂਆਤ ਕੀਤੀ। ਉਨ੍ਹਾਂ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਫ਼ਾਈ ਦੀ ਮੁਹਿੰਮ ਬਹੁਤ ਸ਼ਲਾਘਾਯੋਗ ਹੈ। ਸੇਵਾਦਾਰਾਂ ਦੇ ਜਜ਼ਬੇ ਨੂੰ ਦੇਖ ਕੇ ਭੀਮ ਵਾਸੀਆਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ। ਸੇਵਾਦਾਰਾਂ ਨੇ ਪੂਰੇ ਜ਼ਜਬੇ ਨਾਲ ਸਫ਼ਾਈ ਕੀਤੀ। ਸੇਵਾਦਾਰਾਂ ’ਚ ਸਫ਼ਾਈ ਪ੍ਰਤੀ ਲਗਨ ਇਸ ਤਰ੍ਹਾਂ ਸੀ ਕਿ ਜਿਵੇਂ ਉਹ ਸੈਂਕੜੇ ਕਿਲੋਮੀਟਰ ਦੂਰ ਕਿਸੇ ਹੋਰ ਥਾਂ ਨਹੀਂ ਬਲਕਿ ਆਪਣੇ ਹੀ ਘਰ ’ਚ ਸਫ਼ਾਈ ਕਰ ਰਹੇ ਹੋਣ। (Cleanliness Campaign)

ਭੀਮ : ਮੁੱਢਲਾ ਸਿਹਤ ਕੇਂਦਰ ਭੀਮ ’ਚ ਸਫ਼ਾਈ ਕਰਦੇ ਹੋਏ ਸੇਵਾਦਾਰ। ਤਸਵੀਰ : ਸੁਖਜੀਤ ਮਾਨ

ਸਥਾਨਕ ਵਾਸੀ ਈਸ਼ਵਰ ਸਿੰਘ ਜੋ ਟੂਰ ਐਂਡ ਟਰੈਵਲਰ ਤਹਿਤ ਟ੍ਰਾਂਸਪੋਰਟ ਦਾ ਕੰਮ ਕਰਦੇ ਹਨ, ਨੇ ਕਿਹਾ ਕਿ ਉਸਨੇ ਆਪਣੀ 30 ਸਾਲ ਦੀ ਉਮਰ ’ਚ ਅਜਿਹਾ ਕੰਮ ਕਰਦੇ ਕਿਸੇ ਨੇ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਸੇਵਾਦਾਰ ਤਾਂ ਇੱਕ ਵਾਰ ਸਫ਼ਾਈ ਕਰਕੇ ਚਲੇ ਗਏ ਪਰ ਹੁਣ ਸਥਾਨਕ ਦੁਕਾਨਦਾਰਾਂ ਸਮੇਤ ਸਮੁੱਚੇ ਕਸਬਾ ਵਾਸੀਆਂ ਦੀ ਜਿੰਮੇਵਾਰੀ ਬਣ ਗਈ ਕਿ ਉਹ ਸਫ਼ਾਈ ਨੂੰ ਬਰਕਰਾਰ ਰੱਖਣ।

ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲੇਫਅਰ ਫੋਰਸ ਵਿੰਗ ਦੇ ਸੇਵਾਦਾਰ ਵੀ ਕਸਬੇ ’ਚ ਸਫ਼ਾਈ ਕਰਨ ਦੇ ਨਾਲ-ਨਾਲ ਲੋਕਾਂ ਨੂੰ ਸਫ਼ਾਈ ਦੇ ਫ਼ਾਇਦੇ ਦੱਸਦੇ ਹੋਏ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਜਗਪ੍ਰੀਤ ਸਿੰਘ ਇੰਸਾਂ ਨੇ ਦੱਸਿਆ ਕਿ ਦੁਕਾਨਦਾਰ ਸੇਵਾਦਾਰਾਂ ਦੇ ਜਜਬੇ ਤੋਂ ਇਸ ਕਦਰ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਅੱਗੇ ਕੂੜਾਦਾਨ ਰੱਖ ਲਏ ਜਦੋਂਕਿ ਪਹਿਲਾਂ ਉਹ ਦੁਕਾਨ ਨਾਲ ਸਬੰਧਿਤ ਕੂੜਾ ਆਦਿ ਖੁੱਲੇ ’ਚ ਸੁੱਟਦੇ ਸਨ।

ਬਿਮਾਰੀਆਂ ਤੋਂ ਮਿਲੇਗੀ ਰਾਹਤ : ਐਸਐਮਓ

Cleanliness Campaign
ਐਸਐਮਓ ਡਾ. ਪ੍ਰਵੀਨ ਕੁਮਾਰ

ਮੁੱਢਲਾ ਸਿਹਤ ਕੇਂਦਰ ਭੀਮ ਦੇ ਐਸਐਮਓ ਡਾ. ਪ੍ਰਵੀਨ ਕੁਮਾਰ ਨੇ ਸਫਾਈ ਮੁਹਿੰਮ ਤਹਿਤ ਸ਼ਹਿਰ ਭੀਮ ਵਿੱਚ ਕੀਤੀ ਮੁਕੰਮਲ ਸਫਾਈ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਸਲਾਘਾਯੋਗ ਕਾਰਜ ਹੈ। ਉਹਨਾਂ ਕਿਹਾ ਕਿ ਇਸ ਮੁਹਿੰਮ ਨਾਲ ਬਿਮਾਰੀਆਂ ਤੋਂ ਰਾਹਤ ਮਿਲੇਗੀ। ਸਾਫ ਸਫਾਈ ਹੋਣ ਨਾਲ ਮਨੁੱਖਾਂ ਤੇ ਪਸ਼ੂਆਂ ਦੋਵਾਂ ਨਾਲ ਸਬੰਧਿਤ ਬਿਮਾਰੀਆਂ ਨਹੀਂ ਫੈਲਣਗੀਆਂ।

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।