Banned China Door: ਚਾਈਨਾ ਡੋਰ ’ਤੇ ਸਖ਼ਤੀ ਨਾਲ ਪਾਬੰਦੀ ਲਾਈ ਜਾਵੇ : ਜਿੰਮੀ

Banned China Door
ਅਮਲੋਹ : ਐਨਆਰਆਈ ਜੀਵਨ ਕੁਮਾਰ ਜਿੰਮੀ। ਤਸਵੀਰ: ਅਨਿਲ ਲੁਟਾਵਾ

Banned China Door: (ਅਨਿਲ ਲੁਟਾਵਾ) ਅਮਲੋਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਾਈਨਾਂ ਡੋਰ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ ਪਰ ਇਸ ਦੇ ਬਾਵਜੂਦ ਵੀ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਲੁਕ ਛੁਪ ਕੇ ਇਸ ਦੀ ਵਿਕਰੀ ਹੋ ਰਹੀ ਹੈ। ਇਸ ਖੂਨੀ ਡੋਰ ਕਾਰਨ ਕਈ ਲੋਕ ਅਤੇ ਪੰਛੀਆਂ ਦੀ ਮੌਤ ਹੋ ਚੁੱਕੀ ਹੈ, ਕਈ ਇਸ ਡੋਰ ਕਾਰਨ ਜ਼ਖਮੀ ਹੋਣ ਕਰਕੇ ਮੁਸ਼ਕਿਲਾਂ ਨਾਲ ਜੂਝ ਰਹੇ ਹਨ।

ਇਹ ਵੀ ਪੜ੍ਹੋ: Ramesh Bidhuri Statement: ਰਮੇਸ਼ ਬਿਧੂੜੀ ਨੇ ਪ੍ਰਿਅੰਕਾ ਗਾਂਧੀ ਨੂੰ ਲੈ ਕੇ ਦਿੱਤਾ ਵਿਵਾਦਤ ਬਿਆਨ, ਭੜਕੀ ਕਾਂਗਰਸ

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਨਆਰਆਈ ਜੀਵਨ ਕੁਮਾਰ ਜਿੰਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਇਸ ਡੋਰ ਕਾਰਨ ਬਹੁਤ ਜਿਆਦਾ ਨੁਕਸਾਨ ਹੁੰਦਾ ਹੈ। ਇਸ ਡੋਰ ਨਾਲ ਜਿੱਥੇ ਇਨਸਾਨੀ ਜਾਨਾਂ ਜਾਂਦੀਆਂ ਹਨ ਉੱਥੇ ਜਾਨਵਾਰ ਅਤੇ ਪੰਛੀ ਵੀ ਇਸ ਦਾ ਸ਼ਿਕਾਰ ਹੁੰਦੇ ਹਨ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ, ਮਾਪਿਆਂ ਨੂੰ ਉਨ੍ਹਾਂ ਨੂੰ ਚਾਈਨਾ ਡੋਰ ਨਹੀਂ ਖਰੀਦ ਕੇ ਦੇਣੀ ਚਾਹੀਦੀ ਅਤੇ ਜੇਕਰ ਕੋਈ ਬੱਚਾ ਇਸ ਡੋਰ ਨੂੰ ਘਰ ਲਿਆਉਦਾਂ ਹੈ ਤਾਂ ਉਸ ਨੂੰ ਇਸ ਡੋਰ ਨਾਲ ਪਤੰਗਬਾਜ਼ੀ ਨਾ ਕਰਨ ਦੇਣ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਡੋਰ ਨੂੰ ਬੰਦ ਕਰਨ ਲਈ ਸਖਤੀ ਵਰਤੀ ਜਾਵੇ।