ਚੰਨੀ ਦੇ ‘ਲਜ਼ੀਜ਼ ਖਾਣੇ’ ਦੀ ਹੋਵੇਗੀ ਜਾਂਚ, ਪਰੌਂਠੇ-ਥਾਲੀਆਂ ’ਤੇ ਕਿਵੇਂ ਹੋ ਗਿਆ 60 ਲੱਖ ਖ਼ਰਚ

charanjit Channi food

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਜਾਂਚ ਦੇ ਆਦੇਸ਼, ਜਲਦ ਹੀ ਹੋਏਗੀ ਕਾਰਵਾਈ
-ਖਜਾਨੇ ਵਿੱਚੋਂ ਖ਼ਰਚ ਕੀਤਾ ਗਿਆ ਇੱਕ-ਇੱਕ ਪੈਸਾ ਵਾਪਸ ਆਏਗਾ ਖਜਾਨੇ ’ਚ, ਹੋਵੇਗੀ ਰਿਕਵਰੀ : ਭਗਵੰਤ ਮਾਨ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (charanjit Channi food) ਦੇ ਲਜ਼ੀਜ਼ ਖਾਣੇ ਦੀ ਹੁਣ ਜਾਂਚ ਹੋਵੇਗੀ, ਕਿ ਆਖ਼ਰਕਾਰ ਪਰੌਂਠਿਆਂ ਤੋਂ ਲੈ ਕੇ ਖਾਣੇ ਦੀ ਥਾਲ਼ੀਆਂ ਤੱਕ 60 ਲੱਖ ਰੁਪਏ ਕਿਵੇਂ ਖ਼ਰਚ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਜਾਂਚ ਕਰਨ ਦੇ ਨਾਲ ਹੀ ਇੱਕ ਇੱਕ ਪੈਸੇ ਦੀ ਰਿਕਵਰੀ ਤੱਕ ਕੀਤੀ ਜਾ ਸਕਦੀ ਹੈ ਅਤੇ ਸਾਰਾ ਪੈਸਾ ਚਰਨਜੀਤ ਸਿੰਘ ਚੰਨੀ ਤੋਂ ਹੀ ਰਿਕਵਰੀ ਕਰਦੇ ਹੋਏ ਖਜਾਨੇ ਵਿੱਚ ਜਮ੍ਹਾ ਕਰਵਾਇਆ ਜਾਵੇਗਾ।

ਜਾਂਚ ਦੇ ਆਦੇਸ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇ ਦਿੱਤੇ ਗਏ ਹਨ। ਉਨ੍ਹਾਂ ਵਲੋਂ ਇਸ ਮਾਮਲੇ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਖ਼ਜ਼ਾਨੇ ਵਿੱਚ ਆਮ ਲੋਕਾਂ ਦੇ ਟੈਕਸ ਦਾ ਪੈਸਾ ਹੈ ਅਤੇ ਇਸ ਦੀ ਲੁੱਟ ਕਰਨ ਵਾਲਿਆਂ ਤੋਂ ਪੈਸਾ ਵਾਪਸ ਖਜਾਨੇ ਵਿੱਚ ਹੀ ਲਿਆਂਦਾ ਜਾਵੇਗਾ।

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ

 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ‘ਸੱਚ ਕਹੂੰ’ ਵੱਲੋਂ ਆਰਟੀਆਈ ਦਾ ਸਹਾਰਾ ਲੈਂਦੇ ਹੋਏ ਪੰਜਾਬ ਸਰਕਾਰ ਤੋਂ ਕੁਝ ਰਿਕਾਰਡ ਲਿਆ ਗਿਆ ਸੀ, ਜਿਸ ਰਾਹੀਂ ਖ਼ੁਲਾਸਾ ਹੋਇਆ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ 3 ਮਹੀਨਿਆਂ ਦੇ ਕਾਰਜਕਾਲ ਦਰਮਿਆਨ ਖਾਣ ਪੀਣ ’ਤੇ ਹੀ 60 ਲੱਖ ਰੁਪਏ ਦਾ ਤੱਕ ਦਾ ਖ਼ਰਚਾ ਕਰ ਦਿੱਤਾ ਗਿਆ।

ਰੋਜ਼ਾਨਾ ਲਜ਼ੀਜ਼ ਖਾਣੇ ਲਈ ਲੱਖਾਂ ਰੁਪਏ ਖ਼ਰਚ

ਆਮ ਘਰਾਂ ਦਾ ਮੁੱਖ ਮੰਤਰੀ ਕਹਾਉਣ ਵਾਲੇ ਚਰਨਜੀਤ ਸਿੰਘ ਚੰਨੀ (charanjit Channi food) ਦੇ ਤਿੰਨ ਮਹੀਨਿਆਂ ਦੇ ਕਾਰਜਕਾਲ ਦਰਮਿਆਨ ਸਵੇਰੇ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਦਾ ਖ਼ਰਚ ਸਰਕਾਰੀ ਖਜਾਨੇ ਵਿੱਚੋਂ ਹੀ ਕੀਤਾ ਗਿਆ। ਰੋਜ਼ਾਨਾ ਲਜ਼ੀਜ਼ ਖਾਣੇ ਲਈ ਲੱਖਾਂ ਰੁਪਏ ਖ਼ਰਚ ਕਰਦੇ ਹੋਏ ਕਦੇ ਕਦੇ ਤਾਜ ਹੋਟਲ ਤੋਂ ਵੀ ਖ਼ਾਣਾ ਮੰਗਵਾਇਆ ਗਿਆ ਅਤੇ ਜਿਸ ਕਾਰਨ 3900 ਰੁਪਏ ਤੱਕ ਦੀ ਖਾਣੇ ਦੀ ਥਾਲ਼ੀ ਦਾ ਖ਼ਰਚ ਪਾਇਆ ਗਿਆ ਹੈ। ਸੱਚ ਕਹੰੂ ਦੇ ਇਸ ਖ਼ੁਲਾਸੇ ਤੋਂ ਬਾਅਦ ਕਾਫ਼ੀ ਜ਼ਿਆਦਾ ਹੰਗਾਮਾ ਹੋਇਆ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮਾਮਲੇ ਵਿੱਚ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ