ਕੈਮਿਸਟਾਂ ਨੇ ਘਰੋਂ ਘਰੀ ਜਾ ਕੇ ਦਵਾਈਆਂ ਦੇਣ ਦਾ ਕੀਤਾ ਬਾਈਕਾਟ

ਪੁਲਿਸ ਦੇ ਘਟੀਆ ਰਵੱਈਏ ਕਾਰਨ ਲਿਆ ਫੈਸਲਾ: ਪ੍ਰਧਾਨ ਅਰੋੜਾ

ਬਰਨਾਲਾ, (ਜਸਵੀਰ ਸਿੰਘ) ਬਰਨਾਲਾ ਵਿਖੇ ਲੋਕ ਸੰਪਰਕ ਵਿਭਾਗ ਦੇ ਇੱਕ ਕਰਮਚਾਰੀ ਨੂੰ ਬਿਨਾ ਪੁੱਛਗਿੱਛ ਕੀਤੇ ਕੁੱਟਣ ਦਾ ਮਾਮਲਾ ਅਜੇ ਠੰਢਾ ਨਹੀਂ ਸੀ ਹੋਇਆ ਕਿ ਪ੍ਰਸ਼ਾਸਨਿਕ ਹੁਕਮਾਂ ਤਹਿਤ ਇੱਕ ਮਰੀਜ ਨੂੰ ਉਸਦੇ ਘਰ ਦਵਾਈ ਦੇਣ ਜਾਣ ਸਮੇਂ ਪੁਲਿਸ ਨੇ ਇੱਕ ਕੈਮਿਸਟ ਨੂੰ ਬਿਨਾ ਵਜ੍ਹਾ ਤਿੰਨ ਘੰਟੇ ਅਣਦੱਸੀ ਥਾਂ ‘ਤੇ ਰੱਖ ਕੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਪੁਲਿਸ ਪ੍ਰਸ਼ਾਸਨ ਦੇ ਮਾੜੇ ਰੱਵਈਏ ਦੇ ਚਲਦਿਆਂ ਬਰਨਾਲਾ ਦੇ ਸਮੂਹ ਕੈਮਿਸਟਾਂ ਨੇ ਲੋਕਾਂ ਨੂੰ ਕਰਫਿਊ ਦੌਰਾਨ ਲੋਕਾਂ ਨੂੰ ਘਰਾਂ ਅੰਦਰ ਜਾ ਕੇ ਦਵਾਈਆਂ ਦੇਣ ਦਾ ਬਾਈਕਾਟ ਕਰ ਦਿੱਤਾ ਹੈ

ਇਸ ਸਬੰਧੀ ਗੱਲਬਾਤ ਕਰਦਿਆਂ ਜਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਅਰੋੜਾ ਨੇ ਦੱਸਿਆ ਕਿ ਉਹਨਾਂ ਦਾ ਇੱਕ ਕੈਮਿਸਟ ਸਾਥੀ ਪ੍ਰਸ਼ਾਸਨਿਕ ਹੁਕਮਾਂ ਤਹਿਤ ਇੱਕ ਮਰੀਜ਼ ਨੂੰ ਦਵਾਈ ਦੇਣ ਲਈ ਜਾਂਦੇ ਸਮੇਂ ਰਸਤੇ ‘ਚੋਂ ਪੁਲਿਸ ਨੇ ਚੁੱਕ ਨੇ ਨਾ ਸਿਰਫ ਉਸਨੂੰ ਤਿੰਨ ਘੰਟੇ ਕਿਸੇ ਅਣਦੱਸੀ ਥਾਂ ਤੇ ਰੱਖਿਆ ਸਗੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਵੀ ਕੀਤਾ ਜਿਸ ਸਦਕਾ ਸਮੂਹ ਕੈਮਿਸਟਾਂ ‘ਚ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਸਮੂਹ ਸਾਥੀਆਂ ਨੇ ਘਰੋ ਘਰੀ ਦਵਾਈਆਂ ਦੇਣ ਦੀ ਬਜਾਏ ਆਪਣੀਆਂ ਦੁਕਾਨਾਂ ‘ਤੇ ਹੀ ਲੋਕਾਂ ਨੂੰ ਦਵਾਈਆਂ ਦੇਣ ਦੇ ਫੈਸਲਾ ਲਿਆ ਹੈ ਹੁਣ ਕੋਈ ਵੀ ਕੈਮਿਸਟ ਕਿਸੇ ਨੂੰ ਕਿਸੇ ਦੇ ਘਰ ਜਾ ਕੇ ਦਵਾਈ ਨਹੀਂ ਦੇਵੇਗਾ ਉਹਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਦੁਆਰਾ ਉਹਨਾਂ ਦੇ ਕੰਮ ਦੀ ਸਰਾਹਣਾ ਕੀਤੀ ਜਾ ਰਹੀ ਹੈ ਪ੍ਰੰਤੂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਬੇ- ਵਜ੍ਹਾ ਪ੍ਰੇਸ਼ਾਨ ਤੇ ਬੇਇਜ਼ਤ ਕਰ ਰਿਹਾ ਹੈ

ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸਤ ਨਹੀਂ ਕੀਤਾ ਜਾਵੇਗਾ ਸਾਥੀ ਕੈਮਿਸਟ ਨੂੰ ਥਾਣਾ ਸਿਟੀ ਵਿੱਚ ਰੱਖੇ ਜਾਣ ਦਾ ਪਤਾ ਲਗਦਿਆਂ ਹੀ ਐਸੋਸੀਏਸ਼ਨ ਨੇ ਥਾਣਾ ਸਿਟੀ ਵਿਖੇ ਪੁਲਿਸ ਪ੍ਰਸ਼ਾਸਨ ਦੇ ਘਟੀਆ ਰਵੱਈਏ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਤੇ ਸੰਬਧਿਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਤੋਂ ਇਲਾਵਾ ਮਰੀਜ਼ ਨੂੰ ਦਵਾਈ ਦੇਣ ਜਾਣ ਸਮੇਂ ਆਪਣੇ ਨਾਲ ਪੁਲਿਸ ਕਰਮਚਾਰੀ ਮੁਹੱਈਆ ਕਰਵਾਏ ਜਾਣ ਦੀ ਵੀ ਮੰਗ ਉਠਾਈ ਇਸ ਮੌਕੇ ਉਹਨਾਂ ਨਾਲ ਐਸੋਸੀਏਸ਼ਨ ਦੇ ਰਵਿੰਦਰ ਕੁਮਾਰ, ਕਮਲਦੀਪ ਸਿੰਘ, ਵਿਵੇਕ ਅਰੋੜਾ, ਮੋਟੀ ਲਾਲ ਤੇ ਸਵਾਮੀ ਕਾਕਾ ਵੀ ਹਾਜਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।