ਚੰਦਰਯਾਨ-3 ਦੀਆਂ ਚੰਦ ਨਾਲ ਵਧਦੀਆਂ ਨਜ਼ਦੀਕੀਆਂ, ਦੇਖੋ ਖਾਸ ਕੈਮਰੇ ਨਾਲ ਖਿੱਚੀਆਂ ਤਸਵੀਰਾਂ

Chandrayaan 3 Moon Landing

Chandrayaan 3 Moon Landing: ਇਸਰੋ ਚੰਦਰਯਾਨ-3 ਦੀਆਂ ਵਧਦੀਆਂ ਨਜ਼ਦੀਕੀਆਂ ਇਹ ਦਰਸਾ ਰਹੀਆਂ ਹਨ ਕਿ 23 ਅਗਸਤ ਨੂੰ ਚੰਦਰਯਾਨ-3 ਦਾ ਲੈਂਡਰ ਵਿਕਰਮ ਸੇਫ਼ ਲੈਂਡਿੰਗ ਕਰੇਗਾ। ਚੰਦਰਯਾਨ-3 ਦਾ ਵਿਕਰਮ ਲੈਂਡਰ ਪੂਰੀ ਤਰ੍ਹਾਂ ਚੰਦ ’ਤੇ ਉੱਤਰਨ ਲਈ ਤਿਆਰ ਹੈ, ਇਤਿਹਾਸ ਬਣਾਉਣ ਤੋਂ ਕੁਝ ਹੀ ਕਦਮਾਂ ਦੀ ਦੂਰੀ ’ਤੇ ਹੈ। ਵਿਕਰਮ ਲੈਂਡਰ ਨੇ ਲੈਂਡਿੰਗ ਤੋਂ ਪਹਿਲਾਂ ਚੰਦ ਤੋਂ ਕੁਝ ਰੌਚਕ ਤਸਵੀਰਾਂ ਵੀ ਭੇਜੀਆਂ ਹਨ ਜੋ ਕਿ ਕਿਸੇ ਖਾਸ ਕੈਮਰੇ ਨਾਲ ਖਿੱਚੀਆਂ ਗਈਆਂ ਹਨ, ਕੈਮਰੇ ਦਾ ਨਾਂਅ ਲੈਂਡਰ ਹੈਜਰਡ ਡਿਟੈਕਸ਼ਨ ਐਂਡ ਅਵਾਈਡੈਂਟਸ ਹੈ ਜਿਸ ਨਾਲ ਚੰਦ ਦੀਆਂ ਇਹ ਖਾਸ ਤਸਵੀਰਾਂ ਲਈਆਂ ਗਈਆਂ ਹਨ। ਇਸਰੋ ਦੇ ਅਨੁਸਾਰ ਚੰਦ ਦੀ ਸੱਤ੍ਹਾ ਦੇ ਦੱਖਣੀ ਧਰੂਵ ਦੀਆਂ ਇਹ ਤਸਵੀਰਾਂ ਹਨ ਜਿਸ ਜਗ੍ਹਾ ਵਿਕਰਮ ਲੈਂਡਰ ਨੇ ਲੈਂਡਿੰਗ ਕਰਨੀ ਹੈ।

ਇਸਰੋ ਨੇ ਚੰਦ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ਕਿ ‘ਇਹ ਚੰਦ ਦੇ ਸੁਦੁਰਵਰਤੀ ਖੇਤਰ ਦੀਆਂ ਤਸਵੀਰਾਂ ਹਨ, ਜਿਸ ਨੂੰ ਖਾਸ ਕੈਮਰੇ ਨਾਲ ਖਿੱਚਿਆ ਗਿਆ ਹੈ ਜੋ ਕਿ ਲੈਂਡਰ ਦੇ ਖਤਰਾ ਜਾਂਚ ਅਤੇ ਬਚਾਅ ਕੈਮਰੇ ਦੀ ਬਦੌਲਤ ਹੈ, ਇਸਰੋ ਨੇ ਚੰਦਰਯਾਨ 3 ’ਚ ਲੱਗੇ ਇਸ ਖਾਸ ਕੈਮਰੇ ਬਾਰੇ ਜਾਣਕਾਰੀ ਤੋਂ ਜਾਣੂੰ ਕਰਵਾਉਂਦੇ ਹੋਏ ਦੱਸਿਆ ਕਿ ਕੈਮਰਾ ਲੈਂਡਿੰਗ ਦੇ ਦੌਰਾਨ ਲੈਂਡਿੰਗ ਖੇਤਰ ਦੀ ਸੂਚਨਾ ਦੇਵੇਗਾ, ਉੱਥੇ ਬਣੇ ਡੂੰਘੇ ਖੱਡਿਆਂ ਜਾਂ ਬੋਲਡਰ ਦਾ ਪਤਾ ਲਾਉਣ ’ਚ ਮੱਦਦ ਕਰੇਗਾ ਜੋ ਕਿ ਸਪੇਸ ਐਪਲੀਕੇਸ਼ਨ ਸੈਂਟਰ ਇਸਰੋ ’ਚ ਵਿਕਸਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਡੇਰਾ ਸ਼ਰਧਾਲੂਆਂ ਨੇ ਜ਼ਖ਼ਮੀ ਗਾਂ ਨੂੰ ਗਊਸ਼ਾਲਾ ਪਹੁੰਚਾਇਆ

ਇਸਰੋ ਨੇ ਦੱਸਿਆ ਕਿ ਚੰਦਰਯਾਨ 3 ਦੇ ਚੰਦਰਮਾ ਦੇ ਦੱਖਣੀ ਧਰੂਵ ’ਤੇ ਉੱਤਰਨ ਦਾ ਅਨੁਮਾਨ ਲਾਇਆ ਜਾ ਰਿਾ ਹੈ ਜੋ ਕਿ 23 ਅਗਸਤ ਦੀ ਸ਼ਾਮ ਨੂੰ ਭਾਰਤੀ ਸਮੇਂ ਅਨੁਸਾਰ 6 ਵੱਜ ਕੇ 4 ਮਿੰਟ ’ਤੇ ਲੈਂਡ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਚੰਦ ’ਤੇ ਸਫ਼ਲ ਲੈਂਡਿੰਗ ਤੋਂ ਬਾਅਦ ਭਾਰਤ ਅਜਿਹਾ ਕਰਨ ਵਾਲਾ ਦੁਨੀਆਂ ਦਾ ਚੌਥਾ ਦੇਸ਼ ਬਣ ਜਾਵੇਗਾ। ਹੂਣ ਤੱਕ ਦੇ ਸਫ਼ਰ ਦੀ ਗੱਲ ਕਰੀਏ ਤਾਂ ਹੁਣ ਤੱਕ ਸਿਰਫ਼ ਅਮਰੀਕਾ, ਸੋਵੀਅਤ ਸੰਘ ਅਤੇ ਚੀਨ ਦੇ ਮਿਸ਼ਨ ਨੇ ਹੀ ਚੰਦ ’ਤੇ ਇਹ ਕਾਰਨਾਮਾ ਕਰ ਕੇ ਦਿਖਾਇਆ ਹੈ, ਜੇਕਰ ਭਾਰਤ ਵੀ ਇਹ ਕਾਰਨਾਮਾ ਕਰ ਦਿਖਾਉਂਦਾ ਹੈ ਤਾਂ ਭਾਰਤ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ।