ਕਸ਼ਮੀਰ ‘ਚ ਬਦਲਾਅ ਤੇ ਭਵਿੱਖ

Changes, Kashmir, Future

ਪੂਨਮ ਆਈ ਕੌਸ਼ਿਸ਼

ਜੰਮੂ-ਕਸ਼ਮੀਰ ‘ਚ ਹਵਾ ਦਾ ਰੁਖ਼ ਬਦਲ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਅਤੇ ਜੰਮੂ-ਕਸ਼ਮੀਰ ਸੂਬੇ ਦੀ ਵੰਡ ਕਰਕੇ ਉਸਨੂੰ ਜੰਮੂ ਅਤੇ ਕਸ਼ਮੀਰ ਤੇ ਲਦਾਖ ਦੋ ਸੰਘ ਸੂਬਾ ਖੇਤਰ ਬਣਾਉਣ ਨਾਲ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ਦਾ ਭੁਗੌਲ ਬਦਲ ਦਿੱਤਾ ਹੈ ਅਤੇ ਉਨ੍ਹਾਂ ਦੇ ਇਸ ਕਦਮ ਦੀ ਦੇਸ਼ ਭਰ ਦੇ ਲੋਕ ਸ਼ਲਾਘਾ ਕਰ ਰਹੇ ਹਨ ਪਰੰਤੂ ਦੂਜੇ ਪਾਸੇ ਘਾਟੀ ‘ਚ ਸੁਰੱਖਿਆ ਦੇ ਭਾਰੀ ਬੰਦੋਬਸਤ ਦੌਰਾਨ ਚੁੱਪ ਛਾਈ ਹੋਈ ਹੈ ਬਿਨਾਂ ਸ਼ੱਕ ਘਾਟੀ ‘ਚ ਜੋ ਘੱਟ-ਮਿਆਦੀ ਸੁਰੱਖਿਆ ਵਾਤਾਵਰਨ ਬਣਿਆ ਹੋਇਆ ਹੈ ਉਸਦੇ ਕੋਈ ਨਾਟਕੀ ਨਤੀਜੇ ਨਹੀਂ ਮਿਲਣ ਵਾਲੇ ਹਨ ਤੇ ਇਸ ਗੱਲ ਦੀ ਪੂਰੀ ਸੰਭਵਾਨਾ ਹੈ ਕਿ ਘਾਟੀ ‘ਚ ਸੁਰੱਖਿਆ ਇੰਤਜ਼ਾਮਾਂ ਤੇ ਪਾਬੰਦੀਆਂ ‘ਚ ਢਿੱਲ ਦੇਣ ਨਾਲ ਅਗਲੇ ਮਹੀਨਿਆਂ ‘ਚ ਉੱਥੇ ਹਿੰਸਾ ਫੈਲ ਸਕਦੀ ਹੈ ।

ਘਾਟੀ ‘ਚ ਭਾਰੀ ਗਿਣਤੀ ‘ਚ ਸੁਰੱਖਿਆ ਫੋਰਸਾਂ ਦੀ ਤੈਨਾਤੀ ਤੋਂ ਸਪੱਸ਼ਟ ਹੈ ਕਿ ਕੇਂਦਰ ਹਰ ਸਥਿਤੀ ਲਈ ਤਿਆਰ ਰਹਿਣਾ ਚਾਹੁੰਦਾ ਹੈ ਅਤੇ ਕੋਈ ਮੌਕਾ ਨਹੀਂ ਦੇਣਾ ਚਾਹੁੰਦਾ  ਕਸ਼ਮੀਰ ‘ਚ ਸਮੇਂ-ਸਮੇਂ ‘ਤੇ ਹਿੰਸਾ ਦੇ ਦੌਰ ਜਾਰੀ ਰਹੇ ਹਨ 2016 ‘ਚ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਤੋਂ ਬਾਦ ਘਾਟੀ ‘ਚ ਵਿਆਪਕ ਪੈਮਾਨੇ ‘ਤੇ ਪੱਥਰਬਾਜ਼ੀ ਹੋਈ ਧਾਰਾ 370 ਦੇ ਸਮੱਰਥਕ ਫਿਰ ਅਜਿਹਾ ਕਰ ਸਕਦੇ ਹਨ ਇਸ ਵਾਰ ਕਸ਼ਮੀਰੀਅਤ ਦਾ ਰਾਗ ਅਲਾਪ ਕੇ ਨੌਜਵਾਨਾਂ ਨੂੰ ਅਜਿਹਾ ਕਰਨ ਲਈ ਭੜਕਾ ਸਕਦੇ ਹਨ ਇਸ ਤੋਂ ਇਲਾਵਾ ਪਾਕਿਸਤਾਨ ਨੇ ਘਾਟੀ ‘ਚ ਆਪਣੇ ਛਾਪਾਮਾਰ ਯੁੱਧ ਨੂੰ ਤੇਜ਼ ਕਰਕੇ ਭਾਰਤ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਨਾਲ ਹੀ ਦੁਵੱਲਾ ਵਪਾਰ ਬੰਦ ਕਰ ਦਿੱਤਾ ਹੈ ਭਾਰਤ ਦੇ ਸਫ਼ੀਰ ਨੂੰ ਵਾਪਸ ਭੇਜ ਦਿੱਤਾ ਹੈ ਹਲਾਂਕਿ ਅਮਰੀਕਾ, ਚੀਨ ਅਤੇ ਰੂਸ ਨੇ ਇਸ ਮਾਮਲੇ ‘ਚ ਦਖ਼ਲਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਾਕਿ ਫੌਜ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਸ਼ਮੀਰੀਆਂ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਅਤੇ ਪੁਲਵਾਮਾ ਵਰਗੇ ਹਮਲਿਆਂ ਨੂੰ ਦੁਹਰਾਉਣ ਦੀ ਚਿਤਾਵਨੀ ਦਿੱਤੀ ਹੈ ।

ਮੋਦੀ ਸਰਕਾਰ ਨੇ ਕਸ਼ਮੀਰੀਆਂ ਨੂੰ ਮੁੱਖ ਧਾਰਾ ‘ਚ ਸ਼ਾਮਲ ਕਰਨ ਲਈ ਕਈ ਉਪਾਵਾਂ ਦੀ ਐਲਾਨ ਕੀਤਾ ਹੈ ਸੂਬਾ ਸਰਕਾਰੀ ਸੇਵਾਵਾਂ ਅਤੇ ਸਿੱਖਿਆ ਸੰਸਥਾਵਾਂ ‘ਚ ਸਮਾਜਿਕ ਅਤੇ ਆਰਥਿਕ ਤੌਰ ‘ਤੇ ਪੱਛੜੇ ਵਰਗਾਂ ਲਈ ਰਾਖਵਾਂਕਰਨ ਦੇਣ, ਨਾਲ ਹੀ ਪਾਕਿਸਤਾਨ ਤੋਂ 1947 ‘ਚ ਆਏ ਲੋਕਾਂ ਨੂੰ ਨਰਗਪਾਲਿਕਾ ਪੰਚÎਾਇਤ ਅਤੇ ਵਿਧਾਨ ਸਭਾ ਚੋਣਾਂ ‘ਚ ਵੋਟ ਅਤੇ ਚੋਣਾਂ ਲੜਨ ਦੀ ਆਗਿਆ ਦਿੱਤੀ ਹੈ ਕਸ਼ਮੀਰ ਨੂੰ ਭਾਰਤੀ ਅਰਥਵਿਵਸਥਾ ਨਾਲ ਜੋੜਨ ਅਤੇ ਘਾਟੀ ‘ਚ ਵਿਆਪਕ ਜਨਾਧਾਰ ਬਣਾਉਣ ਦੇ ਯਤਨ ਕੀਤੇ ਹਨ ਜਿਸਦੇ ਚੱਲਦੇ ਬਾਕੀ ਭਾਰਤ ਦੇ ਆਰਥਿਕ ਲਾਭ ਕਸ਼ਮੀਰ ਤੱਕ ਵੀ ਪਹੁੰਚ ਸਕਣ ਵਿਕਾਸ ਯੋਜਨਾਵਾਂ ਜਲਦੀ ਚਾਲੂ ਕਰਨ ਦਾ ਭਰੋਸਾ ਦਿੱਤਾ ਹੈ ਤੇ ਇਸ ਲਈ ਅਕਤੂਬਰ ‘ਚ ਨਿਵੇਸ਼ ਸੰਮੇਲਨ ਸੱਦਿਆ ਜਾਵੇਗਾ ।

ਕਸ਼ਮੀਰ ‘ਚ ਬਾਹਰੀ ਲੋਕਾਂ ਦੇ ਰਹਿਣ, ਕੰਮ ਕਰਨ ਅਤੇ ਸੰਪੱਤੀ ਖਰੀਦਣ ‘ਤੇ ਪਾਬੰਦੀ ਹਟਾਉਣ ਤੋਂ ਬਾਦ ਕਸ਼ਮੀਰ ‘ਚ ਵਪਾਰ ਅਤੇ ਨਿਵੇਸ਼ ਦੇ ਮੌਕੇ ਵਧਣਗੇ ਆਈਟੀ ਉਦਯੋਗ ਉੱਥੇ ਆਪਣਾ ਆਧਾਰ ਬਣਾ ਸਕਦੇ ਹਨ ਉੱਥੇ ਵਿਸ਼ਵ ਪੱਧਰੀ ਸੈਰ-ਸਟਾਪਾ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ ਆਧੁਨਿਕ ਉਦਯੋਗਾਂ ਲਈ ਢਾਂਚੇ ਦਾ ਵਿਕਾਸ ਕੀਤਾ ਜਾ ਸਕਦਾ ਹੈ ਬਾਲੀਵੁੱਡ, ਤੇਲਗੂ ਅਤੇ ਤਮਿਲ ਫ਼ਿਲਮ ਉਦਯੋਗ ਫ਼ਿਰ ਤੋਂ ਉੱਥੇ ਪਰਤ ਸਕਦੇ ਹਨ ਨਾਲ ਹੀ ਸਰਕਾਰ ਨੂੰ ਧਾਰਾ 370 ਖਤਮ ਕਰਨ ਦੇ ਲਾਭ ਜਨਤਾ ਤੱਕ ਪਹੁੰਚਾਉਣੇ ਹੋਣਗੇ ਅਤੇ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਦੇ ਨਾਲ ਸੰਵੇਦਨਸ਼ੀਲਤਾ ਨਾਲ ਨਜਿੱਠਣਾ ਹੋਵੇਗਾ ਅਤੇ ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਘਾਟੀ ‘ਚ ਆਮ ਸਥਿਤੀ ਬਹਾਲ ਹੋਣ ਤੋਂ ਬਾਦ ਕਿਸ ਤਰ੍ਹਾਂ ਉੱਥੇ ਵਪਾਰ ਅਤੇ ਨਿਵੇਸ਼ ਵਧਾਇਆ ਜਾ ਸਕਦਾ ਹੈ ਪਰੰਤੂ ਇਹ ਇਹ ਗੱਲ ‘ਤੇ ਨਿਰਭਰ ਕਰੇਗਾ ਕਿ ਸਰਕਾਰ ਉੱਥੇ ਸ਼ਾਂਤੀ ਸਥਾਪਿਤ ਕਰਨ ‘ਚ ਕਿੰਨੀ ਸ਼ਫ਼ਲ ਰਹਿੰਦੀ ਹੈ ।

ਜੰਮੂ ਕਸ਼ਮੀਰ ‘ਚ ਸਮਾਜਿਕ ਅਤੇ ਆਰਥਿਕ ਕਾਰਕ ਉੱਤਰ ਪ੍ਰਦੇਸ਼, ਬਿਹਾਰ ਵਰਗੇ ਸੂਬਿਆਂ ਤੋਂ ਬਿਹਤਰ ਹਨ ਇਸ ਲਈ ਉੱਥੇ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆਉਣੀ ਹੋਵੇਗੀ ਇਹ ਦੇਖਣਾ ਹੈ ਕਿ ਕੀ ਲੋਕ ਵਿਕਾਸ ਦੇ ਵਾਅਦਿਆਂ ਤੋਂ ਸੰਤੁਸ਼ਟ ਹੁੰਦੇ ਹਨ ਕਿਉਂਕਿ ਵਿਕਾਸ ਕਸ਼ਮੀਰੀਆਂ ਦੀ ਸ਼ਿਕਾਇਤ ਨਹੀਂ ਰਹੀ ਹੈ ਕਸ਼ਮੀਰੀਆਂ ਦੀ ਸ਼ਿਕਾਇਤ ਭਾਰਤੀ ਸੁਰੱਖਿਆ ਫੋਰਸਾਂ ਦੀ ਧੱਕੇਸ਼ਾਹੀ ਰਹੀ ਹੈ ਅਤੇ ਇਸ ਮਾਮਲੇ ‘ਚ ਜਨਤਾ ਦਾ ਵਿਸ਼ਵਾਸ ਜਿੱਤਣਾ ਮੁਸ਼ਕਲ ਹੋਵੇਗਾ ਪੈਸੇ ਤੋਂ ਇਲਾਵਾ ਕਸ਼ਮੀਰੀਆਂ ਨੂੰ ਇੱਕ ਭਾਵਨਾਤਮਕ ਪੈਕੇਜ ਦੀ ਵੀ ਜ਼ਰੂਰਤ ਹੈ ਇੱਕ ਅਜਿਹਾ ਪੈਕੇਜ ਜੋ ਕਸ਼ਮੀਰੀ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਦਰਦ, ਨਿਰਾਸ਼ਾ, ਗੁੱਸਾ ਪ੍ਰਗਟ ਕਰਨ ਦਾ ਮੌਕਾ ਦੇਵੇ ਅਤੇ ਇੱਕ ਅਜਿਹਾ ਪੈਕੇਜ ਜਿਸ ਨਾਲ ਉਨ੍ਹਾਂ ਨੂੰ ਸਨਮਾਨ ਮਿਲੇ, ਉਨ੍ਹਾਂ ਦੀ ਮਰਿਆਦਾ ਬਹਾਲ ਹੋਵੇ ਅਤੇ ਉਨ੍ਹਾਂ ਦੇ ਅਪਮਾਨ ਦੇ ਜ਼ਖ਼ਮਾਂ ‘ਤੇ ਮੱਲ੍ਹਮ ਲੱਗ ਸਕੇ ਸਿਰਫ਼ ਮੱਲ੍ਹਮ ਲਾਉਣ ਨਾਲ ਕੰਮ ਨਹੀਂ ਚੱਲੇਗਾ ਇਹ ਮਾਤਰ ਇੱਕ ਸ਼ੁਰੂਆਤ ਹੋਵੇਗੀ ਜ਼ਰੂਰਤ ਇਸ ਗੱਲ ਦੀ ਹੈ ਕਿ ਭਾਰਤ ਕਸ਼ਮੀਰੀਆਂ ਦੇ ਨਾਲ ਜੁੜੇ ਇਸ ਲਈ ਜ਼ਰੂਰਤ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਣੀਆਂ ਵਿਦਿਆਰਥੀ ਇਕਾਈਆਂ ਦੇ ਵਫ਼ਦਾਂ ਨੂੰ ਕਸ਼ਮੀਰ ਭੇਜਣ ਤੇ ਉਨ੍ਹਾਂ ਨੂੰ ਕਹਿਣ ਕਿ ਉਹ ਕਸ਼ਮੀਰ ਦੇ ਨੌਜਵਾਨਾਂ ਨਾਲ ਸਮਾਂ ਬਿਤਾਉਣ ਪਾਕਿਸਤਾਨ ਵੱਲੋਂ ਕਸ਼ਮੀਰੀਆਂ ਨੂੰ ਭਾਵਨਾਤਮਕ ਤੌਰ ‘ਤੇ ਵੱਖ ਰੱਖਣ ਲਈ ਉਨ੍ਹਾਂ ਨੂੰ ਭੜਕਾਉਣ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ ਅਤੇ ਕਸ਼ਮੀਰ ‘ਚ ਵੀ ਕੁਝ ਗਲਤ ਅਨਸਰ ਹਨ ਅੱਧ ਮਿਆਦੀ ਉਪਾਆਂ ਦੇ ਤੌਰ ‘ਤੇ ਸਰਕਾਰ ਨੂੰ ਕਸ਼ਮੀਰ ਲਈ ਸਿੱਖਿਆ ਪੈਕੇਜ ਦੇਣਾ ਚਾਹੀਦਾ ਹੈ ਜੋ ਨਾ ਸਿਰਫ਼ ਰਸਮੀਸਿੱਖਿਆ ਲਈ ਹੋਵੇ ਸਗੋਂ ਕਸ਼ਮੀਰ ਦੀ ਅਸਲ ਸਥਿਤੀ ਨਾਲ ਉੱਥੋਂ ਦੀ ਜਨਤਾ ਨੂੰ ਜਾਣੂ ਕਰਾਉਣ ਲਈ ਵੀ ਹੋਵੇ  ਉਦਾਹਰਨ ਲਈ ਪਾਕਿਸਤਾਨ ਨੇ ਇਸ ਵਿਚਾਰ ਨੂੰ ਖੂਬ ਪ੍ਰਚਾਰਿਤ ਕਰ ਰੱਖਿਆ ਹੈ ਕਿ ਅਜ਼ਾਦ ਕਸ਼ਮੀਰ ਜਾਂ ਮਕਬੂਜਾ ਕਸ਼ਮੀਰ ਅਸਲ ਵਿਚ ਅਜ਼ਾਦ ਹੈ ਪਰੰਤੁ ਇਹ ਇੱਕ ਕੋਰਾ ਝੂਠ ਹੈ ਪਾਕਿਸਤਾਨ ਦੇ ਪ੍ਰਤੱਖ ਸਮੱਰਥਨ ਅਤੇ ਪੈਸੇ ਤੋਂ ਬਿਨਾਂ ਹੁਣ ਹੁਰੀਅਤ ਕਾਨਫਰੰਸ ਪ੍ਰਭਾਵਹੀਣ ਹੋ ਗਈ ਹੈ ਪਰੰਤੂ ਉਸਦੇ ਆਗੂਆਂ ‘ਤੇ ਕੁਝ ਸਮੇਂ ਤੱਕ ਰੋਕ ਲਾਉਣਾ ਹੋਵੇਗੀ ਤਾਂ ਕਿ ਉਹ ਸਥਾਨਕ ਲੋਕਾਂ ਨੂੰ ਨਾ ਭੜਕਾਉਣ ਅਤੇ ਪੱਥਰਬਾਜੀ ਅਤੇ ਦੇਸ਼ਵਿਰੋਧੀ ਤੱਤਾਂ ਨੂੰ ਇਕੱਠੇ ਕਰਕੇ ਆਪਣੀ ਮਨਮਰਜ਼ੀ ਨਾਲ ਹਿੰਸਾ ਨਾ ਕਰਵਾ ਸਕਣ ਭਾਰਤ ਸਰਕਾਰ ਨੂੰ ਕਸ਼ਮੀਰ ‘ਚ ਉੱਭਰਦੀ ਸਥਿਤੀ ਨਾਲ ਹਮਦਰਦੀ ਨਾਲ ਨਜਿੱਠਣਾ ਹੋਵੇਗਾ ਕੇਂਦਰ ਸਰਕਾਰ ਨੂੰ ਸੂਬੇ ‘ਚ ਵੋਟਰਾਂ ਦੇ ਅਨੁਪਾਤ ਅਨੁਸਾਰ ਲੋਕ ਸਭਾ, ਵਿਧਾਨ ਸਭਾ ਅਤੇ ਪੰਚਾਇਤਾਂ ‘ਚ ਸੀਟਾਂ ਦਾ ਗਠਨ ਕਰਨਾ ਹੋਵੇਗਾ ਤਾਂ ਕਿ ਵੱਖ-ਵੱਖ ਖੇਤਰਾਂ ਦੇ ਨਾਲ ਅਸਮਾਨਤਾ ਤੇ ਅਨਿਆਂ ਦੂਰ ਹੋਵੇ ਅਤੇ ਇੱਕ ਮਜ਼ਬੂਤ ਜੰਮੂ ਕਸ਼ਮੀਰ ਦੀ ਨੀਂਹ ਰੱਖੀ ਜਾ ਸਕੇ ।

ਜੰਮੂ ਕਸ਼ਮੀਰ ‘ਚ ਕਸ਼ਮੀਰ ਦਾ ਖੇਤਰਫਲ 15.8 ਫੀਸਦੀ ਹੈ ਅਤੇ ਉੱਥੋਂ ਦੀ ਅਬਾਦੀ ‘ਚ ਇਸਦਾ ਹਿੱਸਾ 54.9 ਫੀਸਦੀ ਅਤੇ ਜੰਮੂ ਦਾ ਖੇਤਰਫ਼ਲ 25.9 ਫ਼ੀਸਦੀ ਅਤੇ ਇਸਦੀ ਅਬਾਦੀ 42.9 ਫੀਸਦੀ ਹੈ ਲੱਦਾਖ ਦਾ ਖੇਤਰਫਲ 58.3 ਫੀਸਦੀ ਤੇ ਅਬਾਦੀ 2.2 ਫੀਸਦੀ ਹੈ ਪਰੰਤੁ ਜਦੋਂ ਸੂਬਾ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਤਾਂ ਸ਼ੇਖ ਅਬਦੁੱਲਾ ਨੇ ਮਨਮਰਜ਼ੀ ਨਾਲ ਕਸ਼ਮੀਰ ਲਈ 43, ਜੰਮੂ ਲਈ 30 ਅਤੇ ਲੱਦਾਖ ਲਈ 2 ਸੀਟਾਂ ਦਿੱਤੀਆਂ ਵਰਤਮਾਨ ‘ਚ 46 ਸੀਟਾਂ ਕਸ਼ਮੀਰ ‘ਚ ਹਨ 37 ਸੀਟਾਂ ਜੰਮੂ ਅਤੇ 4 ਸੀਟਾਂ ਲੱਦਾਖ ‘ਚ ਹਨ ਵਿਧਾਨ ਸਭਾ ਤੇ ਲੋਕ ਸਭਾ ‘ਚ ਚੋਣ ਹਲਕਿਆਂ ‘ਚ ਵੱਡੀ ਕਮੀ ਹੈ ।

ਜੰਮੂ ਖੇਤਰ ‘ਚ ਹਰੇਕ ਚੋਣ ਹਲਕੇ ‘ਚ ਖੇਤਰਫਲ ਅਤੇ ਅਬਾਦੀ ਕਸ਼ਮੀਰ ਅਤੇ ਲੱਦਾਖ ਤੋਂ ਘੱਟ ਹੈ ਇਸ ਲਈ ਹਲਕਾਬੰਦੀ ਨਾਲ ਜੰਮੂ ‘ਚ ਸੀਟਾਂ ਦੀ ਗਿਣਤੀ ਵਧੇਗੀ ਅਤੇ ਨਤੀਜੇ ਵਜੋਂ ਜੰਮੂ ਕਸ਼ਮੀਰ ਦੀ ਰਾਜਨੀਤੀ ‘ਚ ਉਸਦਾ ਪ੍ਰਭਾਵ ਵੀ ਵਧੇਗਾ ਸਮਾਂ ਆ ਗਿਆ ਹੈ ਕਿ ਮੋਦੀ ਅਤੇ ਸ਼ਾਹ ਸਥਾਨਕ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਕਦਮ ਚੁੱਕਣ ਜੰਮੂ ਕਸ਼ਮੀਰ ਅਤੇ ਲੱਦਾਖ ਦੀ ਭਵਿੱਖ ‘ਚ ਕੀ ਭੂਮਿਕਾ ਹੋਵੇਗੀ ਇਸਦਾ ਉੱਤਰ ਸਮੇਂ ਦੇ ਗਰਭ ‘ਚ ਹੈ ਫਿਲਹਾਲ ਕਲਪਨਾ ਦੇ ਅਧਾਰ ‘ਤੇ ਨਵੇਂ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਜਿਵੇਂ ਕਿ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ‘ਚ ਕਿਹਾ ਹੈ ਕਿ ਜੰਮੂ ਕਸ਼ਮੀਰ ‘ਚ ਸਥਿਤੀ ਆਮ ਹੋਣ ‘ਤੇ ਉਸਨੂੰ ਫਿਰ ਤੋਂ ਪੂਰਨ ਸੂਬੇ ਦਾ ਦਰਜਾ ਦਿੱਤਾ ਜਾ ਸਕਦਾ ਹੈ ਤੇ ਉੱਥੋਂ ਦੀ ਜਨਤਾ ਨੂੰ ਨਿਰਖੱਪ ਅਤੇ ਪਾਰਦਰਸ਼ੀ ਤਰੀਕੇ ਨਾਲ ਆਪਣਾ ਮੁੱਖ ਮੰਤਰੀ ਤੇ ਵਿਧਾਇਕ ਚੁਣਨ ਦਾ ਮੌਕਾ ਵੀ ਮਿਲੇਗਾ ।

ਕਸ਼ਮੀਰ ਕੋਈ ਅਜਿਹੀ ਥਾਂ ਨਹੀਂ ਹੈ ਜਿਸਦੀ ਕਿਸਮਤ ਕਿਸੇ ਐਰੇ-ਗੈਰੇ ਦੇ ਹੱਥ ਸੌਂਪੀ ਜਾਵੇ ਨਾ ਹੀ ਇਹ ਖਿਡੌਣਾ ਹੈ ਜਿਸ ਨਾਲ ਖੇਡਣ ਤੋਂ ਬਾਦ ਉਸਨੂੰ ਸੁੱਟ ਦਿੱਤਾ ਜਾਵੇ ਇਹ ਇੱਕ ਰਾਸ਼ਟਰੀ ਮੁੱਦਾ ਹੈ ਜੋ ਸਿਆਸੀ ਮੁੱਦਿਆਂ, ਵਿਚਾਰਧਾਰਵਾਂ ਤੇ ਸਿਧਾਂਤਾਂ ਤੋਂ ਪਰੇ ਹੈ ਮੋਦੀ ਨੂੰ ਰਾਸ਼ਟਰੀ ਸਿਧਾਂਤਾਂ, ਹਿੱਤਾਂ ਨੂੰ ਅੱਗੇ ਵਧਾਉਣ ਅਤੇ ਕਸ਼ਮੀਰੀਆਂ ਨੂੰ ਭਾਰਤ ਦੀ ਮੁੱਖ ਧਾਰਾ ਨਾਲ ਜੋੜਨ ਲਈ ਸੁਚੱਜੇ ਯਤਨ ਕਰਨੇ ਹੋਣਗੇ ਅਤੇ ਕਸ਼ਮੀਰੀਆਂ ਨੂੰ ਵੀ ਉਨ੍ਹਾਂ ਦੀ ਪਹਿਲ ਦਾ ਸਕਾਰਾਤਮਕ ਉੱਤਰ ਦੇਣਾ ਹੋਵੇਗਾ ਆਪਣੇ ਰੇਡੀਓ ਸੰਬੋਧਨ ‘ਚ ਮੋਦੀ ਨੇ ਵਾਅਦਾ ਕੀਤਾ ਹੈ ਕਿ ਉਹ ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ ਦੇ ਨਾਅਰੇ ਦਾ ਪਾਲਣ ਕਰਨਗੇ ਅਤੇ ਕਸ਼ਮੀਰ ਨੂੰ ਜੰਨਤ ਬਣਾਉਣਗੇ ਉਨ੍ਹਾਂ ਨੂੰ ਆਪਣੇ ਇਹਨਾਂ ਵਾਅਦਿਆਂ ਨੂੰ ਪੂਰਾ ਕਰਨਾ ਹੋਵੇਗਾ ਦੇਖਣਾ ਇਹ ਹੈ ਕਿ ਕੀ ਉਹ ਕਸ਼ਮੀਰ ‘ਚ ਫਿਰ ਤੋਂ ਚੈਰੀ ਖਵਾ ਸਕਣਗੇ ਅਤੇ ਕਸ਼ਮੀਰੀਆਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣਗੇ? ਇੱਕ ਇੱਕ ਲੰਮਾ ਤੇ ਔਖਾ ਰਸਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।