ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਯਾਦਗਾਰੀ ਇਮਾਰਤ ਦਾ ਕੀਤਾ ਉਦਘਾਟਨ 

ਆਖ਼ਿਰ ਲੰਬੀ ਉਡੀਕ ਤੋਂ ਬਾਅਦ ਸੁਨਾਮ ਨਿਵਾਸੀਆਂ ਨੂੰ ਹਾਸਲ ਹੋਈ ਆਪਣੇ ‘ਲਾਡਲੇ’ ਦੀ ਯਾਦਗਾਰ

  • ਹੀਦ ਦੇ ਤਾਂਬੇ ਦਾ ਬੁੱਤ, ਨਿਸ਼ਾਨੀਆਂ ਸੰਭਾਲਣ ਲਈ ਅਜਾਇਬ ਘਰ , ਕੈਫੇਟੇਰੀਆ ਤੇ ਹੋਰ ਸੁਵਿਧਾਵਾਂ

(ਗੁਰਪ੍ਰੀਤ ਸਿੰਘ/ਖੁਸ਼ਪ੍ਰੀਤ ਜੋਸ਼ਨ) ਸੁਨਾਮ ਊਧਮ ਸਿੰਘ ਵਾਲਾ। ਆਖ਼ਿਰ ਲੰਬੀ ਉਡੀਕ ਤੋਂ ਬਾਅਦ ਵਾਰ ਵਾਰ ਮੰਗ ਕਰਨ ਤੋਂ ਪਿੱਛੋਂ ਸੁਨਾਮ ਵਾਸੀਆਂ ਨੂੰ ਆਪਣੇ ਲਾਡਲੇ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਹਾਸਲ ਹੋ ਹੀ ਗਈ ਅੱਜ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਨੂੰ ਲੈ ਕੇ ਸੁਨਾਮੀਆਂ ਦੇ ਅੱਖਾਂ ’ਚ ਖੁਸ਼ੀ ਦੇ ਹੰਝੂ ਸਨ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਨਾਮ ’ਚ ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਯਾਦਗਾਰੀ ਇਮਾਰਤ ਦਾ ਉਦਘਾਟਨ ਕੀਤਾ ਅਤੇ ਨਾਲ-ਨਾਲ ਪ੍ਰਬੰਧਕਾਂ ਨੂੰ ਇਹ ਨਸੀਹਤ ਵੀ ਦੇ ਦਿੱਤੀ ਕਿ ਅਕਸਰ ਯਾਦਗਾਰਾਂ ਸਾਂਭ ਸੰਭਾਲ ਤੋਂ ਬਿਨ੍ਹਾਂ ਬੰਜਰ ਹੋ ਜਾਂਦੀਆਂ ਹਨ ਪਰ ਇਸ ਮਹਾਨ ਸ਼ਹੀਦ ਦੀ ਯਾਦਗਾਰ ਨੂੰ ਸਾਂਭ ਸੰਭਾਲ ਯਕੀਨੀ ਬਣਾਉਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸ਼ਹੀਦ ਦੇ ਪਾਏ ਪੂਰਨਿਆਂ ਤੋਂ ਸੇਧ ਲੈ ਕੇ ਉਨ੍ਹਾਂ ਤੇ ਚੱਲ ਸਕਣ।

ਜ਼ਿਕਰਯੋਗ ਹੈ ਕਿ ਸਹੀਦ ਊਧਮ ਸਿੰਘ ਦੇ ਦਲੇਰਾਨਾ ਕਾਰਨਾਮੇ ਦੀ ਯਾਦ ਨੂੰ ਚਿਰ ਸਦੀਵੀਂ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸੁਨਾਮ ਊਧਮ ਸਿੰਘ ਵਾਲਾ ਵਿਖੇ 2.61 ਕਰੋੜ ਰੁਪਏ ਦੀ ਲਾਗਤ ਨਾਲ 4 ਏਕੜ ’ਚ ਤਿਆਰ ਕੀਤੀ ਮੈਮੋਰੀਅਲ ’ਚ ਸ਼ਹੀਦ ਦਾ ਤਾਂਬੇ ਦਾ ਬੁੱਤ , ਨਿਸ਼ਾਨੀਆਂ ਸੰਭਾਲਣ ਲਈ ਅਜਾਇਬ ਘਰ , ਕੈਫੇਟੇਰੀਆ ਤੇ ਹੋਰ ਸੁਵਿਧਾਵਾਂ ਉਪਲਬਧ ਯਾਦਗਾਰ ਦਾ ਉਦਘਾਟਨ ਕੀਤਾ ਗਿਆ।

ਸੁਨਾਮ-ਮਾਨਸਾ ਸੜਕ ’ਤੇ ਬਣੀ ਇਸ ਯਾਦਗਾਰ ਦੀ ਰੂਪ ਰੇਖਾ ਤੇ ਡਿਜ਼ਾਇਨ ਚੀਫ਼ ਆਰਕੀਟੈਕਟ ਪੰਜਾਬ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਵਿਚ ਲੋਕਾਂ ਦੀ ਸੁਵਿਧਾ ਲਈ ਪਾਰਕਿੰਗ, ਹਰਿਆਲੀ ਭਰਪੂਰ ਲੈਂਡ ਸਕੇਪਿੰਗ ਅਤੇ ਪਾਥਵੇਅਜ਼, ਰੇਨ ਸ਼ੈਲਟਰਜ਼, ਰਵਾਇਤੀ ਦਿੱਖ ਵਾਲੀਆਂ ਲਾਇਟਾਂ ਆਦਿ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ ਹਨ ਅਤੇ ਇਸ ਤੋਂ ਇਲਾਵਾ ਯਾਦਗਾਰ ਦੇ ਆਲੇ ਦੁਆਲੇ ਰੈਡ-ਸੈਂਡਸਟੋਨ ਦੀ ਵਰਤੋਂ ਕੀਤੀ ਗਈ ਹੈ ਅਤੇ ਸ਼ਹੀਦ ਦੇ ਬੁੱਤ ਦੇ ਸਾਹਮਣੇ ਗੋਲਾਕਾਰ ਡਿਜ਼ਾਇਨ ’ਚ ਫੁੱਲਾਂ ਵਾਲੇ ਬੂਟਿਆਂ ਦੀਆਂ ਕਿਆਰੀਆਂ ਤਿਆਰ ਕਰਵਾਈਆਂ ਗਈਆਂ ਹਨ।

ਸ਼ਹੀਦ ਊਧਮ ਸਿੰਘ ਦੇ ਬਹਾਦਰੀ ਵਾਲੇ ਸਾਕੇ ਦੇ ਪ੍ਰਚਾਰ ਲਈ ਵੀ ਬੁੱਤ ਦੇ ਆਲੇ ਦੁਆਲੇ ਉਨਾਂ ਦੀ ਜ਼ਿੰਦਗੀ ਨਾਲ ਸਬੰਧਤ ਇਤਿਹਾਸ ਪੰਜਾਬੀ ਤੇ ਅੰਗ੍ਰੇਜ਼ੀ ਭਾਸ਼ਾਵਾਂ ’ਚ ਪੱਥਰਾਂ ’ਤੇ ਬੜੀ ਬਾਰੀਕੀ ਨਾਲ ਉਕੇਰਿਆ ਗਿਆ ਹੈ। ਇਹ ਯਾਦਗਾਰ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸ੍ਰੋਤ ਬਣ ਕੇ ਉੱਭਰੇਗੀ ਅਤੇ ਨੌਜਵਾਨਾਂ ਨੂੰ ਜਿੰਦ-ਜਾਨ ਨਾਲ ਦੇਸ਼ ਦੀ ਸੇਵਾ ਕਰਨ ਲਈ ਉਤਸ਼ਾਹਤ ਕਰੇਗੀ।

ਮੋਰੀਅਲ ਦੇ ਉਦਘਾਟਨ ਨਾਲ ਸੁਨਾਮ ਸਹਿਰ ਦੇ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਨੂੰ ਬੂਰ ਪਿਆ

ਇਸ ਤੋਂ ਇਲਾਵਾ ਸਹਿਰ ਵਾਸੀਆਂ ਦੀ ਲੰਬੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਸ ਮੈਮੋਰੀਅਲ ਵਿੱਚ ਇਕ ਅਜਾਇਬ ਘਰ ਵੀ ਬਣਾਇਆ ਗਿਆ ਹੈ ਜਿਸ ਵਿਚ ਸਹੀਦ ਦੇ ਜੀਵਨ ਨਾਲ ਸਬੰਧਤ ਸਮਾਨ ਰੱਖਿਆ ਗਿਆ ਹੈ , ਇਸ ਸਮਾਨ ਵਿੱਚ ਸਹੀਦ ਊਧਮ ਸਿੰਘ ਦੇ ਅਸਥੀਆਂ ਵਾਲੇ ਕਲਸ , ਸਹੀਦ ਊਧਮ ਸਿੰਘ ਦੇ ਬਦਲੇ ਲੈਣ ਸਮੇਂ ਦੀਆਂ ਲੰਡਨ ਦੇ ਅਖਬਾਰਾਂ ਵਿੱਚ ਲਗੀਆਂ ਖਬਰਾਂ, ਲੱਕੜੀ ਦਾ ਇਕ ਸੰਦੂਕ ਜੋ ਕਿ ਸਹੀਦ ਊਧਮ ਸਿੰਘ ਵੱਲੋਂ ਆਪ ਤਿਆਰ ਕੀਤਾ ਗਿਆ ਸੀ, ਸਹੀਦ ਊਧਮ ਸਿੰਘ ਜੀ ਦੀ ਆਟਾ ਚੱਕੀ ਆਦਿ ਸਮੇਤ ਸਹੀਦ ਊਧਮ ਸਿੰਘ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਪੱਤਰਾਂ ਨੂੰ ਇਸ ਅਜਾਇਬ ਘਰ ਵਿੱਚ ਰੱਖਿਆ ਗਿਆ ਹੈ । ਇਸ ਮੈਮੋਰੀਅਲ ਦੇ ਉਦਘਾਟਨ ਨਾਲ ਸੁਨਾਮ ਸਹਿਰ ਦੇ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਨੂੰ ਬੂਰ ਪਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ