ਜਲੰਧਰ। ਮੁੱਖ ਮੰਤਰੀ ਭਗਵੰਤ ਮਾਨ (Chief Minister) ਨੇ ਪੀਏਪੀ ਜਲੰਧਰ ਵਿਖੇ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡੇ ਵਿੱਚ ਸ਼ਿਕਰਤ ਕੀਤੀ। ਇਸ ਦੌਰਾਨ ਉਨ੍ਹਾਂ ਸੰਬੋਧਨ ਵੀ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪੁਲਸ ਵਿਚ ਭਰਤੀਆਂ ਦਾ ਦੌਰ ਲਗਾਤਾਰ ਜਾਰੀ ਹੈ। ਅਜੇ ਸਿਰਫ ਸ਼ੁਰੂਆਤ ਹੋਈ ਹੈ ਹਰ ਸਾਲ ਅਸੀਂ ਪੰਜਾਬ ਪੁਲਸ ਨੂੰ ਅਪਡੇਟ ਕਰਾਂਗੇ। ਹਰ ਸਾਲ ਭਰਤੀਆਂ ਹੋਣਗੀਆਂ। ਚਾਰ ਸਾਲ ਤਕ ਦਾ ਨੋਟੀਫਿਕੇਸ਼ਨ ਸਿੱਧਾ ਦੇ ਦਿੱਤਾ ਹੈ। ਜਨਵਰੀ ਵਿਚ ਨੋਟੀਫਿਕੇਸ਼ਨ, ਮਈ-ਜੂਨ ਵਿਚ ਪੇਪਰ, ਜੁਲਾਈ-ਅਗਸਤ ਵਿਚ ਰਿਜਲਟ, ਅਕਤੂਬਰ ਵਿਚ ਫਿਜੀਕਲ ਟੈਸਟ ਤੇ ਨਵੰਬਰ ਵਿਚ ਨਿਯੁਕਤੀ ਪੱਤਰ। ਇਸ ਨਾਲ ਪੰਜਾਬ ਮੁੜ ਨੰਬਰ ਇਕ ਸੂਬਾ ਬਣੇਗਾ।
ਉਨ੍ਹਾਂ ਕਿਹਾ ਕਿ ਇਹ ਇਕ ਪਾਸਿੰਗ ਆਊਟ ਪਰੇਡ ਨਹੀਂ, ਇਹ ਉਮੀਦ ਦੀ ਪਰੇਡ ਹੈ। ਇਹ ਪਰੇਡ ਕਿਸੇ ਦੇਸ਼ ਦੀ ਮਿਲਟਰੀ ਦੀ ਪਰੇਡ ਨਾਲੋਂ ਘੱਟ ਨਹੀਂ ਹੈ। ਵੱਖ-ਵੱਖ ਸਿਖਲਾਈ ਕੇਂਦਰਾਂ ’ਚ ਤੁਸੀਂ ਟ੍ਰੇਨਿੰਗ ਲਈ। ਇਹ ਪਹਿਲੀ ਵਾਰ ਹੋਇਆ ਹੈ ਜਦੋਂ 2999 ਜਵਾਨਾਂ ਦੀ ਇਕੱਠੀ ਪਰੇਡ ਹੋ ਰਹੀ ਹੈ। ਜਿਸ ਵਿਚ 1098 ਕੁੜੀਆਂ ਅਤੇ ਨ1901 ਮੁੰਡੇ ਪਰੇਡ ਦਾ ਹਿੱਸਾ ਬਣੇ ਹਨ। (Chief Minister)
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਕ ਵਾਰ ਕਾਯਮਾਬੀ ਨਹੀਂ ਮਿਲੀ ਤਾਂ ਦੂਜਾ ਮੌਕੇ ਮਿਲੇਗਾ। ਗਰਾਊਂਡ ਵਿਚ ਜਾਓਗੇ ਤਾਂ ਟ੍ਰੇਨਿੰਗ ਕਰੋਗੇ ਅਤੇ ਬੁਰੀ ਸੰਗਤ ਤੋਂ ਬਚੋਗੇ। ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ਵਿਚ 1800 ਸਿਪਾਹੀ ਅਤੇ 300 ਸਬ ਇੰਸਪੈਕਟਰਾਂ ਦੀ ਭਰਤੀ ਦੀ ਪਿ੍ਰਕਿਰਿਆ ਚੱਲ ਰਹੀ ਹੈ। 54 ਸਿਪਾਈ ਅਤੇ 12 ਸਪੋਰਟਸ ਕੋਟੇ ਵਿਚ ਰੱਖੇ ਜਾਣਗੇ। (Chief Minister)