ਨਸ਼ਿਆਂ ਦਾ ਕਾਰੋਬਾਰ ਕਰਕੇ ਬਣਾਈ ਪ੍ਰਾਪਟੀ ਗੁਰੂਹਰਸਹਾਏ ਪੁਲਿਸ ਵੱਲੋਂ ਫਰੀਜ਼

Guruharshahay Police
 ਗੁਰੂਹਰਸਹਾਏ ਡੀਐੱਸਪੀ ਭੁਪਿੰਦਰ ਸਿੰਘ ਤੇ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਕੋਠੀ ਨੂੰ ਫਰੀਜ ਕਰਨ ਮੌਕੇ ਨੋਟਿਸ ਲਾਉਂਦੇ ਹੋਏ ।

ਗੁਰੂਹਰਸਹਾਏ ਵਿਖੇ 60 ਲੱਖ ਰੁਪਏ ਦੀ ਕੀਮਤ ਦੀਆਂ ਦੋ ਕੋਠੀਆਂ ਪੁਲਿਸ ਵੱਲੋਂ ਜਬਤ

(ਵਿਜੈ ਹਾਂਡਾ) ਗੁਰੂਹਰਸਹਾਏ। ਥਾਣਾ ਗੁਰੂਹਰਸਹਾਏ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਉਪ ਕਪਤਾਨ ਪੁਲਿਸ ਡੀਐੱਸਪੀ ਭੁਪਿੰਦਰ ਸਿੰਘ ਤੇ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਗੁਰੂਹਰਸਹਾਏ ਵਿਖੇ ਇੱਕ ਕਥਿਤ ਨਸ਼ਾ ਤਸਕਰ ਰਾਣੀ ਪਤਨੀ ਅਸ਼ਵਨੀ ਕੁਮਾਰ ਦੀਆਂ ਦੋ ਕੋਠੀਆਂ ਕੀਮਤ 60 ਲੱਖ ਰੁਪਏ ਦੇ ਲਗਭਗ ਪ੍ਰਾਪਟੀ ਜ਼ਬਤ ਕੀਤੀ ਗਈ ਹੈ । ਇਸ ਸਬੰਧੀ ਡੀਐੱਸਪੀ ਭੁਪਿੰਦਰ ਸਿੰਘ ਤੇ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕੰਪੀਟੈਂਟ ਅਥਾਰਟੀ ਐਡਮਨਿਸਟ੍ਰੇਟਰ ਦਿੱਲੀ ਦੇ ਹੁਕਮਾਂ ਤਹਿਤ ਅ/ਧ 68 ਐਂਫ 2 ਐੱਨਡੀਪੀਐੱਸ ਐਕਟ 1985 ਤਹਿਤ ਕਥਿਤ ਨਸ਼ਾ ਤਸਕਰ ਰਾਣੀ ਖਿਲਾਫ ਕਾਰਵਾਈ ਕੀਤੀ ਗਈ ਹੈ। Guruharshahay Police

ਇਹ ਵੀ ਪੜ੍ਹੋ: ਅੱਕੇ ਕਿਸਾਨਾਂ ਨੇ ਪ੍ਰਸ਼ਾਸ਼ਨ ਨੂੰ ਦਿੱਤੀ ਚਿਤਾਵਨੀ

ਉਹਨਾਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ‘ਚ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੇ ਵਿਅਕਤੀਆਂ ਦੀ ਜਾਂਚ ਕੀਤੀ ਗਈ ਜੋ ਨਸ਼ਿਆਂ ਦਾ ਕਾਰੋਬਾਰ ਕਰਨ ਵਿੱਚ ਲਿਪਤ ਪਾਏ ਗਏ ਤੇ ਉਹਨਾਂ ਵੱਲੋਂ ਨਸ਼ਿਆਂ ਦਾ ਕਾਰੋਬਾਰ ਕਰਕੇ ਬਣਾਈਆਂ ਜਾਇਦਾਦਾਂ ਪੁਲਿਸ ਪ੍ਰਸਾਸਨ ਵੱਲੋਂ ਫਰੀਜ ਕੀਤੀਆਂ ਜਾਂ ਰਹੀਆਂ ਹਨ ਤੇ ਇਹ ਕਾਰਵਾਈ ਲਗਾਤਾਰ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਗੁਰੂਹਰਸਹਾਏ ਦੀ ਰਹਿਣ ਵਾਲੀ ਰਾਣੀ ਪਤਨੀ ਅਸਵਨੀ ਕੁਮਾਰ ਵੀ ਨਸ਼ਿਆਂ ਦਾ ਕਾਰੋਬਾਰ ਕਰਦੀ ਹੈ ਤੇ ਉਸ ਦੀ ਪੂਰੀ ਪੜਤਾਲ ਕੀਤੀ ਗਈ ਤੇ ਇਹ ਪਾਇਆ ਗਿਆ ਕਿ ਉਸ ਵੱਲੋਂ ਇਹ ਜਾਇਦਾਦ ਨਸ਼ੇ ਵੇਚ ਕੇ ਬਣਾਈ ਗਈ ਹੈ ਤੇ ਜਿਸ ’ਤੇ ਕਾਰਵਾਈ ਕਰਦਿਆਂ 60 ਲੱਖ ਦੇ ਕਰੀਬ ਦੀਆਂ ਗੁਰੂਹਰਸਹਾਏ ਵਿਖੇ ਬਣਾਈਆਂ ਦੋ ਕੋਠੀਆਂ ਜ਼ਬਤ ਕੀਤੀਆਂ ਗਈਆਂ ਹਨ ।