ਚੰਡੀਗੜ੍ਹ ਪੁਲਿਸ ਨੇ ਦਿੱਲੀ ’ਚੋਂ ਕਾਬੂ ਕੀਤੇ ਸਾਈਬਰ ਠੱਗ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚੰਡੀਗੜ੍ਹ ਪੁਲਿਸ ਨੇ ਦਿੱਲੀ ’ਚ ਛਾਪੇਮਾਰੀ ਕਰਕੇ ਚੰਡੀਗੜ੍ਹ ਦੇ ਪਾਲ ਮਰਚੈਂਟਸ ਨਾਲ 1.93 ਕਰੋੜ ਦੀ ਸਾਈਬਰ ਧੋਖਾਧੜੀ (Cyber Thug) ਦੇ ਮਾਮਲੇ ਚ 7 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨਾਂ ਖਿਲਾਫ ਧੋਖਾਧੜੀ, ਜਾਅਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਸੀ। ਫੜੇ ਗਏ ਦੋਸ਼ੀਆਂ ਦੀ ਪਛਾਣ ਸਰਸਾ ਦੇ ਪੰਕਜ ਕੁਮਾਰ (29), ਫਤਿਆਬਾਦ ਦੇ ਵਿਕਰਮ (28), ਮੁਕੇਸ਼ ਕੁਮਾਰ (29), ਰਾਜੇਂਦਰ ਪ੍ਰਸਾਦ (38) ਅਤੇ ਹਿਸਾਰ ਦੇ ਰੋਹਤਾਸ਼ ਕੁਮਾਰ (27) ਵਜੋਂ ਹੋਈ ਹੈ।

ਮਹਿਲਾ ਕਰਮਚਾਰੀ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸ ਦੇ ਸਿਸਟਮ ਨੂੰ ਹੈਕ ਕਰਕੇ ਕਰੀਬ 1.93 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ। ਪੁਲਿਸ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰ ਰਹੀ ਹੈ। ਇਸੇ ਮਾਮਲੇ ਵਿੱਚ ਉਸਦੇ ਹੋਰ ਸਾਥੀਆਂ ਦੀ ਭਾਲ ਜਾਰੀ ਹੈ। ਪੁਲਿਸ ਨੇ ਇਨਾਂ ਬਦਮਾਸਾਂ ਤੋਂ ਹੁਣ ਤੱਕ 8 ਮੋਬਾਈਲ ਫ਼ੋਨ, 1 ਮੋਡਮ, ਵਾਈ-ਫਾਈ, 4 ਲੈਪਟਾਪ, 31 ਸਿਮ ਕਾਰਡ ਅਤੇ 4 ਟਰੱਕ ਬਰਾਮਦ ਕੀਤੇ ਹਨ। (Cyber Thug)

ਸਾਈਬਰ ਕ੍ਰਾਈਮ ਪੁਲਿਸ ਨੇ ਜਾਂਚ ਦੌਰਾਨ ਕਥਿਤ ਲੈਣ-ਦੇਣ ਦੇ ਡੇਟਾ ਦੀ ਜਾਂਚ ਕੀਤੀ ਅਤੇ ਪਾਇਆ ਕਿ ਪਾਲਪੇ ਐਪਲੀਕੇਸ਼ਨ ਦੀ 1497 ਆਈਡੀ ਤਿਆਰ ਕੀਤੀ ਗਈ ਹੈ। ਜਦੋਂ ਕਿ ਇਨ੍ਹਾਂ ਦੀ ਵਰਤੋਂ ਕਰਕੇ 3114 ਲੈਣ-ਦੇਣ ਕੀਤੇ ਗਏ। ਇਸ ਮਾਮਲੇ ਵਿੱਚ 1,93,54,231 ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਰੋਹਤਾਸ਼ ਯੂਟਿਊਬ ਤੋਂ ਪੇਮੈਂਟ ਐਪਸ ਦੇ ਬਗਸ, ਫਿਕਸ ਕਰਨ ਤੇ ਬਾਕੀ ਜਾਣਕਾਰੀਆਂ ਦੇਖਦਾ ਸੀ। ਉਸ ਨੇ ਹੀ ਧੋਖਾਧੜੀ ਦੀ ਪਲਾਨਿੰਗ ਕੀਤੀ ਸੀ।

ਪੁਲਿਸ ਨੂੰ ਖੂਫੀਆ ਮਿਲੀ ਸੀ ਜਾਣਕਾਰੀ

ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਪਾਇਆ ਕਿ ਪਾਲਪੇਵੀ2.0 ਦੀ ਆਈਡੀ ਬਣਾਉਣ ਲਈ ਵਰਤੇ ਗਏ ਕੁਝ ਮੋਬਾਈਲ ਨੰਬਰਾਂ ਦੀ ਲੋਕੇਸ਼ਨ ਮੁਖਰਜੀ ਨਗਰ, ਦਿੱਲੀ ਦੀ ਪਾਈ ਗਈ ਸੀ। ਖੁਫੀਆ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ 5 ਜਨਵਰੀ ਨੂੰ ਮੁਖਰਜੀ ਨਗਰ ‘ਚ ਛਾਪੇਮਾਰੀ ਕੀਤੀ। ਉਥੋਂ ਪੰਕਜ ਨੂੰ ਗ੍ਰਿਫਤਾਰ ਕਰਕੇ ਫਰਜ਼ੀ ਆਈਡੀ ਬਣਾਉਣ ਲਈ ਵਰਤੇ ਜਾਂਦੇ ਕੁਝ ਸਿਮ ਕਾਰਡ ਬਰਾਮਦ ਕੀਤੇ ਗਏ। ਉਸ ਨੂੰ ਫਤਿਹਾਬਾਦ ਦੇ ਤੁਲਸੀ ਚੌਕ ‘ਚ ਕੈਫੇ ਚਲਾਉਣ ਵਾਲੇ ਵਿਕਰਮ ਬਾਰੇ ਜਾਣਕਾਰੀ ਮਿਲੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ