French Open 2024 : ਚਿਰਾਗ-ਸਾਤਵਿਕ ਨੇ ਜਿੱਤਿਆ ਸਾਲ ਦਾ ਪਹਿਲਾ ਖਿਤਾਬ, ਫਾਈਨਲ ’ਚ ਚੀਨੀ ਤਾਈਪੇ ਦੀ ਜੋੜੀ ਨੂੰ ਹਰਾਇਆ

French Open 2024

ਚੀਨੀ ਤਾਈਪੇ ਦੀ ਜੋੜੀ ਨੂੰ ਫਾਈਨਲ ’ਚ ਸਿਰਫ 37 ਮਿੰਟਾਂ ’ਚ ਹਰਾਇਆ | French Open 2024

ਪੈਰਿਸ (ਏਜੰਸੀ)। ਸਾਤਵਿਕ ਸਾਈਰਾਜ ਰੰਕੀਰੈੱਡੀ ਤੇ ਚਿਰਾਗ ਸੈੱਟੀ ਦੀ ਭਾਰਤੀ ਜੋੜੀ ਨੇ ਫਰੈਂਚ ਓਪਨ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਇਸ ਜੋੜੀ ਨੇ ਸਾਲ 2024 ਦਾ ਪਹਿਲਾ ਖਿਤਾਬ ਆਪਣੇ ਨਾਂਅ ਜਿੱਤਿਆ ਹੈ। ਖਿਤਾਬੀ ਮੁਕਾਬਲੇ ’ਚ ਸਾਤਵਿਕ ਤੇ ਚਿਰਾਗ ਨੇ ਚੀਨੀ ਤਾਈਪੇ ਦੇ ਲੀ ਜੇ-ਹੁਈ ਤੇ ਯਾਂਗ ਪੋ-ਹੁਆਨ ਨੂੰ ਸਿੱਧੇ ਗੇਮਾਂ ’ਚ 21-11, 21-17 ਨਾਲ ਹਰਾਇਆ। ਇਹ ਮੈਚ 37 ਮਿੰਟ ਤੱਕ ਹੀ ਚੱਲਿਆ। (French Open 2024)

ਦੂਜੀ ਵਾਰ ਜਿੱਤਿਆ ਫਰੈਂਚ ਓਪਨ | French Open 2024

ਸਾਤਵਿਕ ਚਿਰਾਗ ਦੀ ਜੋੜੀ ਨੇ ਦੂਜੀ ਵਾਰ ਫਰੈਂਚ ਓਪਨ ਬੈਡਮਿੰਟਨ ਪੁਰਸ਼ ਡਬਲਜ ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਵਿਸ਼ਵ ਦੀ ਨੰਬਰ-1 ਭਾਰਤੀ ਜੋੜੀ ਨੇ 2022 ’ਚ ਇਹ ਟੂਰਨਾਮੈਂਟ ਜਿੱਤਿਆ ਸੀ। ਇਹ ਜੋੜੀ 2019 ’ਚ ਫਰੈਂਚ ਓਪਨ ’ਚ ਉਪ ਜੇਤੂ ਰਹੀ ਸੀ।

PM Modi : ਪ੍ਰਧਾਨ ਮੰਤਰੀ ਪੰਜਾਬ ਨੂੰ ਅੱਜ ਦੇਣਗੇ ਕਈ ਪ੍ਰਾਜੈਕਟ, ਜਾਣੋ ਪੂਰੀ ਸੂਚੀ

ਸਾਲ ਦਾ ਤੀਜਾ ਫਾਈਨਲ ਖੇਡਿਆ, ਦੋ ਹਾਰੇ | French Open 2024

ਭਾਰਤੀ ਜੋੜੀ ਇਸ ਸਾਲ ਆਪਣਾ ਤੀਜਾ ਫਾਈਨਲ ਖੇਡ ਰਹੀ ਸੀ। ਇਹ ਜੋੜੀ ਇਸ ਸਾਲ ਮਲੇਸ਼ੀਆ ਸੁਪਰ 1000 ਤੇ ਇੰਡੀਆ ਸੁਪਰ 750 ’ਚ ਦੂਜੇ ਸਥਾਨ ’ਤੇ ਰਹੀ, ਜਦਕਿ ਪਿਛਲੇ ਸਾਲ ਚਾਈਨਾ ਮਾਸਟਰਜ ਸੁਪਰ 750 ’ਚ ਵੀ ਉਪ ਜੇਤੂ ਰਹੀ ਸੀ।

ਸੈਮੀਫਾਈਨਲ ’ਚ ਦੱਖਣੀ ਕੋਰੀਆਈ ਜੋੜੀ ਨੂੰ ਹਰਾਇਆ | French Open 2024

ਭਾਰਤੀ ਜੋੜੀ ਨੇ ਸੈਮੀਫਾਈਨਲ ਮੈਚ ’ਚ ਦੱਖਣੀ ਕੋਰੀਆ ਦੇ ਸਿਓਂਗ ਜੇ-ਕਾਂਗ ਮਿਨ ਹਿਊਕ ਨੂੰ ਲਗਾਤਾਰ ਗੇਮਾਂ ’ਚ 21-13, 21-16 ਨਾਲ ਹਰਾ ਕੇ ਫਾਈਨਲ ’ਚ ਪ੍ਰਵੇਸ਼ ਕੀਤਾ। ਸੈਮੀਫਾਈਨਲ ਮੈਚ 40 ਮਿੰਟਾਂ ਤੱਕ ਚੱਲਿਆ। ਸਿੰਗਲਜ ’ਚ ਲਕਸਯ ਸੇਨ ਦੀ ਮੁਹਿੰਮ ਸੈਮੀਫਾਈਨਲ ’ਚ ਖਤਮ ਹੋ ਗਈ। ਲਕਸ਼ਿਆ ਨੂੰ ਵਿਸ਼ਵ ਚੈਂਪੀਅਨ ਕੁਨਲਾਵਤ ਵਿਤੀਦਸਰਨ ਨੇ ਇਕ ਘੰਟਾ 18 ਮਿੰਟ ’ਚ ਹਰਾਇਆ। ਥਾਈਲੈਂਡ ਦੇ ਵਿਟਿਡਸਰਨ ਨੇ 20-22, 21-13, 21-11 ਨਾਲ ਜਿੱਤ ਦਰਜ ਕੀਤੀ। (French Open 2024)