ਇੱਕ ਹੱਥ ਨਾਲ ਤਾੜੀ

ਇੱਕ ਹੱਥ ਨਾਲ ਤਾੜੀ

ਸੰਨਿਆਸ ਲੈਣ ਤੋਂ ਬਾਅਦ ਗੌਤਮ ਬੁੱਧ ਨੇ ਅਨੇਕਾਂ ਖੇਤਰਾਂ ਦੀ ਯਾਤਰਾ ਕੀਤੀ ਇੱਕ ਵਾਰ ਉਹ ਇੱਕ ਪਿੰਡ ’ਚ ਗਏ ਉੱਥੇ ਇੱਕ ਔਰਤ ਉਨ੍ਹਾਂ ਕੋਲ ਆਈ ਤੇ ਬੋਲੀ, ‘‘ਤੁਸੀਂ ਤਾਂ ਕੋਈ ਰਾਜ ਕੁਮਾਰ ਲੱਗਦੇ ਹੋ ਕੀ ਮੈਂ ਜਾਣ ਸਕਦੀ ਹਾਂ ਕਿ ਇਸ ਜਵਾਨੀ ’ਚ ਭਗਵੇਂ ਕੱਪੜੇ ਪਹਿਨਣ ਦਾ ਕੀ ਕਾਰਨ ਹੈ?’’ ਬੁੱਧ ਨੇ ਨਿਮਰ ਭਾਵ ਨਾਲ ਉੱਤਰ ਦਿੱਤਾ ਕਿ ਤਿੰਨ ਸਵਾਲਾਂ ਦੇ ਹੱਲ਼ ਲੱਭਣ ਲਈ ਉਨ੍ਹਾਂ ਨੇ ਸੰਨਿਆਸ ਲਿਆ ਇਹ ਸਰੀਰ ਜੋ ਜਵਾਨ ਤੇ ਆਕਰਸ਼ਕ ਹੈ, ਪਰ ਛੇਤੀ ਹੀ ਇਹ ਬੁੱਢਾ ਹੋਵੇਗਾ, ਫ਼ਿਰ ਬਿਮਾਰ ਤੇ ਅੰਤ ’ਚ ਮੌਤ ਦੇ ਮੂੰਹ ’ਚ ਚਲਾ ਜਾਵੇਗਾ ਮੈਂ ਬੁਢਾਪੇ, ਬਿਮਾਰੀ ਤੇ ਮੌਤ ਦੇ ਕਾਰਨ ਦਾ ਗਿਆਨ ਪ੍ਰਾਪਤ ਕਰਨਾ ਹੈ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਉਸ ਔਰਤ ਨੇ ਉਨ੍ਹਾਂ ਨੂੰ ਭੋਜਨ ਲਈ ਸੱਦਾ ਦਿੱਤਾ ਛੇਤੀ ਹੀ ਇਹ ਗੱਲ ਪੂਰੇ ਪਿੰਡ ’ਚ ਫੈਲ ਗਈ ਪਿੰਡ ਵਾਸੀ ਬੁੱਧ ਕੋਲ ਆਏ ਤੇ ਬੇਨਤੀ ਕੀਤੀ ਕਿ ਉਹ ਇਸ ਔਰਤ ਦੇ ਘਰ ਭੋਜਨ ਕਰਨ ਨਾ ਜਾਣ ਕਿਉਂਕਿ ਉਹ ਚਰਿੱਤਰਹੀਣ ਹੈ

ਬੁੱਧ ਨੇ ਪਿੰਡ ਦੇ ਮੁਖੀਆ ਤੋਂ ਪੁੱਛਿਆ, ‘‘ਕੀ ਤੁਸੀਂ ਵੀ ਮੰਨਦੇ ਹੋ ਕਿ ਉਹ ਔਰਤ ਚਰਿੱਤਰਹੀਣ ਹੈ?’’ ਮੁਖੀਆ ਨੇ ਕਿਹਾ, ‘‘ਮੈਂ ਸਹੁੰ ਖਾ ਕੇ ਕਹਿੰਦਾ ਹਾਂ ਕਿ ਉਹ ਬੁਰੇ ਚਰਿੱਤਰ ਵਾਲੀ ਹੈ ਤੁਸੀਂ ਉਸ ਦੇ ਘਰ ਨਾ ਜਾਓ’’ ਬੁੱਧ ਨੇ ਮੁਖੀਆ ਦਾ ਸੱਜਾ ਹੱਥ ਫੜਿਆ ਤੇ ਉਸ ਨੂੰ ਤਾੜੀ ਵਜਾਉਣ ਲਈ ਕਿਹਾ ਮੁਖੀਆ ਨੇ ਕਿਹਾ, ‘‘ਮੈਂ ਇੱਕ ਹੱਥ ਨਾਲ ਤਾੜੀ ਨਹੀਂ ਵਜਾ ਸਕਦਾ ਕਿਉਂਕਿ ਮੇਰਾ ਦੂਜਾ ਹੱਥ ਤੁਸੀਂ ਫੜਿਆ ਹੋਇਆ ਹੈ’’ ਬੁੱਧ ਬੋਲਿਆ, ‘‘ਇਸੇ ਤਰ੍ਹਾਂ ਇਹ ਖ਼ੁਦ ਚਰਿੱਤਰਹੀਣ ਕਿਵੇਂ ਹੋ ਸਕਦੀ ਹੈ ਜਦ ਤੱਕ ਇਸ ਪਿੰਡ ਦੇ ਮਰਦ ਚਰਿੱਤਰਹੀਣ ਨਾ ਹੋਣ? ਜੇਕਰ ਪਿੰਡ ਦੇ ਸਾਰੇ ਮਰਦ ਚੰਗੇ ਹੁੰਦੇ ਤਾਂ ਇਹ ਔਰਤ ਅਜਿਹੀ ਨਾ ਹੁੰਦੀ ਇਸ ਲਈ ਇਸਦੇ ਚਰਿੱਤਰ ਲਈ ਇੱਥੋਂ ਦੇ ਮਰਦ ਜਿੰਮੇਵਾਰ ਹਨ’’ ਇਹ ਸੁਣ ਕੇ ਸਾਰੇ ਸ਼ਰਮਿੰਦਾ ਹੋ ਗਏ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ