ਭਾਰਤ-ਵੈਸਟਇੰਡੀਜ਼ ਦੂਸਰਾ ਕ੍ਰਿਕਟ ਟੈਸਟ:ਚੇਜ਼-ਹੋਲਡਰ ਨੇ ਸੰਭਾਲਿਆ ਵਿੰਡੀਜ਼

 

ਚੇਜ਼ ਵੱਲੋ. 98 ਦੌੜਾਂ ਦੀ ਨਾਬਾਦ ਪਾਰੀ,ਹੋਲਡਰ ਨੇ ਵੀ ਖੇਡੀ ਅਰਧ ਸੈਂਕੜੇ ਦੀ ਕਪਤਾਨੀ ਵਾਲੀ ਪਾਰੀ

 

ਵੈਸਟਇੰਡੀਜ਼ ਨੇ ਦੂਸਰੇ ਅਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਸੰਕਟ ਤੋਂ ਉੱਭਰਦਿਆਂ 7 ਵਿਕਟਾਂ ‘ਤੇ 295 ਦੌੜਾਂ ਬਣਾਈਆਂ

 

ਹੈਦਰਾਬਾਦ, 12 ਅਕਤੂਬਰ

 

ਰੋਸਟਨ ਚੇਜ਼ (ਨਾਬਾਦ 98) ਅਤੇ ਕਪਤਾਨ ਜੇਸ ਹੋਲਡਰ (52) ਦੇ ਅਰਧ ਸੈਂਕੜਿਆਂ ਨਾਲ ਵੈਸਟਇੰਡੀਜ਼ ਨੇ ਭਾਰਤ ਵਿਰੁੱਧ ਦੂਸਰੇ ਅਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਸੰਕਟ ਤੋਂ ਉੱਭਰਦਿਆਂ 7 ਵਿਕਟਾਂ ‘ਤੇ 295 ਦੌੜਾਂ ਬਣਾ ਲਈਆਂ
ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੀਆਂ ਪੰਜ ਵਿਕਟਾਂ ਸਿਰਫ਼ 113 ਦੌੜਾਂ ‘ਤੇ ਗੁਆ ਦਿੱਤੀਆਂ ਸਨ ਪਰ ਚੇਜ਼ ਨੇ ਵਿਕਟਕੀਪਰ ਸ਼ੇਨ ਡਾਊਰਿਚ ਨਾਲ ਛੇਵੀਂ ਵਿਕਟ ਲਈ 69 ਦੌੜਾਂ ਅਤੇ ਕਪਤਾਨ ਹੋਲਡਰ ਨਾਲ ਸੱਤਵੀਂ ਵਿਕਟ ਲਈ 104 ਦੌੜਾਂ ਜੋੜ ਕੇ ਆਪਣੀ ਟੀਮ ਨੂੰ ਸੰਭਾਲ ਲਿਆ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਹੋਡਲਰ ਨੂੰ ਆਊਟ ਕਰਕੇ ਸੱਤਵੀਂ ਵਿਕਟ ਦੀ ਭਾਈਵਾਲੀ ਨੂੰ ਤੋੜਿਆ ਇਸ ਤੋਂ ਪਹਿਲਾਂ ਚੇਜ਼ ਅਤੇ ਡਾਊਰਿਚ ਦੀ ਭਾਈਵਾਲੀ ਨੂੰ ਵੀ ਉਮੇਸ਼ ਨੇ ਹੀ ਤੋੜਿਆ
26 ਸਾਲਾ ਚੇਜ਼ ਨੇ ਭਾਰਤ ਦੇ ਤੇਜ਼ ਅਤੇ ਸਪਿੱਨ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕਰਦੇ ਹੋਏ ਚੌਥੇ ਸੈਂਕੜੇ ਵੱਲ ਆਪਣਾ ਕਦਮ ਵਧਾ ਦਿੱਤਾ ਹੈ ਹੋਲਡਰ ਨੇ ਆਪਣਾ 8ਵਾਂ ਅਰਧ ਸੈਂਕੜਾ ਬਣਾਇਆ ਅਤੇ ਕਪਤਾਨੀ ਦੀ ਜ਼ਿੰਮ੍ਹੇਦਾਰੀ ਭਰੀ ਪਾਰੀ ਖੇਡੀ
ਇਸ ਤੋਂ ਪਹਿਲਾਂ ਸਵੇਰੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਵਿੰਡੀਜ਼ ਨੂੰ ਰਾਸ ਨਾ ਆਇਆ ਅਤੇ ਉਸਨੇ ਲੰਚ ਤੱਕ ਆਪਣੀਆਂ ਤਿੰਨ ਵਿਕਟਾ ਸਿਰਫ਼ 86 ਦੌੜਾਂ ‘ਤੇ ਗੁਆ ਦਿੱਤੀਆਂ ਵਿੰਡੀਜ਼ ਨੇ ਲੰਚ ਤੋਂ ਪਹਿਲਾਂ ਆਪਣੇ ਤਿੰਨ ਅਹਿਮ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆਈਆਂ
ਲੰਚ ਤੋਂ ਬਾਅਦ ਹੇਤਮਾਏਰ ਵਜੋਂ ਵਿੰਡੀਜ਼ ਦੀ ਚੌਥੀ ਵਿਕਟ ਛੇਤੀ ਹੀ ਡਿੱਗ ਗਈ ਇਸ ਤੋਂ ਬਾਅਦ ਅੰਬਰੀਸ਼ ਦੇ ਆਊਟ ਹੋਣ ‘ਤੇ ਵੈਸਟਇੰਡੀਜ਼ ਦਾ ਸਕੋਰ 39ਵੇਂ ਓਵਰ ‘ਚ 5 ਵਿਕਟਾਂ ‘ਤੇ 113 ਦੌੜਾਂ ਦੀ ਤਰਸਯੋਗ ਹਾਲਤ ‘ਤੇ ਸੀ ਇਸ ਮੌਕੇ ਚੇਜ਼ ਅਤੇ ਡਾਊਰਿਚ ਨੇ ਪਾਰੀ ਨੂੰ ਸੰਭਾਲਿਆ ਪਰ ਚਾਹ ਤੋਂ ਕੁਝ ਸਮੇਂ ਪਹਿਲਾਂ ਉਮੇਸ਼ ਨੇ ਛੇਵੀਂ ਵਿਕਟ ਦੇ ਤੌਰ ‘ਤੇ ਡਾਊਰਿਚ ਆਊਟ ਕੀਤਾ ਅਤੇ ਵੈਸਟਇੰਡੀਜ਼ ਦਾ ਚਾਹ ਦੇ ਸਮੇਂ ਸਕੋਰ 6 ਵਿਕਟਾਂ ‘ਤੇ 197 ਦਾ ਸੀ
ਚਾਹ ਤੋਂ ਬਾਅਦ ਚੇਜ਼ ਅਤੇ ਹੋਲਡਰ ਨੇ ਆਸਾਨੀ ਨਾਲ ਦੌੜਾਂ ਬਣਾਈਆਂ ਅਤੇ ਸੈਂਕੜੇ ਵਾਲੀ ਭਾਈਵਾਲੀ ਕੀਤੀ ਦਿਨ ਦੀ ਸਮਾਪਤੀ ਤੋਂ ਕੁਝ ਸਮਾਂ ਪਹਿਲਾਂ ਉਮੇਸ਼ ਨੇ ਹੋਲਡਰ ਨੂੰ ਆਊਟ ਕਰਕੇ ਇਸ ਭਾਈਵਾਲੀ ਨੂੰ ਤੋੜਿਆ
ਭਾਰਤ ਨੂੰ ਦਿਨ ਭਰ ਚਾਰ ਗੇਂਦਬਾਜ਼ਾਂ ਨਾਲ ਖੇਡਣਾ ਪਿਆ ਟੈਸਟ ਮੈਚਾਂ ‘ਚ ਸ਼ੁਰੂਆਤ ਕਰਨ ਵਾਲੇ ਸ਼ਾਰਦੁਲ ਠਾਕੁਰ ਆਪਣੇ ਦੂਸਰੇ ਓਵਰ ਦੀ ਚੌਥੀ ਗੇਂਦ ਦੇ ਬਾਅਦ ਹੀ ਜ਼ਖ਼ਮੀ ਹੋ ਕੇ ਮੈਦਾਨ ਤੋਂ ਬਾਹਰ ਹੋ ਗਏ ਸਵੇਰੇ ਸ਼ਾਰਦੁਲ ਭਾਰਤ ਦੇ 294ਵੇਂ ਖਿਡਾਰੀ ਬਣੇ ਪਰ ਉਹਨਾਂ ਲਈ ਸ਼ੁਰੂਆਤੀ ਟੈਸਟ ਯਾਦਗਾਰ ਨਾ ਰਿਹਾ ਆਪਣੇ ਦੂਸਰੇ ਓਵਰ ਦੀ ਗੇਂਦ ਤੋਂ ਬਾਅਦ ਹੀ ਉਹ ਲੜਖੜਾਉਂਦੇ ਨਜ਼ਰ ਆਏ ਅਤੇ ਮਾਂਸਪੇਸ਼ੀਆ ਖਿੱਚੇ ਜਾਣ ਕਾਰਨ ਉਹਨਾਂ ਨੂੰ ਬਾਹਰ ਜਾਣਾ ਪਿਆ ਸ਼ਾਰਦੁਲ ਦੇ ਬਾਹਰ ਜਾਣ ‘ਤੇ ਉਮੇਸ਼ ਯਾਦਵ ਨੂੰ ਇਕੱਲਿਆਂ ਹੀ ਤੇਜ਼ ਗੇਂਦਬਾਜ਼ੀ ਦੀ ਜ਼ਿੰਮ੍ਹੇਦਾਰੀ ਸੰਭਾਲਣੀ ਪਈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।