ਸੀ.ਆਈ.ਏ. ਸਟਾਫ ਫਿਰੋਜ਼ਪੁਰ ਵੱਲੋਂ 3 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 2 ਕਿੱਲੋ ਹੈਰੋਇਨ, 25 ਲੱਖ 5 ਹਜ਼ਾਰ ਰੁਪਏ ਡਰੱਗ ਮਨੀ, ਹਥਿਆਰ ਕੀਤੇ ਬਰਾਮਦ

ਭਾਰਤ – ਪਾਕਿ ਸਰਹੱਦ ਰਾਹੀਂ ਮੰਗਵਾ ਕੇ ਅੱਗੇ ਕਰਦੇ ਸੀ ਸਪਲਾਈ

ਫਿਰੋਜ਼ਪੁਰ, (ਸਤਪਾਲ ਥਿੰਦ)। ਨਸ਼ੇ ਖਿਲਾਫ ਵੱਢੀ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਫਿਰੋਜ਼ਪੁਰ ਵੱਲੋਂ 3 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 2 ਕਿੱਲੋ ਹੈਰੋਇਨ, 25 ਲੱਖ 5 ਹਜ਼ਾਰ ਰੁਪਏ ਡਰੱਗ ਮਨੀ, ਹਥਿਆਰ, ਇੱਕ ਕਾਰ ਤੇ ਇਕ ਨੋਟ ਗਿਣਨ ਵਾਲੀ ਮਸ਼ੀਨ ਬਰਾਮਦ ਕਰਨ ਦ‍ਾ ਦਾਅਵਾ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਵਰਦੀਪ ਕੌਰ, ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਲੜੀ ਵਿਚ ਜਿਲ੍ਹਾ ਪੁਲਿਸ ਦੁਆਰਾ ਜਿਲ੍ਹਾ ਦੇ ਸਮੂਹ ਗਜਟਡ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ।

ਇਸ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੀ ਇੱਕ ਟੀਮ ਦੇ ਹੱਥ ਵੱਡੀ ਸਫਲਤਾ ਲੱਗੀ, ਜਦੋਂ ਇਹ ਟੀਮ ਸਬ ਇੰਸਪੈਕਟਰ ਮੰਗਲ ਸਿੰਘ ਦੀ ਅਗਵਾਈ ਵਿਚ ਸ਼ੱਕੀ ਪੁਰਸ਼ਾ ਦੀ ਨਿਗਰਾਨੀ ਲਈ ਰਵਾਨਾ ਸੀ ਤਾਂ ਪਿੰਡ ਬਜ਼ੀਦਪੁਰ ਗੁਰੂਦੁਆਰਾ ਜਾਮਨੀ ਸਾਹਿਬ ਦੇ ਨਜਦੀਕ) ਸਬ ਇੰਸਪੈਕਟਰ ਮੰਗਲ ਸਿੰਘ ਪਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਗੁਰਮਨਪ੍ਰੀਤ ਸਿੰਘ ਉਰਫ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਜਸਵੰਤ ਸਿੰਘ ਵਾਸੀ ਮਹਾਤਮਾ ਨਗਰ ਫਾਜਿਲਕਾ, ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਭਿੰਡਰ ਕਲਾਂ, ਮੋਗਾ ਹਾਲ ਵਾਸੀ ਸਮਾਰਟ ਸਿਟੀ-3, ਨੇੜੇ ਗੁਰਦੁਆਰਾ ਜਾਮਨੀ ਸਾਹਿਬ, ਅਤੇ ਵੰਸ਼ ਪੁੱਤਰ ਸਤਪਾਲ ਵਾਸੀ ਨੇੜੇ ਦਫ਼ਤਰ ਬਿਜਲੀ ਬੋਰਡ, ਗਾਂਧੀ ਨਗਰ, ਫਿਰੋਜਪੁਰ ਆਪਸ ਵਿੱਚ ਮਿਲੀ-ਭੁਗਤ ਕਰਕੇ ਹੈਰੋਇਨ ਦੀ ਵੱਡੇ ਪੱਧਰ ਤੇ ਸਮੱਗਲਿੰਗ ਕਰਦੇ ਹਨ,

ਜਿੰਨਾਂ ਪਾਸ ਨਜਾਇਜ਼ ਅਸਲਾ ਵੀ ਹੈ। ਜਿੰਨਾਂ ਨੇ ਅੱਗੇ ਵੇਚਣ ਲਈ ਭਾਰੀ ਮਾਤਰਾ ਵਿਚ ਹੈਰੋਇਨ ਲਵਪ੍ਰੀਤ ਸਿੰਘ ਉਰਫ ਲਵ ਦੇ ਘਰ ਸਮਾਰਟ ਸਿਟੀ-3, ਨੇੜੇ ਗੁਰਦੁਆਰਾ ਜਾਮਨੀ ਸਾਹਿਬ, ਵਿਖੇ ਰੱਖੀ ਹੋਈ ਹੈ।

ਜਿਸ ‘ਤੇ ਕਾਰਵਾਈ ਕਰਦਿਆ ਸਬ ਇੰਸਪੈਕਟਰ ਮੰਗਲ ਸਿੰਘ ਸੀ.ਆਈ.ਏ. ਫਿਰੋਜ਼ਪੁਰ ਦੁਆਰਾ ਮੁਕਦਮਾ ਨੰਬਰ 180 ਥਾਣਾ ਕੁਲਗੜੀ ਦਰਜ ਕਰਵਾ ਕੇ ਆਪਣੀ ਟੀਮ ਸਮੇਤ ਮੌਕਾ ਪਰ ਰੇਡ ਕੀਤਾ ਗਿਆ ਅਤੇ ਕਾਰਵਾਈ ਕਰਦਿਆਂ ਇਹਨਾਂ ਨੂੰ ਲਵਪ੍ਰੀਤ ਸਿੰਘ ਉਰਫ ਲਵ ਦੇ ਘਰ ਸਮਾਰਟ ਸਿਟੀ-3, ਨੇੜੇ ਗੁਰਦੁਆਰਾ ਜਾਮਨੀ ਸਾਹਿਬ, ਤੋਂ ਕਾਬੂ ਕੀਤਾ ਗਿਆ, ਜਿੰਨਾਂ ਪਾਸੋਂ 02 ਕਿੱਲੋ ਹੈਰੋਇਨ, 25 ਲੱਖ 05 ਹਜ਼ਾਰ ਰੁਪਏ ਡਰੱਗ ਮਨੀ, 01 ਪਿਸਟਲ ਸਮੇਤ ਮੈਗਜ਼ੀਨ ਤੇ 01 ਪਿਸਟਲ 30 ਬੋਰ ਸਮੇਤ ਮੈਗਜ਼ੀਨ ਤੇ 07 ਰੌੰਦ ਅਤੇ ਇੱਕ ਗੱਡੀ ਆਈ-20 ਨੰਬਰੀ ਪੀ.ਬੀ.-05-ਡੀ.ਐੱਫ.-5300 ਬ੍ਰਾਮਦ ਹੋਈ। ਇਹਨਾਂ ਤੋਂ ਪਾਸੋਂ ਗੰਭੀਰਤਾ ਨਾਲ ਪੁੱਛ-ਗਿੱਛ ਜਾਰੀ ਹੈ, ਜਿੰਨਾਂ ਪਾਸੋਂ ਨਸ਼ੇ ਦੇ ਸੋਰਸ ਤੇ ਇਹਨਾਂ ਦੇ ਹੋਰਨਾਂ ਸਾਥੀਆ ਬਾਰੇ ਪਤਾ ਲਗਾ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਐਸਐਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਗੁਰਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਲਵ ਦੇ ਖਿਲਾਫ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਐਕਟ ਥਾਣਾ ਸ਼੍ਰੀਕਰਣਪੁਰ, ਸ਼੍ਰੀ ਗੰਗਾਨਗਰ, ਰਾਜਸਥਾਨ ਵਿੱਚ ਮਾਮਲਾ ਦਰਜ ਹੈ ਜੋ ਪਾਕਿ ਤਸਕਰਾਂ ਰਾਹੀਂ ਭਾਰਤੀ ਇਲਾਕੇ ਵਿਚ ਖੇਪਾਂ ਮੰਗਵਾ ਕੇ ਅੱਗੇ ਸਪਲਾਈ ਕਰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ