ਵਰਖਾ ਦਾ ਬਦਲ ਰਿਹਾ ਪੈਟਰਨ

ਫਾਈਲ ਫੋਟੋ

ਤਾਮਿਲਨਾਡੂ ਦੇ ਤਿੰਨ ਜ਼ਿਲ੍ਹਿਆਂ ’ਚ ਹੋਈ ਭਾਰੀ ਵਰਖਾ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ ਇੱਕ ਹੀ ਦਿਨ ’ਚ 670 ਤੋਂ 932 ਮਿਮੀ. ਵਰਖਾ ਹੋਈ ਜੋ ਸਾਲ ਭਰ ਦੀ ਵਰਖਾ ਦੇ ਬਰਾਬਰ ਹੈ ਵਰਖਾ ਕਾਰਨ ਸ਼ਹਿਰ ਸਮੁੰਦਰ ਬਣ ਗਏ ਹਨ ਸਕੂਲ ਬੰਦ ਕਰਨੇ ਪੈ ਰਹੇ ਹਨ ਹਵਾਈ ਉਡਾਣਾਂ ਰੱਦ ਹੋ ਗਈਆਂ, ਸੜਕੀ ਤੇ ਰੇਲ ਆਵਾਜਾਈ ਵੀ ਠੱਪ ਹੈ ਕੰਨਿਆਕੁਮਾਰੀ ਸਮੇਤ ਤਿੰਨ ਸ਼ਹਿਰਾਂ ਦੇ ਹਾਲਾਤ ਬਹੁਤ ਮਾੜੇ ਹਨ ਪਿਛਲੇ ਸਾਲਾਂ ਅੰਦਰ ਵੀ ਚੇੱਨਈ ਪੂਰਾ ਮਹਾਂਨਗਰ ਹੀ ਸਮੁੰਦਰ ਦਾ ਨਜ਼ਾਰਾ ਬਣ ਗਿਆ ਸੀ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧ ਰਹੀਆਂ ਹਨ ਮਾਨਸੂਨ ਮੌਕੇ ਤਾਂ ਵਰਖਾ ਦੀ ਗੱਲ ਸਮਝ ਆਉਂਦੀ ਹੈ ਪਰ ਬਿਨਾ ਮੌਸਮ ਤੋਂ ਇੰਨੀ ਭਾਰੀ ਵਰਖਾ ਭਵਿੱਖ ਦੀਆਂ ਚੁਣੌਤੀਆਂ ਵੱਲ ਵੀ ਇਸ਼ਾਰਾ ਕਰਦੀ ਹੈ। ਇਹਨਾਂ ਹਾਲਾਤਾਂ ਨੂੰ ਕੁਝ ਮਹੀਨਿਆਂ ਬਾਅਦ ਭੁਲਾ ਦਿੱਤਾ ਜਾਵੇਗਾ। (Precipitation)

ਇਹ ਵੀ ਪੜ੍ਹੋ : ਨਸ਼ਿਆਂ ਦਾ ਕਾਰੋਬਾਰ ਕਰਕੇ ਬਣਾਈ ਪ੍ਰਾਪਟੀ ਗੁਰੂਹਰਸਹਾਏ ਪੁਲਿਸ ਵੱਲੋਂ ਫਰੀਜ਼

ਅਸਲ ’ਚ ਗਲੋਬਲ ਵਾਰਮਿੰਗ ਵਧਣ ਕਾਰਨ ਪਾਣੀ ਦਾ ਵਾਸ਼ਪੀਕਰਨ ਵਧ ਰਿਹਾ ਹੈ ਬੱਦਲ ਜ਼ਿਆਦਾ ਪਾਣੀ ਗ੍ਰਹਿਣ ਕਰ ਰਹੇ ਹਨ ਜਿਸ ਕਾਰਨ ਵਰਖਾ ਆਮ ਨਾਲੋਂ ਜ਼ਿਆਦਾ ਹੋ ਰਹੀ ਹੈ ਬਿਜਲੀ ਦੀ ਮੰਗ ਦਾ ਲਗਾਤਾਰ ਵਧਣਾ ਧਰਤੀ ਦੇ ਮਾਪਮਾਨ ’ਚ ਵਾਧੇ ਦਾ ਸਬੂਤ ਹੈ ਜੇਕਰ ਜਲਵਾਯੂ ਤਬਦੀਲੀ ਦਾ ਸਿਲਸਿਲਾ ਜਾਰੀ ਰਿਹਾ ਤਾਂ ਭਿਆਨਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ ਜੇਕਰ ਵਿਗਿਆਨੀਆਂ ਦੀਆਂ ਪਿਛਲੀਆਂ ਚਿਤਾਵਨੀਆਂ ਨੂੰ ਵੇਖੀਏ ਤਾਂ ਇਹ ਤਬਾਹੀ ਅਜੇ ਸਿਰਫ਼ ਟਰੇਲਰ ਹੀ ਹੈ ਜਲਵਾਯੂ ਮਨੁੱਖ ਦੀ ਹੋਂਦ ਲਈ ਖ਼ਤਰਾ ਪੈਦਾ ਕਰ ਸਕਦਾ ਹੈ ਤਾਜ਼ਾ ਹਾਲਾਤ ਕੁਦਰਤ ਦੇ ਵਿਕਰਾਲ ਰੂਪ ਦੀ ਇੱਕ ਝਲਕ ਹੈ ਕੁਦਰਤ ਤੇ ਮਨੁੱਖ ਦੇ ਸਬੰਧਾਂ ਨੂੰ ਫਿਰ ਸਮਝਣ ਤੇ ਇੰਨ੍ਹਾਂ ਅੰਦਰ ਸੰਤੁਲਨ ਲਿਆਉਣ ਲਈ ਮੋਚਣ ਦਾ ਸਮਾਂ ਹੈ। (Precipitation)